ਬੰਗਲਾਦੇਸ਼ ’ਚ ਕਤਲੇਆਮ ਲਈ ਪਾਕਿਸਤਾਨੀ ਹਥਿਆਰਬੰਦ ਬਲਾਂ ਤੇ ਇਸਲਾਮਿਕ ਜੰਗੀ ਅਪਰਾਧੀਆਂ ਖ਼ਿਲਾਫ਼ ਮਤਾ ਪਾਸ

Monday, Oct 31, 2022 - 02:46 PM (IST)

ਜਲੰਧਰ (ਇੰਟਰਨੈਸ਼ਨਲ ਡੈਸਕ)-ਬੰਗਲਾਦੇਸ਼ ਘੱਟ ਗਿਣਤੀਆਂ ਲਈ ਹਿਊਮਨ ਰਾਈਟਸ ਕਾਂਗਰਸ (ਐੱਚ. ਆਰ. ਸੀ. ਵੀ. ਐੱਮ.) ਨੇ ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. ਵਿਖੇ ਆਯੋਜਿਤ ਇਕ ਸੰਮੇਲਨ ਦੌਰਾਨ 1971 ’ਚ ਬੰਗਲਾਦੇਸ਼ ’ਚ ਹੋਏ ਕਤਲੇਆਮ ਨੂੰ ਲੈ ਕੇ ਪਾਕਿਸਤਾਨੀ ਹਥਿਆਰਬੰਦ ਬਲਾਂ ਅਤੇ ਇਸਲਾਮਿਕ ਜੰਗੀ ਅਪਰਾਧੀਆਂ ਦੇ ਖ਼ਿਲਾਫ਼ ਅੰਤਰਰਾਸ਼ਟਰੀ ਕਾਨੂੰਨ ਤਹਿਤ ਕਾਰਵਾਈ ਦਾ ਇਕ ਮਤਾ ਪਾਸ ਕੀਤਾ ਗਿਆ।

500 ਤੋਂ ਵੱਧ ਮਾਮਲਿਆਂ ਦੀ ਚੱਲ ਰਹੀ ਜਾਂਚ

ਬੰਗਲਾਦੇਸ਼ ਸਰਕਾਰ ਨੇ ਜੰਗੀ ਅਪਰਾਧੀਆਂ ’ਤੇ ਮੁਕੱਦਮਾ ਚਲਾਉਣਾ ਸ਼ੁਰੂ ਕੀਤਾ, ਜਿਨ੍ਹਾਂ ਨੇ ਪਾਕਿਸਤਾਨੀ ਫੌਜ ਨਾਲ ਸਹਿਯੋਗ ਕੀਤਾ ਅਤੇ ਸਰਕਾਰ ਨੇ ਬੰਗਲਾਦੇਸ਼ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਦਾ ਗਠਨ ਕੀਤਾ ਹੈ, ਉਦੋਂ ਤੋਂ ਇਸ ਨੇ 49 ਜੰਗੀ ਅਪਰਾਧੀਆਂ ’ਤੇ ਮੁਕੱਦਮਾ ਚਲਾਇਆ ਹੈ। ਇਸ ਵੇਲੇ 500 ਤੋਂ ਵੱਧ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ, ਜਦਕਿ 36 ਮਾਮਲੇ ਅਦਾਲਤ ’ਚ ਵਿਚਾਰ ਅਧੀਨ ਹਨ। ਸੰਮੇਲਨ ਦੇ ਬੁਲਾਰਿਆਂ ਨੇ ਹਿੰਦ-ਪ੍ਰਸ਼ਾਂਤ ਦੀ ਭੂ-ਰਾਜਨੀਤੀ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਕੱਟੜਪੰਥੀ ਸਮੂਹਾਂ ’ਤੇ ਇਸ ਇਤਿਹਾਸਕ ਮਤੇ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਅਤੇ ਸਵਾਲਾਂ ਦੇ ਜਵਾਬ ਦਿੱਤੇ। ਸਿੱਧ ਪ੍ਰੋਫੈਸਰ ਅਐਰਿਟਸ ਡਾ. ਸੱਚੀ ਜੀ ਦਸਤੀਦਾਰ ਨੇ ਕਤਲੇਆਮ ਅਤੇ ਵਿਨਾਸ਼ ਦਾ ਸ਼ਿਕਾਰ ਹੋਏ ਆਪਣੇ ਪਰਿਵਾਰ ਦੇ ਨਿੱਜੀ ਅਨੁਭਵ ਨੂੰ ਯਾਦ ਕੀਤਾ।

ਇਹ ਵੀ ਪੜ੍ਹੋ: ਹੈਰਾਨੀਜਨਕ! ਬਦਲਾ ਲੈਣ ਲਈ ਜ਼ਿੰਦਾ 'ਕੇਕੜੇ' ਨੂੰ ਖਾ ਗਿਆ ਸ਼ਖ਼ਸ, ਜਾਣੋ ਪੂਰਾ ਮਾਮਲਾ

ਬੰਗਲਾਦੇਸ਼ੀਆਂ ਨੂੰ ਇਕਜੁੱਟ ਹੋਣ ਦੀ ਅਪੀਲ

ਕੋਲੰਬੀਆ ਯੂਨੀਵਰਸਿਟੀ ਦੇ ਇਕ ਲੈਕਚਰਾਰ ਅਤੇ ਸੰਯੁਕਤ ਰਾਜ ਅਮਰੀਕਾ ’ਚ ਬੰਗਲਾਦੇਸ਼ੀ ਹਿੰਦੂ, ਬੋਧੀ, ਈਸਾਈ ਏਕਤਾ ਕੌਂਸਲ ਦੇ ਜਨਰਲ ਸਕੱਤਰ ਦਵਿਜੇਨ ਭੱਟਾਚਾਰੀਆ ਨੇ ਮਤੇ ’ਤੇ ਕੰਮ ਕਰਨ ਦਾ ਵਾਅਦਾ ਕੀਤਾ। ਬੰਗਲਾਦੇਸ਼ ’ਚ ਕਤਲੇਆਮ ’ਤੇ 1971 ਦੀ ਸੰਯੁਕਤ ਰਾਜ ਦੀ ਨੀਤੀ ਤੋਂ ਬਾਹਰ ਨਿਕਲਣ ਲਈ ਦੋਵਾਂ ਕਾਂਗਰਸੀਆਂ ਦੀ ਸ਼ਲਾਘਾ ਕੀਤੀ।
ਬੰਗਲਾਦੇਸ਼ ਦੇ ਕਾਂਸੁਲੇਟ ਜਨਰਲ ਆਲਗ ਨੇ ਮਤਾ ਪੇਸ਼ ਕਰਨ ਲਈ ਕਾਂਗਰਸੀ ਸਟੀਵ ਚਾਬੋਟੇ ਅਤੇ ਕਾਂਗਰਸੀ ਦਾ ਧੰਨਵਾਦ ਕੀਤਾ ਅਤੇ ਬੰਗਲਾਦੇਸ਼ੀ ਭਾਈਚਾਰੇ ਨੂੰ ਇਸ ਨੂੰ ਪਾਸ ਕਰਵਾਉਣ ਲਈ ਵਾਧੂ ਕਾਂਗਰਸੀਆਂ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਭਾਈਚਾਰੇ ਦੇ ਆਗੂਆਂ ਨੂੰ ਇਸ ਇਤਿਹਾਸਕ ਯਤਨ ਦੇ ਵਧੀਆ ਨਤੀਜੇ ਸਾਹਮਣੇ ਲਿਆਉਣ ਲਈ ਬੰਗਲਾਦੇਸ਼ੀਆਂ ਨਾਲ ਇਕਜੁੱਟ ਹੋਣ ਦੀ ਅਪੀਲ ਕੀਤੀ।

ਬਲੂਚ ਹਿਊਮਨ ਰਾਈਟਸ ਨੇ ਵੀ ਪਾਕਿਸਤਾਨ ਦੀ ਕੀਤੀ ਨਿੰਦਾ

ਬਲੂਚ ਹਿਊਮਨ ਰਾਈਟਸ ਦੇ ਆਯੋਜਕ ਰੱਜ਼ਾਕ ਬਲੂਚ ਨੇ 1971 ’ਚ ਬੰਗਲਾਦੇਸ਼ ’ਚ ਹੋਏ ਕਤਲੇਆਮ ਲਈ ਪਾਕਿਸਤਾਨੀ ਫ਼ੌਜ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ 1971 ਤੋਂ ਬਾਅਦ ਪਾਕਿਸਤਾਨੀ ਫ਼ੌਜ ਨੂੰ ਜਵਾਬਦੇਹ ਠਹਿਰਾਉਣ ਵਿਚ ਵਿਸ਼ਵ ਭਾਈਚਾਰੇ ਦੀ ਅਸਫਲਤਾ ਕਾਰਨ ਬਲੋਚ ਭਾਈਚਾਰੇ ਖ਼ਿਲਾਫ਼ ਹਿੰਸਾ ਅੱਜ ਵੀ ਜਾਰੀ ਹੈ। ਸਿੰਧੀ ਫਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਮੁਨੱਵਰ ਸੂਫੀ ਲਾਚਾਰੀ ਨੇ ਰੱਜ਼ਾਕ ਦੇ ਵਿਚਾਰਾਂ ਨੂੰ ਜ਼ੋਰਦਾਰ ਹੁੰਗਾਰਾ ਦਿੱਤਾ ਅਤੇ ਮਤਾ ਪਾਸ ਕਰਨ ਲਈ ਬੰਗਲਾਦੇਸ਼ੀ ਭਾਈਚਾਰੇ ਦੇ ਨਾਲ ਕੰਮ ਕਰਨ ਦਾ ਵਾਅਦਾ ਕੀਤਾ।
ਪ੍ਰੈੱਸ ਕਾਨਫਰੰਸ ਦਾ ਸੰਚਾਲਨ ਗੋਲਡ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟ੍ਰੈਟੇਜੀ (ਜੀ. ਆਈ. ਆਈ. ਐੱਸ.) ’ਚ ਮੀਡੀਆ ਫੈਲੋ ਏਡੇਲ ਨਜਰੀਅਨ ਅਤੇ ਹਿੰਦੂ ਪੈਕਟ ’ਚ ਸੰਚਾਰ ਅਤੇ ਵਿਧਾਨ ਨਿਰਦੇਸ਼ਕ ਵੱਲੋਂ ਕੀਤਾ ਗਿਆ ਸੀ।

ਬੰਗਲਾਦੇਸ਼ ’ਚ ਲੱਭੀਆਂ 1,942 ਸਮੂਹਿਕ ਕਬਰਾਂ

ਇਸ ਮੌਕੇ ਬੋਲਦਿਆਂ ਐੱਚ. ਆਰ. ਸੀ. ਬੀ. ਐੱਮ. ਦੀ ਕਾਰਜਕਾਰੀ ਨਿਰਦੇਸ਼ਕ ਪ੍ਰਿਆ ਮਾਹਾ ਨੇ ਕਿਹਾ ਕਿ 1971 ’ਚ ਪਾਕਿਸਤਾਨੀ ਫੌਜ ਅਤੇ ਉਸ ਦੇ ਸਹਿਯੋਗੀਆਂ ਨੇ 200,000 ਤੋਂ ਵੱਧ ਔਰਤਾਂ ਅਤੇ ਲੜਕੀਆਂ ਨਾਲ ਜ਼ਾਲਿਮਾਨਾ ਢੰਗ ਨਾਲ ਜਬਰ-ਜ਼ਨਾਹ ਕੀਤਾ ਅਤੇ ਲਗਭਗ 30 ਲੱਖ ਲੋਕਾਂ ਨੂੰ ਮਾਰ ਦਿੱਤਾ, 10 ਲੱਖ ਲੋਕ ਉੱਜੜ ਗਏ ਅਤੇ ਉਨ੍ਹਾਂ ਨੂੰ ਗੁਆਂਢੀ ਦੇਸ਼ ਭਾਰਤ ’ਚ ਸ਼ਰਨ ਲੈਣੀ ਪਈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਅਤੇ ਉਸ ਦੇ ਸਹਿਯੋਗੀਆਂ ਨੇ ਦੇਸ਼ ’ਚ ਬੌਧਿਕ ਖਲਾਅ ਪੈਦਾ ਕਰਨ ਲਈ ਪੱਤਰਕਾਰਾਂ, ਪ੍ਰੋਫੈਸਰਾਂ, ਡਾਕਟਰਾਂ, ਵਕੀਲਾਂ ਅਤੇ ਲੇਖਕਾਂ ਸਮੇਤ 1100 ਤੋਂ ਵੱਧ ਬੰਗਾਲੀ ਬੁੱਧੀਜੀਵੀਆਂ ਅਤੇ ਪੇਸ਼ੇਵਰਾਂ ਦੀ ਟਾਰਗੈੱਟ ਕਿਲਿੰਗ ਕੀਤੀ। ਬੰਗਲਾਦੇਸ਼ ’ਚ 1,942 ਸਮੂਹਿਕ ਕਬਰਾਂ ਲੱਭੀਆਂ ਗਈਆਂ ਹਨ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਜਲੰਧਰ ਦੇ ਪਿੰਡ ਗਾਖਲ ਦਾ ਨਿਕਲਿਆ ਕੈਨੇਡਾ ’ਚ ਹੋਏ 200 ਕਰੋੜ ਦੇ ਡਰੱਗ ਰੈਕੇਟ ਦਾ ਮਾਸਟਰਮਾਈਂਡ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News