ਘਰ ਦੀ ਛੱਤ ਤੋਂ 32 ਬੋਰ ਦਾ ਰਿਵਾਲਵਰ ਤੇ ਜਿੰਦਾ ਕਾਰਤੂਸ ਬਰਾਮਦ
Monday, Sep 18, 2017 - 05:35 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਪੁਲਸ ਨੇ ਥਾਂਦੇ ਵਾਲਾ ਰੋਡ 'ਤੇ ਸਥਿਤ ਇਕ ਘਰ ਦੇ ਬਾਥਰੂਮ ਦੀ ਛੱਤ ਤੋਂ ਇਕ 32 ਬੋਰ ਦਾ ਲਾਇਸੈਂਸੀ ਰਿਵਾਲਵਰ ਬਰਾਮਦ ਕੀਤਾ ਹੈ। ਇਸ ਦੌਰਾਨ ਪੁਲਸ ਨੇ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਸ ਨੇ ਰਿਵਾਲਵਰ ਅਤੇ ਕਾਰਤੂਸ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
