ਸਫਾਈ ਦੇ ਘਟੀਆ ਪ੍ਰਬੰਧਾਂ ਕਾਰਨ ਪਿੰਡ ਵਾਸੀਆਂ ''ਚ ਰੋਸ

Wednesday, Dec 20, 2017 - 12:43 PM (IST)

ਸਫਾਈ ਦੇ ਘਟੀਆ ਪ੍ਰਬੰਧਾਂ ਕਾਰਨ ਪਿੰਡ ਵਾਸੀਆਂ ''ਚ ਰੋਸ


ਭਵਾਨੀਗੜ (ਸੰਜੀਵ) - ਪਿੰਡ ਮਾਝੀ ਵਿਖੇ ਸਫਾਈ ਦੇ ਘਟੀਆ ਪ੍ਰਬੰਧਾਂ ਖਿਲਾਫ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਪਿੰਡ ਦੇ ਸਰਪੰਚ ਅਤੇ ਬੀ. ਡੀ. ਪੀ. ਓ. ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਤਗੁਰ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ, ਪਾਲ ਕੌਰ, ਸ਼ੇਰ ਕੌਰ, ਸੱਮਾ ਦੇਵੀ, ਨਰਿੰਦਰ ਦੇਵੀ, ਮਾਲੀ ਸਿੰਘ ਆਦਿ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ 'ਚ ਛੱਪੜ ਲੱਗ ਗਏ ਹਨ। ਗਲੀਆਂ 'ਚ ਜਮ੍ਹਾ ਹੋਏ ਇਸ ਪਾਣੀ 'ਚੋਂ ਜਿਥੇ ਬਦਬੂ ਆ ਰਹੀ ਹੈ, ਉਥੇ ਉਨ੍ਹਾਂ ਦਾ ਲੰਘਣਾ ਵੀ ਮੁਹਾਲ ਹੋ ਗਿਆ ਹੈ।

ਬੇਨਤੀ ਕਰਨ 'ਤੇ ਵੀ ਨਹੀਂ ਹੋਇਆ ਮੁਸ਼ਕਲ ਦਾ ਹੱਲ
ਉਨ੍ਹਾਂ ਦੱਸਿਆ ਕਿ ਇਸ ਸਮੱਸਿਆਂ ਸਬੰਧੀ ਉਹ ਪਿੰਡ ਦੇ ਸਰਪੰਚ ਅਤੇ ਬੀ. ਡੀ. ਪੀ. ਓ. ਨੂੰ ਕਈ ਵਾਰ ਦੱਸ ਚੁੱਕੇ ਹਨ ਪਰ ਘਰਾਂ ਦੇ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਕੀਤਾ ਗਿਆ।

ਐੈੱਸ. ਡੀ. ਐੱਮ. ਨੂੰ ਕੀਤੀ ਫਰਿਆਦ
ਪਿੰਡ ਦੇ ਲੋਕਾਂ ਨੇ ਐੱਸ. ਡੀ. ਐੱਮ. ਗੀਤਿਕਾ ਸਿੰਘ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ। ਇਸ ਦੌਰਾਨ ਕ੍ਰਿਸ਼ਨ ਸਿੰਘ, ਬਲਕਾਰ ਸਿੰਘ, ਸਤਗੁਰ ਸਿੰਘ, ਵਿੱਦਿਆ ਦੇਵੀ, ਬਲਵੰਤ ਕੌਰ, ਜਗਤਾਰ ਸਿੰਘ, ਲਾਭ ਸਿੰਘ, ਧੰਨਾ ਸਿੰਘ ਆਦਿ ਹਾਜ਼ਰ ਸਨ।   ਦੂਜੇ ਪਾਸੇ ਜਦੋਂ ਸਰਪੰਚ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।  ਐੱਸ. ਡੀ. ਐੱਮ. ਦੇ ਸੁਪਰਡੈਂਟ ਸਤੀਸ਼ ਕੁਮਾਰ ਨੇ ਕਿਹਾ ਕਿ ਪਿੰਡ ਵਾਲਿਆਂ ਦੀ ਇਸ ਸਮੱਸਿਆ ਨੂੰ ਐੱਸ. ਡੀ. ਐੱਮ. ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾ ਦਿੱਤਾ ਜਾਵੇਗਾ।


Related News