ਪਾਬੰਦੀ ਵਾਲੇ ਟੀਕੇ ਸਪਲਾਈ ਕਰਨ ਵਾਲਾ ਕਾਬੂ
Tuesday, Jul 03, 2018 - 06:44 AM (IST)

ਚੰਡੀਗੜ੍ਹ, (ਸੁਸ਼ੀਲ)- ਸਾਰੰਗਪੁਰ ਤੋਂ ਪਾਬੰਦੀ ਵਾਲੇ ਟੀਕੇ ਲਿਆਕੇ ਕਾਲੋਨੀਆਂ ਵਿਚ ਵੇਚਣ ਵਾਲੇ ਲੜਕੇ ਨੂੰ ਪੁਲਸ ਨੇ ਆਈ. ਆਰ. ਬੀ. ਕੈਂਪਸ ਦੇ ਮੋੜ ਦੇ ਕੋਲ ਦਬੋਚ ਲਿਆ। ਮੁਲਜ਼ਮ ਦੀ ਪਛਾਣ ਧਨਾਸ ਨਿਵਾਸੀ ਕ੍ਰਿਸ਼ਨ ਚੰਚਲ ਦੇ ਤੌਰ 'ਤੇ ਹੋਈ। ਉਸ ਕੋਲੋਂ 26 ਬੈਨ ਟੀਕੇ ਬਰਾਮਦ ਹੋਏ। ਉਹ ਇਕ ਟੀਕਾ 20 ਰੁਪਏ 'ਚ ਲਿਆ ਕੇ ਨਸ਼ਾ ਕਰਨ ਵਾਲੇ ਲੜਕਿਆਂ ਨੂੰ 200 ਤੋਂ 300 ਰੁਪਏ ਵਿਚ ਵੇਚਦਾ ਸੀ। ਸਾਰੰਗਪੁਰ ਥਾਣਾ ਪੁਲਸ ਨੇ ਕ੍ਰਿਸ਼ਨ ਚੰਚਲ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ।
ਪੁਲਸ ਨੇ ਐਤਵਾਰ ਸ਼ਾਮ ਨੂੰ ਨਾਕਾ ਲਾਇਆ ਹੋਇਆ ਸੀ। ਪੁਲਸ ਨੂੰ ਵੇਖ ਕੇ ਬੈਗ ਲੈ ਕੇ ਆ ਰਿਹਾ ਜਵਾਨ ਵਾਪਸ ਜਾਣ ਲੱਗਾ। ਪੁਲਸ ਕਰਮਚਾਰੀ ਨੂੰ ਸ਼ੱਕ ਹੋਇਆ ਤਾਂ ਉਸਨੂੰ ਰੋਕ ਕੇ ਬੈਗ ਚੈਕ ਕੀਤਾ ਤਾਂ ਟੀਕੇ ਬਰਾਮਦ ਹੋਏ।