ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਆਗੂ ਮੇਜਰ ਖਾਨ ਮੋਰਚੇ ਦੌਰਾਨ ‘ਸ਼ਹੀਦ’
Tuesday, May 18, 2021 - 01:05 AM (IST)
ਪਟਿਆਲਾ, (ਜੋਸਨ)- ਜ਼ਿਲ੍ਹੇ ਦੇ ਪਿੰਡ ਝੰਡੀ ਭੈਣੀ ਦੇ ਵਸਨੀਕ ਮੇਜਰ ਖਾਨ ਜੋ ਪਿਛਲੇ ਸਾਢੇ 5 ਮਹੀਨੇ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਤਾਰ ਸਿੰਘੂ ਬਾਰਡਰ ’ਤੇ ਰਹਿ ਰਿਹਾ ਸੀ, ਦੀ ਬੀਮਾਰ ਹੋਣ ਕਾਰਣ ਮੌਤ ਹੋ ਗਈ। ਮੇਜਰ ਖਾਨ ਖੁਦ ਕਿਸਾਨ ਵੀ ਨਹੀਂ ਸੀ। ਕੋਈ ਜ਼ਮੀਨ ਜਾਂ ਵਾਹੀ ਖੇਤੀ ਨਹੀਂ ਸੀ।
ਇਹ ਵੀ ਪੜ੍ਹੋ- ਆਕਸੀਜਨ ਗੈਸ ਦੀ ਕਮੀ ਕਾਰਣ ਮਰਨ ਕੰਢੇ ਲੋਹਾ ਉਦਯੋਗ, ਹਜ਼ਾਰਾਂ ਕਾਮੇ ਹੋਣਗੇ ਬੇਰੋਜ਼ਗਾਰ
ਰਿਟਾਇਰਡ ਸੈਨਿਕ ਸੀ ਪਰ ਉਹ ਅਗਸਤ 2020 ਤੋਂ ਹੀ ਕਿਸਾਨ ਲਹਿਰ ਤੋਂ ਪ੍ਰਭਾਵਿਤ ਹੋ ਕੇ ਕਿਸਾਨੀ ਮੰਗਾਂ ਲਈ ਮੂਹਰਲੀਆਂ ਕਤਾਰਾਂ ’ਚ ਖਲੋ ਕੇ ਲੜ ਰਿਹਾ ਸੀ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ. ਦਰਸ਼ਨ ਪਾਲ, ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਕੋਹਲੀ, ਜਗਮੋਹਨ ਸਿੰਘ, ਮਾਸਟਰ ਸੁੱਚਾ ਸਿੰਘ, ਪ੍ਰੋ. ਬਾਬਾ ਸਿੰਘ ਅਤੇ ਹੋਰ ਕਈ ਜਥੇਬੰਦੀਆਂ ਅਤੇ ਮੈਂਬਰਾਂ ਨੇ ਮੇਜਰ ਖਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।