ਪੰਜਾਬ 'ਚ NDPS ਕੇਸਾਂ ਨੂੰ ਲੈ ਕੇ ਸਰਕਾਰ ਦੀ ਰਿਪੋਰਟ 'ਚ ਅਹਿਮ ਖ਼ੁਲਾਸਾ, ਪੜ੍ਹੋ ਪੂਰੀ ਖ਼ਬਰ

11/02/2023 3:15:34 PM

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਇਕ ਰਿਪੋਰਟ 'ਚ ਖ਼ੁਲਾਸਾ ਹੋਇਆ ਹੈ ਕਿ ਸੂਬੇ ਦੀਆਂ ਅਦਾਲਤਾਂ 'ਚ ਨਸ਼ਿਆਂ ਦੇ 16 ਹਜ਼ਾਰ ਤੋਂ ਜ਼ਿਆਦਾ ਕੇਸਾਂ ਦੀ ਸੁਣਵਾਈ ਪੈਂਡਿੰਗ ਹੈ, ਜਿਨ੍ਹਾਂ ਖ਼ਿਲਾਫ਼ 2 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਦੋਸ਼ ਤੈਅ ਹੋ ਗਏ ਸਨ। ਸੂਬੇ ਦੇ ਪ੍ਰਸ਼ਾਸਨਿਕ ਸਕੱਤਰ (ਗ੍ਰਹਿ) ਗੁਰਕੀਰਤ ਕਿਰਪਾਲ ਸਿੰਘ ਦੇ ਦਸਤਖ਼ਤ ਵਾਲੀ ਇਹ ਰਿਪੋਰਟ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ 17 ਅਕਤੂਬਰ ਨੂੰ ਤਿਆਰ ਕੀਤੀ ਗਈ ਸੀ। ਇਸ ਨੂੰ 31 ਅਕਤੂਬਰ ਨੂੰ ਪੇਸ਼ ਕੀਤਾ ਜਾਣਾ ਸੀ ਪਰ ਉਕਤ ਤਾਰੀਖ਼ 'ਤੇ ਕੇਸ ਦੀ ਸੁਣਵਾਈ ਨਹੀਂ ਹੋ ਸਕੀ ਅਤੇ ਇਸ 'ਤੇ ਹੁਣ 16 ਨਵੰਬਰ ਨੂੰ ਵਿਚਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜਾਗੋ 'ਚ ਭੰਗੜੇ ਕਰਕੇ ਪਿਆ ਪੰਗਾ, ਵਿਆਹ ਦੇਖਣ ਆਏ ਫ਼ੌਜੀ ਨਾਲ ਜੋ ਹੋਇਆ, ਸੁਣ ਯਕੀਨ ਨਹੀਂ ਕਰ ਸਕੋਗੇ (ਵੀਡੀਓ)

ਦਰਅਸਲ ਇਹ ਸਾਹਮਣੇ ਆਇਆ ਸੀ ਕਿ ਵੱਡੀ ਗਿਣਤੀ ਕੇਸਾਂ 'ਚ ਜਿਨ੍ਹਾਂ ਪੁਲਸ ਵਾਲਿਆਂ ਨੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲਿਆਂ 'ਚ ਸਰਕਾਰੀ ਗਵਾਹ ਵਜੋਂ ਪੇਸ਼ ਹੋਣਾ ਸੀ, ਉਹ ਸਾਲਾਂ ਤੋਂ ਪੇਸ਼ ਨਹੀਂ ਹੋ ਰਹੇ ਹਨ। ਇਸ ਦੇ ਕਾਰਨ ਲੰਬਾ ਸਮਾਂ ਜੇਲ੍ਹ 'ਚ ਰਹਿਣ ਕਾਰਨ ਅਦਾਲਤਾਂ ਨੂੰ ਅਜਿਹੇ ਕੇਸਾਂ 'ਚ ਜ਼ਮਾਨਤ 'ਤੇ ਰਿਹਾਈ ਦੇ ਹੁਕਮ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਇਹ 16,149 ਕੇਸ ਸੂਬੇ ਦੀਆਂ ਵੱਖ-ਵੱਖ ਯੂਨਿਟਾਂ, ਪੁਲਸ ਕਮਿਸ਼ਨਰੇਟਾਂ ਅਤੇ ਹੋਰ ਯੂਨਿਟਾਂ 'ਚ ਬਕਾਇਆ ਪਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਮਾਰੂ ਹੋਈ ਇਹ ਬੀਮਾਰੀ, ਹੁਣ ਤੱਕ 15 ਮਰੀਜ਼ਾਂ ਦੀ ਮੌਤ! ਚਿੰਤਾਜਨਕ ਬਣੇ ਹਾਲਾਤ

ਸਭ ਤੋਂ ਜ਼ਿਆਦਾ ਪੈਂਡਿੰਗ ਮਾਮਲੇ ਅੰਮ੍ਰਿਤਸਰ ਦਿਹਾਤੀ (1596) ਤੋਂ ਹਨ। ਇਸ ਤੋਂ ਬਾਅਦ ਜਲੰਧਰ ਦਿਹਾਤੀ (1254), ਮੋਗਾ (1082), ਪਟਿਆਲਾ, ਕਪੂਰਥਲਾ ਅਤੇ ਸ੍ਰੀ ਮੁਕਤਸਰ ਸਾਹਿਬ 'ਚ 900 ਤੋਂ ਵੱਧ ਕੇਸ ਪੈਂਡਿੰਗ ਹਨ। ਹਾਈਕੋਰਟ 'ਚ ਸੂਬੇ ਦੇ ਡੀ. ਜੀ. ਪੀ. ਵੱਲੋਂ ਦਰਜ ਬਿਆਨ ਮੁਤਾਬਕ ਪੰਜਾਬ 'ਚ ਹਰ ਸਾਲ ਐੱਨ. ਡੀ. ਪੀ. ਐੱਸ. ਐਕਟ ਤਹਿਤ 12 ਹਜ਼ਾਰ ਤੋਂ 14 ਹਜ਼ਾਰ ਐੱਫ. ਆਈ. ਆਰਜ਼ ਦਰਜ ਹੁੰਦੀਆਂ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News