ਬੱਸ ਸਟੈਂਡ ਦੀ ਜਗ੍ਹਾ ਬਦਲਣ ਦੇ ਫੈਸਲੇ ਦਾ ਵਿਰੋਧ

Monday, Mar 26, 2018 - 04:42 AM (IST)

ਬੱਸ ਸਟੈਂਡ ਦੀ ਜਗ੍ਹਾ ਬਦਲਣ ਦੇ ਫੈਸਲੇ ਦਾ ਵਿਰੋਧ

ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ)—  ਇਲਾਕੇ ਦੇ ਲੋਕਾਂ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਉਮੀਦ ਸੀ ਕਿ ਜ਼ਿਲੇ ਲਈ ਨਵੇਂ ਹਸਪਤਾਲ ਅਤੇ ਕਿਸੇ ਵੱਡੇ ਵਿੱਦਿਅਕ ਇੰਸਟੀਚਿਊਟ ਦਾ ਐਲਾਨ ਕੀਤਾ ਜਾਵੇਗਾ ਪਰ ਹੋਇਆ ਇਸ ਦੇ ਉਲਟ। ਬਜਟ 'ਚ ਨਵਾਂ ਬੱਸ ਸਟੈਂਡ ਬਣਾਉਣ ਦਾ ਐਲਾਨ ਕੀਤਾ ਗਿਆ, ਜਿਸ ਨਾਲ ਜਿਥੇ ਸ਼ਹਿਰ ਦੇ ਲੋਕਾਂ 'ਚ ਰੋਸ ਫੈਲ ਗਿਆ, ਉਥੇ ਵਿਰੋਧੀ ਧਿਰ ਨੂੰ ਬੈਠੇ ਬਿਠਾਏ ਸਰਕਾਰ ਖਿਲਾਫ ਮੁੱਦਾ ਮਿਲ ਗਿਆ। ਇੰਨਾ ਹੀ ਨਹੀਂ ਇਸ ਐਲਾਨ ਨਾਲ ਕਈ ਕਾਂਗਰਸੀ ਵਰਕਰਾਂ 'ਚ ਵੀ ਰੋਸ ਪਾਇਆ ਜਾ ਰਿਹਾ ਹੈ। ਇਸ ਮੁੱਦੇ 'ਤੇ ਬੱਸ ਸਟੈਂਡ ਰੋਡ ਦੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਅਤੇ ਸੀ. ਭਾਜਪਾ ਆਗੂ ਰਘੁਬੀਰ ਪ੍ਰਕਾਸ਼ ਗਰਗ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।


Related News