ਪੰਜਾਬ ਸਰਕਾਰ ਵਲੋਂ ਜਨਰਲ ਵਰਗ ਨੂੰ 10ਫੀਸਦੀ ਰਾਖਵਾਂਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ

05/29/2019 1:05:16 PM

ਚੰਡੀਗੜ੍ਹ—ਸਾਧਾਰਣ ਵਰਗ ਦੇ ਆਰਥਿਕ ਰੂਪ ਨਾਲ ਕੰਮਜ਼ੋਰ ਵਰਗ (ਈ.ਡਬਲਿਊ.ਐੱਸ) ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨੌਕਰੀਆਂ 'ਚ 10 ਫੀਸਦੀ ਰਾਖਵੇਂਕਰਨ ਦਾ ਲਾਭ ਮਿਲ ਸਕੇਗਾ। ਇਹ ਲਾਭ ਸਿੱਧੀ ਭਰਤੀ ਅਤੇ ਹੋਰ ਤਰ੍ਹਾਂ ਦੀ ਸਰਕਾਰੀ ਨੌਕਰੀਆਂ ਲਈ ਪ੍ਰਮਾਣਿਕ ਹੋਵੇਗਾ। ਕੋਡ ਆਫ ਕੰਡਕਟ ਖਤਮ ਹੋਣ ਦੇ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ ਦਾ ਫੈਸਲਾ ਲੈਂਦੇ ਹੋਏ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਸਾਮਜਿਕ ਨਿਆ, ਸ਼ਕਤੀਕਰਣ ਅਤੇ ਘੱਟ ਗਿਣਤੀ ਵਿਭਾਗ ਦੇ ਰਾਖਵੇਂਕਰਨ ਸੈੱਲ ਵਲੋਂ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਾਰੇ ਵਿਭਾਗਾਂ ਨੂੰ ਪੱਤਰ ਭੇਜਿਆ ਗਿਆ ਹੈ। ਵਿਭਾਗ ਨੇ ਸਾਫ ਕੀਤਾ ਹੈ ਕਿ ਸਾਧਾਰਨ ਵਰਗ ਦੇ ਉਹ ਲੋਕ ਜਿਨ੍ਹਾਂ ਨੇ ਹੁਣ ਤੱਕ ਕਿਸੇ ਵੀ ਪ੍ਰਕਾਰ ਦੇ ਰਾਖਵੇਂਕਰਨ ਦਾ ਲਾਭ ਨਹੀਂ ਲਿਆ ਹੈ ਅਤੇ ਜਿਨ੍ਹਾਂ ਦੇ ਪਰਿਵਾਰ ਦੀ ਕੁੱਲ ਆਮਦਨ 8 ਲੱਖ ਰੁਪਏ ਤੋਂ ਘੱਟ ਹੈ, ਉਹ ਇਸ ਨਵੀਂ ਰਾਖਵੇਂਕਰਨ ਦੇ ਤਹਿਤ ਪਾਤਰ ਮੰਨੇ ਜਾਣਗੇ।

ਪਰਿਵਾਰ ਦੇ ਰੂਪ 'ਚ ਇਨ੍ਹਾਂ ਨੂੰ ਮੰਨਿਆ ਜਾਵੇਗਾ ਹਿੱਸਾ
ਵਿਭਾਗ ਦੇ ਆਦੇਸ਼ ਮੁਤਾਬਕ ਰਾਖਵੇਂਕਰਨ ਲਈ ਐਪਲੀਕੇਸ਼ਨ ਕਰਨ ਵਾਲੇ ਸ਼ਖਸ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ 18 ਸਾਲ ਤੋਂ ਘੱਟ ਉਮਰ ਦੇ ਭਰਾ-ਭੈਣ ਅਤੇ ਨਾਬਾਲਗ ਬੱਚਿਆਂ ਨੂੰ ਪਰਿਵਾਰ ਦੀ ਸ਼੍ਰੈਣੀ 'ਚ ਰੱਖਿਆ ਜਾਵੇਗਾ। ਇਸ ਦੇ ਇਲਾਵਾ  ਰਾਖਵੇਂਕਰਨ ਦੀ ਯੋਗਤਾ ਦੀ ਜਾਂਚ ਦੇ ਦੌਰਾਨ ਪਰਿਵਾਰ ਦੇ ਸਾਰੇ ਸਰੋਤਾਂ ਤੋਂ ਕੁੱਲ ਆਮਦਨੀ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਖੇਤੀ, ਨੌਕਰੀ ਅਤੇ ਹੋਰ ਆਈਟਮਾਂ ਨੂੰ ਪਰਿਵਾਰ ਦੀ ਕੁੱਲ ਆਮਦਨੀ ਨਾਲ ਜੋੜਿਆ ਜਾਵੇਗਾ ਅਤੇ ਜੇਕਰ ਇਹ 8 ਲੱਖ ਰੁਪਏ ਤੋਂ ਘੱਟ ਹੁੰਦੀ ਹੈ ਤਾਂ ਬਿਨੈਕਾਰ ਨੂੰ ਰਾਖਵੇਂਕਰਨ ਦਾ ਲਾਭ ਮਿਲ ਸਕੇਗਾ।

ਇਨ੍ਹਾਂ ਨੂੰ ਮਿਲ ਸਕੇਗਾ ਰਾਖਵੇਂਕਰਨ ਦਾ ਲਾਭ
ਜਿਨ੍ਹਾਂ ਪਰਿਵਾਰਾਂ ਦੇ ਕੋਲ 5 ਏਕੜ ਜਾਂ ਉਸ ਤੋਂ ਵੱਧ ਦੀ ਖੇਤੀ ਯੋਗ ਭੂਮੀ ਜਾਂ 1 ਹਜ਼ਾਰ ਵਰਗ ਫੁੱਟ ਜਾਂ ਇਸ ਤੋਂ ਵੱਧ ਖੇਤਰਫਲ ਦਾ ਘਰ ਹੋਵੇਗਾ ਉਨ੍ਹਾਂ ਨੂੰ ਰਾਖਵੇਂਕਰਨ ਦਾ ਲਾਭ ਨਹੀਂ ਦਿੱਤਾ ਜਾਵੇਗਾ। ਉਹ ਲੋਕ ਜਿਨ੍ਹਾਂ ਦੇ ਕੋਲ 200 ਗਜ ਤੋਂ ਵਧ ਦੀ ਨਿਗਮ ਦੀ ਗੈਰ ਅਧਿਸੂਚਿਤ ਜ਼ਮੀਨ ਹੋਵੇ ਜਾਂ ਜਿਨ੍ਹਾਂ ਕੋਲ 100 ਗਜ ਜਾਂ ਇਸ ਤੋਂ ਵਧ ਦੀ ਅਧਿਸੂਚਿਤ ਜ਼ਮੀਨ ਹੋਵੇ, ਉਹ ਵੀ ਰਾਖਵੇਂਕਰਨ ਦੀ ਸੀਮਾ ਤੋਂ ਬਾਹਰ ਹੀ ਹੋਣਗੇ।

ਸਮਰੱਥ ਅਧਿਕਾਰੀ ਤੋਂ ਲੈਣਾ ਹੋਵੇਗਾ ਪ੍ਰਮਾਣ ਪੱਤਰ
ਰਾਖਵੇਂਕਰਨ ਦਾ ਲਾਭ ਲੈਣ ਲਈ ਸਬੰਧਿਤ ਬਿਨੈਕਾਰ ਪਰਿਵਾਰ ਨੂੰ ਤਹਿਸੀਲਦਾਰ ਜਾਂ ਉਸ ਤੋਂ ਉੱਪਰ ਦੇ ਸਮਰੱਥ ਅਧਿਕਾਰੀ ਤੋਂ ਆਪਣੀ ਆਮਦਨ ਅਤੇ ਸੰਪਤੀ ਦਾ ਪ੍ਰਮਾਣ ਪੱਤਰ ਲੈਣਾ ਹੋਵੇਗਾ। ਇਸ ਪ੍ਰਮਾਣ ਪੱਤਰ ਨੂੰ ਹਾਸਲ ਕਰ ਪਾਉਣ ਵਾਲੇ ਸਾਰੇ ਲੋਕ ਜੋ ਕਿ ਹੋਰ ਮਾਪਦੰਡਾਂ ਨੂੰ ਵੀ ਪੂਰਾ ਕਰਦੇ ਹੋਣ, ਉਹ 1 ਫਰਵਰੀ 2019 ਜਾਂ ਇਸ ਦੇ ਬਾਅਦ ਇਸ਼ਿਤਹਾਰ ਅਤੇ ਅਧਿਸੂਚਿਤ ਹੋਈ ਕੇਂਦਰ ਸਰਕਾਰ ਦੀਆਂ ਸਾਰੀਆਂ ਨੌਕਰੀਆਂ 'ਚ ਰਾਖਵੇਂਕਰਨ ਦਾ ਲਾਭ ਲੈ ਸਕਣਗੇ। ਇਸ ਦੇ ਇਲਾਵਾ 28 ਮਈ ਦੇ ਬਾਅਦ ਉਹ ਸੂਬਾ ਸਰਕਾਰ ਦੀ ਨੌਕਰੀ 'ਚ ਰਾਖਵੇਂਕਰਨ ਦਾ ਲਾਭ ਲੈ ਸਕਣਗੇ।


Shyna

Content Editor

Related News