ਜਲੰਧਰ: ਰਿਟਾਇਰਡ ਪੁਲਸ ਮੁਲਾਜ਼ਮ ਪ੍ਰੇਮਿਕਾ ਨੂੰ ਕਰਵਾ ਰਿਹਾ ਸੀ ਸ਼ਾਪਿੰਗ, ਪਤਨੀ ਤੇ ਧੀ ਨੇ ਰੰਗੇ ਹੱਥੀਂ ਫੜਿਆ
Saturday, Sep 25, 2021 - 11:32 AM (IST)
ਜਲੰਧਰ (ਮਹੇਸ਼,ਸੋਨੂੰ)– ਥਾਣਾ ਰਾਮਾ ਮੰਡੀ ਵਿਚ ਆਪਣੀ ਪ੍ਰੇਮਿਕਾ ਨੂੰ ਸ਼ਾਪਿੰਗ ਕਰਵਾ ਰਹੇ ਇਕ ਰਿਟਾਇਰਡ ਪੁਲਸ ਮੁਲਾਜ਼ਮ ਨੂੰ ਉਸ ਦੀ ਪਤਨੀ ਅਤੇ ਧੀ ਨੇ ਰੰਗੇ ਹੱਥੀਂ ਫੜ ਲਿਆ। ਪਤਨੀ ਅਤੇ ਧੀ ਨੂੰ ਵੇਖ ਕੇ ਰਿਟਾਇਰਡ ਪੁਲਸ ਮੁਲਾਜ਼ਮ ਹੱਕਾ-ਬੱਕਾ ਰਹਿ ਗਿਆ। ਉਸ ਨੇ ਪ੍ਰੇਮਿਕਾ ਸਮੇਤ ਇਧਰ-ਉਧਰ ਹੋਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕਿਆ। ਮਾਂ-ਧੀ ਨੇ ਉਕਤ ਔਰਤ ਨੂੰ ਕਾਬੂ ਕਰਕੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ, ਜਿਸ ਦੌਰਾਨ ਉਸ ਦੇ ਕੱਪੜੇ ਵੀ ਫਟ ਗਏ।
ਰਾਹੁਲ ਗਾਂਧੀ ਵੱਲੋਂ ਉੱਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ 'ਤੇ ਸੁਨੀਲ ਜਾਖੜ ਨੇ ਦਵਾਇਆ ਇਹ ਭਰੋਸਾ
ਉਸ ਨੇ ਕਿਸੇ ਦੁਕਾਨ ਵਿਚ ਵੜ ਕੇ ਮਾਂ-ਧੀ ਤੋਂ ਆਪਣੀ ਜਾਨ ਛੁਡਾਈ। ਇਸ ਦੌਰਾਨ ਹੰਗਾਮਾ ਹੁੰਦਾ ਦੇਖ ਕੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਰਿਟਾਇਰਡ ਪੁਲਸ ਮੁਲਾਜ਼ਮ ਵੀ ਆਪਣਾ ਮੂੰਹ ਲੁਕਾਉਂਦਾ ਫਿਰ ਰਿਹਾ ਸੀ। ਬਾਅਦ ਵਿਚ ਇਹ ਮਾਮਲਾ ਦਕੋਹਾ (ਨੰਗਲਸ਼ਾਮਾ) ਪੁਲਸ ਚੌਂਕੀ ਵਿਚ ਪਹੁੰਚ ਗਿਆ ਪਰ ਏਰੀਆ ਥਾਣੇ ਦਾ ਹੋਣ ਕਾਰਨ ਚੌਂਕੀ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਨੇ ਇਸ ਮਾਮਲੇ ਨੂੰ ਥਾਣੇ ਭੇਜ ਦਿੱਤਾ।
ਇਹ ਵੀ ਪੜ੍ਹੋ : ਫਗਵਾੜਾ ਵਿਖੇ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਝਗੜੇ ਦੌਰਾਨ 1 ਵਿਅਕਤੀ ਦੀ ਮੌਤ
ਬੇਟੀ ਨੇ ਦੱਸਿਆ ਕਿ ਉਸ ਦੇ ਪਿਤਾ ਮਨਜੀਤ ਸਿੰਘ ਪੀ. ਏ. ਪੀ. ਤੋਂ ਸੇਵਾ ਮੁਕਤ ਹਨ। ਉਨ੍ਹਾਂ ਦਾ ਚੱਕਰ ਕੁਝ ਸਮੇਂ ਤੋਂ ਪੀ. ਏ. ਪੀ. ਵਿਚ ਹੀ ਰਹੇ ਪੁਲਸ ਕਰਮਚਾਰੀ ਕਰਮਜੀਤ ਸਿੰਘ ਦੀ ਪਤਨੀ ਰਜਨੀ ਬਾਲਾ ਨਾਲ ਚੱਲ ਰਿਹਾ ਸੀ। ਉਸ ਦਾ ਇਕ ਬੱਚਾ ਵੀ ਹੈ। ਪਿਤਾ ਰਜਨੀ ਬਾਲਾ ਦੇ ਨਾਲ ਸਕੂਟਰੀ 'ਤੇ ਸਾਮਾਨ ਖ਼ਰੀਦਣ ਆਏ ਤਾਂ ਉਨ੍ਹਾਂ ਨੇ ਰੰਗੇ ਹੱਥੇ ਫੜ ਲਿਆ।
ਰਜਨੀ ਬਾਲਾ ਨੇ ਉਨ੍ਹਾਂ 'ਤੇ ਮਾਣਹਾਨੀ ਦਾ ਕੇਸ ਕੀਤਾ ਹੋਇਆ ਹੈ ਅਤੇ ਕਹਿੰਦੀ ਸੀ ਕਿ ਉਸ ਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਹੈ ਪਰ ਅੱਜ ਉਸ ਨੂੰ ਰੰਗੇ ਹੱਥੀ ਫੜ ਲਿਆ। ਪਿਤਾ ਵਾਰ-ਵਾਰ ਆਪਣੇ ਹੀ ਪਰਿਵਾਰ ਨੂੰ ਬਦਮਾਸ਼ਾਂ ਤੋਂ ਕੁੱਟਮਾਰ ਕਰਵਾਉਣ ਅਤੇ ਕੇਸ ਦਰਜ ਕਰਵਾਉਣ ਦੀ ਧਮਕੀ ਦਿੰਦੇ ਰਹੇ ਹਨ।
ਉਥੇ ਹੀ ਥਾਣਾ ਰਾਮਾ ਮੰਡੀ ਵਾਲੇ ਪੁਲਸ ਕਰਮਚਾਰੀ ਦੇ ਨਾਲ ਮਹਿਲਾ ਪੁਲਸ ਵਾਲੇ ਨਹੀਂ ਲਿਆਏ, ਜਿਨ੍ਹਾਂ ਨੇ ਰਜਨੀ ਬਾਲਾ ਨੂੰ ਥਾਣੇ ਲੈ ਕੇ ਜਾਣਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸੂਚਨਾ ਭੇਜ ਦਿੱਤੀ ਗਈ ਹੈ ਜਦਕਿ ਇਕ ਘੰਟਾ ਬੀਤਣ ਦੇ ਬਾਅਦ ਵੀ ਮਹਿਲਾ ਪੁਲਸ ਨਹੀਂ ਪਹੁੰਚੀ ਸੀ। ਕਾਫ਼ੀ ਦੇਰ ਬਾਅਦ ਮਹਿਲਾ ਪੁਲਸ ਆਈ ਅਤੇ ਦੋਵੇਂ ਧਿਰਾਂ ਨੂੰ ਥਾਣੇ ਲੈ ਗਈ।
ਇਹ ਵੀ ਪੜ੍ਹੋ : ਸੁਖਬੀਰ ਦੇ ਕਾਂਗਰਸ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀਆਂ ਨੂੰ ਅੰਦਰ ਕਰਨ ਲਈ ਹੋ ਰਹੀ ਅਫ਼ਸਰਾਂ ਦੀ ਅਦਲਾ-ਬਦਲੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ