ਜਲੰਧਰ: ਸ਼ੱਕੀ ਹਾਲਾਤ ’ਚ ਰਿਟਾਇਰਡ ਸਬ ਇੰਸਪੈਕਟਰ ਦੇ ਪੁੱਤਰ ਦੀ ਮੌਤ, ਅਲਮਾਰੀ ਨਾਲ ਲਟਕਦੀ ਮਿਲੀ ਲਾਸ਼
Friday, Apr 02, 2021 - 06:30 PM (IST)
ਜਲੰਧਰ (ਸੋਨੂੰ)— ਰਾਮਾ ਮੰਡੀ ਦੀ ਪ੍ਰੋਫੈਸਰ ਕਾਲੋਨੀ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਰਿਟਾਇਰਡ ਸਬ ਇੰਸਪੈਕਟਰ ਦੇ ਪੁੱਤਰ ਦੀ ਸ਼ੱਕੀ ਹਾਲਾਤ ’ਚ ਲਾਸ਼ ਬਰਾਮਦ ਕੀਤੀ ਗਈ। ਮਿ੍ਰਤਕ ਦੀ ਪਛਾਣ ਅਮਰਿੰਦਰ ਸਿੰਘ ਵਜੋਂ ਹੋਈ ਹੈ। ਅਮਰਿੰਦਰ ਸਿੰਘ ਆਪਣੀ ਪਤਨੀ ਦੇ ਨਾਲ ਤਲਾਕ ਹੋਣ ਕਰਕੇ ਉਹ ਘਰ ’ਚ ਇਕੱਲਾ ਰਹਿੰਦਾ ਸੀ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਨੇ ਵਿਦੇਸ਼ ’ਚ ਰਹਿੰਦੇ ਭਰਾ ਦਾ ਫੋਨ ਨਾ ਚੁੱਕਿਆ ਅਤੇ ਰਿਸ਼ਤੇਦਾਰਾਂ ਨੇ ਘਰ ਜਾ ਵੇਖਿਆ ਕਿ ਉਸ ਦੀ ਲਾਸ਼ ਪਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਲੰਬਾਈ ਕਰੀਬ 5.5 ਫੁੱਟ ਹੈ ਜਦਕਿ ਜਿਸ ਅਲਮਾਰੀ ਦੇ ਹੈਂਡਲ ਨਾਲ ਉਸ ਦੀ ਲਾਸ਼ ਲਟਕ ਰਹੀ ਸੀ ਉਹ ਕਰੀਬ 4 ਫੁੱਟ ਦੀ ਸੀ। ਅਜਿਹੇ ’ਚ ਇਹ ਸਵਾਲ ਉੱਠਦਾ ਹੈ ਕਿ ਇਹ ਖ਼ੁਦਕੁਸ਼ੀ ਹੈ ਜਾਂ ਕਤਲ। ਫਿਲਹਾਲ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਪੁਲਸ ਲਈ ਮੁਸੀਬਤ ਬਣਿਆ ਫਤਿਹ ਗਰੁੱਪ, ਛਾਪੇਮਾਰੀ ਕਰ ਰਹੀਆਂ CIA ਸਟਾਫ਼ ਦੀਆਂ ਟੀਮਾਂ
ਕੁਝ ਸਮਾਂ ਪਹਿਲਾਂ ਹੀ ਹੋਈ ਸੀ ਪਿਤਾ ਦੀ ਮੌਤ, ਫਿਰ ਪਤਨੀ ਨਾਲ ਹੋਇਆ ਤਲਾਕ
ਰਾਮਾ ਮੰਡੀ ਦੀ ਪ੍ਰੋਫੈਸਰ ਕਾਲੋਨੀ ’ਚ ਰਿਟਾਇਰਡ ਸਬ ਇੰਸਪੈਕਟਰ ਬਖਸ਼ੀਸ਼ ਸਿੰਘ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਉਨ੍ਹਾਂ ਦੇ ਬੇਟੇ ਅਮਰਿੰਦਰ ਸਿੰਘ ਦਾ ਕੁਝ ਸਮਾਂ ਪਹਿਲਾਂ ਹੀ ਤਲਾਕ ਹੋਇਆ ਸੀ। ਇਸ ਦੇ ਬਾਅਦ ਉਹ ਇਕੱਲਾ ਘਰ ’ਚ ਰਹਿੰਦਾ ਸੀ।
ਇਹ ਵੀ ਪੜ੍ਹੋ : ਅਟਾਰੀ ਹਲਕੇ ’ਚ ਗਰਜੇ ਸੁਖਬੀਰ ਬਾਦਲ, ਨਸ਼ੇ ਸਣੇ ਕਈ ਮੁੱਦਿਆਂ ’ਤੇ ਘੇਰੀ ਕੈਪਟਨ ਸਰਕਾਰ
ਵਿਦੇਸ਼ ’ਚ ਰਹਿੰਦੇ ਭਰਾ ਦਾ ਫੋਨ ਨਾ ਚੁੱਕਿਆ ਤਾਂ ਰਿਸ਼ਤੇਦਾਰ ਨੂੰ ਭੇਜਿਆ
ਅਮਰਿੰਦਰ ਸਿੰਘ ਦਾ ਭਰਾ ਵਿਦੇਸ਼ ’ਚ ਰਹਿੰਦਾ ਹੈ। ਉਹ ਪਿਛਲੇ ਕਈ ਦਿਨਾਂ ਤੋਂ ਭਰਾ ਨਾਲ ਗੱਲ ਕਰਨ ਲਈ ਫੋਨ ਕਰ ਰਿਹਾ ਸੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਇਸ ਦੇ ਬਾਅਦ ਦੂਜੇ ਰਿਸ਼ਤੇਦਾਰਾਂ ਨੂੰ ਦੱਸਿਆ ਤਾਂ ਉਹ ਪਤਾ ਲੈਣ ਇਥੇ ਪ੍ਰੋਫੈਸਰ ਕਾਲੋਨੀ ’ਚ ਪਹੁੰਚੇ। ਇਥੇ ਆ ਕੇ ਪਤਾ ਲੱਗਾ ਕਿ ਅਮਰਿੰਦਰ ਦੇ ਘਰੋਂ ਬਦਬੂ ਆ ਰਹੀ ਸੀ। ਨੇੜੇ ਦੇ ਲੋਕਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ। ਇਸ ਦੇ ਤੁਰੰਤ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਫਿਰ ਜਦੋਂ ਸਾਰੇ ਘਰ ਦੇ ਅੰਦਰ ਗਏ ਤਾਂ ਵੇਖਿਆ ਕਿ ਅਮਰਿੰਦਰ ਦੀ ਲਾਸ਼ ਅਲਮਾਰੀ ਦੇ ਹੈਂਡਲ ਨਾਲ ਲਟਕਦੀ ਮਿਲੀ।
ਇਹ ਵੀ ਪੜ੍ਹੋ : 2022 ਦੀਆਂ ਚੋਣਾਂ ਲਈ ਅਟਾਰੀ ਹਲਕੇ ਤੋਂ ਸੁਖਬੀਰ ਬਾਦਲ ਨੇ ਗੁਲਜ਼ਾਰ ਰਣੀਕੇ ਨੂੰ ਉਮੀਦਵਾਰ ਐਲਾਨਿਆ
ਸ਼ੁਰੂਆਤੀ ਜਾਂਚ ’ਚ ਮਾਮਲਾ ਖ਼ੁਦਕੁਸ਼ੀ ਦਾ, ਜਾਂਚ ਕਰ ਰਹੇ: ਪੁਲਸ
ਥਾਣਾ ਰਾਮਾ ਮੰਡੀ ਦੇ ਪੁਲਸ ਅਧਿਕਾਰੀ ਸੁਲਖਣ ਸਿੰਘ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ’ਚ ਮਾਮਵਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ ਪਰ ਅਜੇ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ’ਚ ਮੌਕੇ ਦੇ ਹਾਲਾਤ ਦੇ ਨਾਲ ਫਿੰਗਰ ਪਿ੍ਰੰਟ ਐਕਸਪਰਟ ਦੀ ਵੀ ਮਦਦ ਲਈ ਜਾ ਰਹੀ ਹੈ। ਅਮਰਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤਾਂ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ : ਦੁਬਈ 'ਚ ਨੌਜਵਾਨ ਨੂੰ ਗੋਲੀ ਮਾਰਨ ਦੇ ਮਿਲੇ ਹੁਕਮ ਤੋਂ ਦੁਖੀ ਮਾਪਿਆਂ ਨੇ ਕੇਂਦਰੀ ਮੰਤਰੀ ਨੂੰ ਕੀਤੀ ਫਰਿਆਦ
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਦੀ ਕੁੜੀ ਨੇ ਚਮਕਾਇਆ ਨਾਂ, ਭਾਰਤੀ ਫੌਜ ’ਚ ਬਣੀ ਲੈਫਟੀਨੈਂਟ