72 ਘੰਟਿਆਂ ''ਚ ਪਾਸ ਹੋਣਗੇ ਰਿਹਾਇਸ਼ੀ ਨਕਸ਼ੇ! ਬਠਿੰਡਾ ਨਗਰ ਨਿਗਮ ਵੱਲੋਂ ''ਨਕਸ਼ਾ ਮੇਲਾ'' ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ
Thursday, Apr 17, 2025 - 09:34 PM (IST)

ਬਠਿੰਡਾ (ਵਿਜੈ ਵਰਮਾ) : ਸ਼ਹਿਰੀਆਂ ਨੂੰ ਰਿਹਾਇਸ਼ੀ ਨਕਸ਼ੇ ਪਾਸ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਬਠਿੰਡਾ ਦੇ ਮਾਣਯੋਗ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ "ਨਕਸ਼ਾ ਮੇਲਾ" ਨਾਮਕ ਪਾਇਲਟ ਪ੍ਰਾਜੈਕਟ ਦਾ ਐਲਾਨ ਕੀਤਾ ਗਿਆ ਹੈ। ਇਹ ਪ੍ਰਾਜੈਕਟ ਮਈ ਮਹੀਨੇ 'ਚ ਸ਼ੁਰੂ ਕੀਤਾ ਜਾਵੇਗਾ ਤੇ ਪੂਰੇ ਇਕ ਮਹੀਨੇ ਤੱਕ ਚਲੇਗਾ।
ਇੱਕ ਹੀ ਕਮਰੇ 'ਚ ਹੋਣਗੇ ਸਾਰੇ ਅਧਿਕਾਰੀ
ਇਹ ਪਹਿਲੀ ਵਾਰ ਹੋਵੇਗਾ ਕਿ ਨਕਸ਼ਿਆਂ ਨਾਲ ਸਬੰਧਤ ਆਰਕਿਟੈਕਟ, ATP, MTP ਆਦਿ ਸਾਰੇ ਅਧਿਕਾਰੀ ਇੱਕੋ ਕਮਰੇ ਵਿੱਚ ਹਾਜ਼ਰ ਹੋਣਗੇ, ਤਾਂ ਜੋ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਇਸ ਪ੍ਰੋਜੈਕਟ ਤਹਿਤ "ਵਨ-ਸਟੈਪ ਵਿਂਡੋ" ਪ੍ਰਣਾਲੀ ਲਾਗੂ ਕੀਤੀ ਜਾਵੇਗੀ।
ਕਿਸਾਨਾਂ ਦਾ 50 ਕਿੱਲੇ ਖੜ੍ਹਾ ਸੋਨਾ ਸੜ੍ਹ ਕੇ ਹੋਇਆ ਸੁਆਹ!
72 ਘੰਟਿਆਂ 'ਚ ਪਾਸ ਹੋਣਗੇ ਨਕਸ਼ੇ
ਮੇਅਰ ਮਹਿਤਾ ਨੇ ਦੱਸਿਆ ਕਿ "ਨਕਸ਼ਾ ਮੇਲਾ" ਦੌਰਾਨ ਆਉਣ ਵਾਲੇ ਅਰਜ਼ੀਦਾਰਾਂ ਦੇ ਨਕਸ਼ੇ ਕੇਵਲ 72 ਘੰਟਿਆਂ ਵਿੱਚ ਪਾਸ ਕਰ ਦਿੱਤੇ ਜਾਣਗੇ। ਲੋਕਾਂ ਤੋਂ ਸਿਰਫ ਸਰਕਾਰੀ ਫੀਸ ਹੀ ਲੈਤੀ ਜਾਵੇਗੀ, ਹੋਰ ਕਿਸੇ ਵੀ ਕਿਸਮ ਦੀ ਅਤਿਰਿਕਤ ਰਕਮ ਨਹੀਂ ਲੈ ਜਾਵੇਗੀ।
676 ਫਾਇਲਾਂ ਪੈਂਡਿੰਗ, 90 ਫੀਸਦੀ ਰਿਹਾਇਸ਼ੀ ਨਕਸ਼ੇ
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਿੱਚ ਇਸ ਸਮੇਂ 676 ਨਕਸ਼ਿਆਂ ਨਾਲ ਜੁੜੀਆਂ ਫਾਇਲਾਂ ਪੈਂਡਿੰਗ ਪਈਆਂ ਹਨ, ਜਿਨ੍ਹਾਂ ਵਿੱਚੋਂ ਲਗਭਗ 90% ਰਿਹਾਇਸ਼ੀ ਨਕਸ਼ਿਆਂ ਦੀਆਂ ਹਨ।
ਵੱਡੀ ਲਾਪਰਵਾਹੀ! ਹੋਣਾ ਸੀ ਮੁੰਡੇ ਦਾ ਆਪ੍ਰੇਸ਼ਨ ਤੇ ਪਿਓ ਨੂੰ ਆਪ੍ਰੇਸ਼ਨ ਥਿਏਟਰ ਲਿਜਾ ਕੇ ਲਾ ਦਿੱਤਾ ਚੀਰਾ
ਸਫਲਤਾ ਉਪਰੰਤ ਪੂਰੀ ਤਰ੍ਹਾਂ ਲਾਗੂ ਹੋਵੇਗਾ ਪ੍ਰਾਜੈਕਟ
ਜੇਕਰ ਇਹ ਪ੍ਰੋਜੈਕਟ ਸਫਲ ਰਹਿੰਦਾ ਹੈ ਤਾਂ ਇਸਨੂੰ ਪੂਰੀ ਤਰ੍ਹਾਂ ਨਗਰ ਨਿਗਮ ਦੀ ਨਿਯਮਤ ਪ੍ਰਕਿਰਿਆ ਵਿਚ ਸ਼ਾਮਿਲ ਕੀਤਾ ਜਾਵੇਗਾ, ਤਾਂ ਜੋ ਭਵਿੱਖ ਵਿੱਚ ਵੀ ਨਕਸ਼ੇ ਕੇਵਲ 72 ਘੰਟਿਆਂ ਵਿੱਚ ਪਾਸ ਹੋ ਸਕਣ।
ਦੇਸ਼ ਭਰ ਲਈ ਬਣ ਸਕਦਾ ਹੈ ਮਾਡਲ
ਮੇਅਰ ਨੇ ਉਮੀਦ ਜ਼ਾਹਰ ਕੀਤੀ ਕਿ ਬਠਿੰਡਾ ਵਿੱਚ ਸ਼ੁਰੂ ਹੋਣ ਵਾਲਾ ਇਹ ਪਹਿਲਾ ਪ੍ਰੋਜੈਕਟ ਪੰਜ਼ਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੀਆਂ ਨਗਰ ਨਿਗਮਾਂ ਲਈ ਇੱਕ ਆਦਰਸ਼ ਮਾਡਲ ਸਾਬਤ ਹੋਵੇਗਾ।
ਭਾਰਤ ਦੀ ਧੀ ਇਤਿਹਾਸਿਕ ਜਿੱਤ! ਮੁਮਤਾਜ਼ ਪਟੇਲ ਬਣੀ RCP ਦੀ ਪਹਿਲੀ ਇੰਡੋ-ਏਸ਼ੀਅਨ ਮੁਸਲਿਮ ਪ੍ਰਧਾਨ
ਵਨ-ਸਟੈਪ ਵਿਂਡੋ ਹੋਰ ਸੇਵਾਵਾਂ ਲਈ ਵੀ
ਉਨ੍ਹਾਂ ਦੱਸਿਆ ਕਿ "ਨਕਸ਼ਾ ਮੇਲਾ" ਦੀ ਸਫਲਤਾ ਤੋਂ ਬਾਅਦ ਨਗਰ ਨਿਗਮ ਵਿੱਚ ਹੋਰ ਜਨ-ਸੇਵਾਵਾਂ ਲਈ ਵੀ ਵਨ-ਸਟੈਪ ਵਿਂਡੋ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਤਾਂ ਜੋ ਲੋਕ ਇੱਕੋ ਕਮਰੇ ਵਿੱਚ ਆਪਣੇ ਕੰਮ ਕਰਵਾ ਸਕਣ।
ਨਿਵਾਸੀਆਂ ਦਾ ਧੰਨਵਾਦ
ਪੱਤਰਕਾਰ ਵਾਰਤਾ ਦੌਰਾਨ ਮੇਅਰ ਮਹਿਤਾ ਨੇ ਬਠਿੰਡਾ ਦੇ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਕਾਰਨ ਹੀ ਨਗਰ ਨਿਗਮ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਸ਼ਦ ਟਹਿਲ ਸਿੰਘ ਬੁੱਟਰ, ਸਾਧੂ ਸਿੰਘ ਤੇ ਵਿਕਰਮ ਕ੍ਰਾਂਤੀ ਵੀ ਹਾਜ਼ਰ ਸਨ।
ਭਾਰਤੀ ਵਿਦਿਆਰਥੀਆਂ ਦਾ ਵਿਦੇਸ਼ ਪੜ੍ਹਾਈ ਤੋਂ ਮੋਹ ਭੰਗ! 25 ਫੀਸਦੀ ਦੀ ਭਾਰੀ ਗਿਰਾਵਟ
"ਨਕਸ਼ਾ ਮੇਲਾ" ਇੱਕ ਨਜ਼ਰ 'ਚ:
ਸਥਾਨ: ਨਗਰ ਨਿਗਮ ਬਠਿੰਡਾ
ਮਿਆਦ: ਮਈ ਮਹੀਨਾ (ਇੱਕ ਮਹੀਨਾ)
ਪ੍ਰਕਿਰਿਆ: ਵਨ-ਸਟੈਪ ਵਿਂਡੋ, ਇੱਕੋ ਕਮਰੇ ਵਿੱਚ ਸਾਰੇ ਅਧਿਕਾਰੀ
ਸਮਾਂ: 72 ਘੰਟਿਆਂ ਵਿੱਚ ਨਕਸ਼ਾ ਪਾਸ
ਫੀਸ: ਸਿਰਫ ਸਰਕਾਰੀ ਫੀਸ, ਕੋਈ ਹੋਰ ਚਾਰਜ ਨਹੀਂ
ਮਕਸਦ: ਪੈਂਡਿੰਗ ਫਾਇਲਾਂ ਦਾ ਨਿਪਟਾਰਾ ਤੇ ਭਵਿੱਖ ਵਿਚ ਤੇਜ਼ ਕਾਰਵਾਈ
ਵਿਸਤਾਰ: ਸਫਲਤਾ ਉਪਰੰਤ ਨਗਰ ਨਿਗਮ ਵਿੱਚ ਪੂਰੀ ਤਰ੍ਹਾਂ ਲਾਗੂ
"ਨਕਸ਼ਾ ਮੇਲਾ" ਬਠਿੰਡਾ ਨਗਰ ਨਿਗਮ ਵੱਲੋਂ ਲੋਕ-ਹਿੱਤ ਵਿੱਚ ਚੁੱਕਿਆ ਗਿਆ ਇੱਕ ਇਤਿਹਾਸਕ ਕਦਮ ਹੈ ਜੋ ਦੇਸ਼ ਭਰ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8