ਨਾਜਾਇਜ਼ ਸ਼ਰਾਬ ਅਤੇ ਬੀਅਰ ਸਮੇਤ ਰੈਸਟੋਰੈਂਟ ਮਾਲਕ ਗ੍ਰਿਫਤਾਰ

Thursday, Oct 26, 2017 - 10:27 AM (IST)

ਨਾਜਾਇਜ਼ ਸ਼ਰਾਬ ਅਤੇ ਬੀਅਰ ਸਮੇਤ ਰੈਸਟੋਰੈਂਟ ਮਾਲਕ ਗ੍ਰਿਫਤਾਰ


ਤਰਨਤਾਰਨ (ਵਿਜੇ ਅਰੌੜਾ) - ਐਕਸਾਈਜ਼ ਵਿਭਾਗ ਅਤੇ ਸੀ. ਆਈ. ਏ. ਸਟਾਫ ਦੀ ਸਾਂਝੀ ਟੀਮ ਨੇ ਕਾਰਵਾਈ ਕਰਦੇ ਹੋਏ ਅੱਜ ਇਕ ਰੈਸਟੋਰੈਂਟ ਦੇ ਮਾਲਕ ਪਾਸੋਂ ਛਾਪੇਮਾਰੀ ਦੌਰਾਨ 57 ਬੋਤਲਾਂ ਅੰਗਰੇਜ਼ੀ ਸ਼ਰਾਬ ਤੇ 24 ਬੋਤਲਾਂ ਬੀਅਰ ਦੀਆਂ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । 
ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ ਦੇ ਐਕਸਾਈਜ਼ ਸੈੱਲ ਦੇ ਇੰਚਾਰਜ ਰਵਿੰਦਰ ਸਿੰਘ ਤੇ ਈ. ਟੀ. ਓ. ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੱਜ ਇਕ ਸਾਂਝੀ ਟੀਮ ਰਾਹੀਂ ਕਸਬਾ ਫਤਿਆਬਾਦ ਵਿਖੇ ਸਥਿਤ ਰਾਇਲ ਰੈਸਟੋਰੈਂਟ ਵਿਖੇ ਛਾਪੇਮਾਰੀ ਕੀਤੀ, ਜਿਥੋਂ ਉਨ੍ਹਾਂ ਬਿਨਾਂ ਰਿਕਾਰਡ 32 ਬੋਤਲਾਂ ਰਾਇਲ ਸਟੈਗ, 22 ਬੋਤਲਾਂ ਮੈੱਕਡਾਵਲ, 3 ਬੋਤਲਾਂ ਇੰਪੀਰੀਅਲ ਬਲੂ ਤੇ 24 ਬੋਤਲਾਂ ਬੀਅਰ ਦੀਆਂ ਬਰਾਮਦ ਕੀਤੀਆਂ । ਰੈਸਟੋਰੈਂਟ ਮਾਲਕ ਸੰਜੀਵ ਚੋਪੜਾ ਪੁੱਤਰ ਚੰਦਰ ਕੁਮਾਰ ਚੋਪੜਾ ਵਾਸੀ ਫਤਿਆਬਾਦ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਥਾਣਾ ਗੋਇੰਦਵਾਲ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।ਇਸ ਮੌਕੇ ਐਕਸਾਈਜ਼ ਇੰਸਪੈਕਟਰ ਹਰਭਜਨ ਸਿੰਘ ਮੰਡ ਅਤੇ ਇੰਸਪੈਕਟਰ ਬਲਜਿੰਦਰ ਕੌਰ ਵੀ ਹਾਜ਼ਰ ਸਨ।


Related News