ਜੇ ਚੀਨ ''ਚ ਹੁੰਦਾ ਫਤਿਹਵੀਰ ਤਾਂ 2 ਘੰਟਿਆਂ ''ਚ ਬਾਹਰ ਹੁੰਦਾ  (ਵੀਡੀਓ)

06/10/2019 2:08:58 PM

ਜਲੰਧਰ (ਵੈੱਬ ਡੈਸਕ) : ਭਾਰਤ 'ਚ ਆਏ ਦਿਨ ਬੱਚਿਆਂ ਦੇ ਬੋਰਵੈੱਲ 'ਚ ਡਿੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਕੁਝ ਬੱਚੇ ਬਚ ਜਾਂਦੇ ਹਨ ਪਰ ਕੁਝ ਦੀ ਮੌਤ ਹੋ ਜਾਂਦੀ ਹੈ। ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਫਤਿਹਵੀਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਅਤੇ ਅਰਦਾਸਾਂ ਨਾਲ-ਨਾਲ ਚੱਲ ਰਹੀਆਂ ਹਨ। ਉਮੀਦ ਇਹੀ ਹੈ ਕਿ ਫਤਿਹ ਸਹੀ ਸਲਾਮਤ ਬੋਰਵੈੱਲ ਚੋਂ ਬਾਹਰ ਆ ਜਾਵੇਗਾ। ਦੱਸ ਦਈਏ ਕਿ ਜਦੋਂ ਇਹ ਘਟਨਾ ਚੀਨ 'ਚ ਹੋਈ ਸੀ ਤਾਂ ਬੱਚਾ ਸਿਰਫ ਦੋ ਘੰਟਿਆਂ 'ਚ ਬੋਰਵੈੱਲ ਤੋਂ ਬਾਹਰ ਕੱਢ ਲਿਆ ਗਿਆ ਸੀ।

2016 'ਚ ਚੀਨ ਦੇ ਸ਼ਾਨਡਾਂਗ 'ਚ ਇਕ ਤਿੰਨ ਸਾਲਾ ਬੱਚੇ ਨੂੰ 90 ਮੀਟਰ ਡੂੰਘੇ ਬੋਰਵੈੱਲ 'ਚੋਂ ਸੁਰੱਖਿਅਤ ਕੱਢ ਲਿਆ ਗਿਆ ਸੀ, ਉਹ ਵੀ ਸਿਰਫ ਦੋ ਘੰਟਿਆਂ 'ਚ। ਬੋਰਵੈੱਲ 'ਚ ਡਿੱਗੇ ਬੱਚੇ ਨੂੰ ਉਸ ਦੀ ਮਾਂ ਰੈਸਕਿਊ ਦੌਰਾਨ ਦਿਲਾਸਾ ਦਿੰਦੀ ਰਹੀ। ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਉਣ ਲਈ ਲੋਕ ਪਹੁੰਚੇ ਜ਼ਰੂਰ ਪਰ ਬਹੁਤ ਵੱਡੀ ਭੀੜ ਨਹੀਂ ਸੀ। ਨਾ ਹੀ ਕੋਈ ਵੱਡੀ ਮਸ਼ੀਨਰੀ ਇੱਥੇ ਲਿਆਂਦੀ ਗਈ ਅਤੇ ਨਾ ਹੀ ਸੁਰੰਗਾਂ ਬਣਾਈਆਂ ਗਈਆਂ ਸਨ। ਬੱਚਾ ਬੋਰਵੈੱਲ 'ਚ ਸੀ, ਮੌਕੇ 'ਤੇ ਉੱਥੇ ਪਹਿਲਾਂ ਆਕਸੀਜ਼ਨ ਪਹੁੰਚਾਈ ਗਈ। ਸਿਰਫ ਕੈਮਰੇ ਰਾਹੀਂ ਬੱਚੇ 'ਤੇ ਨਜ਼ਰ ਰੱਖੀ ਗਈ ਸੀ। ਰੈਸਕਿਊ ਆਪ੍ਰੇਸ਼ਨ ਦੀ ਟੀਮ ਨੇ ਰੱਸੀ 'ਤੇ ਗੱਠਾਂ ਬੰਨ੍ਹੀਆ ਅਤੇ ਬੋਰਵੈੱਲ 'ਚ ਸੁੱਟ ਦਿੱਤੀਆਂ। ਰੱਸੀ ਨੂੰ ਬੋਰਵੈੱਲ 'ਚ ਸੁੱਟਿਆ ਗਿਆ ਅਤੇ ਬੱਚੇ ਨੂੰ ਉਸ 'ਚ ਫਸਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਵਾਰ-ਵਾਰ ਕੋਸ਼ਿਸ਼ਾਂ ਕਰਨ 'ਤੇ ਆਖਰਕਾਰ ਬੱਚੇ ਦੇ ਹੱਥ 'ਚ ਰੱਸੀ ਫਸ ਗਈ ਅਤੇ ਬੋਰਵੈੱਲ ਦੇ ਬਾਹਰ ਬੈਠੇ ਫੌਜੀਆਂ ਨੇ ਬੱਚੇ ਨੂੰ ਬਾਹਰ ਕੱਢ ਲਿਆ। ਬੋਰਵੈੱਲ 'ਚੋਂ ਕੱਢ ਕੇ ਬੱਚੇ ਨੂੰ ਤੁਰੰਤ ਐਂਬੂਲੈਂਸ 'ਚ ਹਸਪਤਾਲ ਲਿਜਾਇਆ ਗਿਆ ਅਤੇ ਸਿਰਫ 2 ਘੰਟਿਆਂ 'ਚ ਇਹ ਰੈਸਕਿਊ ਆਪ੍ਰੇਸ਼ਨ ਸਫਲ ਹੋ ਗਿਆ ਸੀ। 


Anuradha

Content Editor

Related News