ਚੰਡੀਗੜ੍ਹ ''ਚ ''26'' ਨੂੰ ਬੰਦ ਰਹਿਣਗੇ ਇਹ ਰਸਤੇ, ਜਾਣੋ ਕੀ ਹੈ ਰੂਟ ਪਲਾਨ

01/25/2020 3:41:03 PM

ਚੰਡੀਗੜ੍ਹ (ਸੁਸ਼ੀਲ ਰਾਜ) : ਗਣਤੰਤਰ ਦਿਵਸ 'ਤੇ ਸੈਕਟਰ-17 ਪਰੇਡ ਗਰਾਊਂਡ 'ਚ ਹੋਣ ਵਾਲੇ ਪ੍ਰਬੰਧਕੀ ਪ੍ਰੋਗਰਾਮ ਕਾਰਨ ਚੌਰਾਹੇ ਅਤੇ ਸੜਕਾਂ 'ਤੇ ਸਵੇਰੇ ਸਾਢੇ ਛੇ ਵਜੇ ਤੋਂ ਲੈ ਕੇ ਪ੍ਰੋਗਰਾਮ ਖ਼ਤਮ ਹੋਣ ਤੱਕ ਆਮ ਲੋਕਾਂ ਦੇ ਵਾਹਨਾਂ ਦੀ ਐਂਟਰੀ ਬੰਦ ਰਹੇਗੀ। ਇਸ ਦੇ ਇਲਾਵਾ ਕਈ ਸੜਕਾਂ 'ਤੇ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਗਣਤੰਤਰ ਦਿਵਸ ਐਤਵਾਰ ਸਵੇਰੇ 7 ਵਜੇ ਤੋਂ ਸੈਕਟਰ-16, 17, 22, 23 ਲਾਈਟ ਪੁਆਇੰਟ ਤੋਂ ਗੁਰਦਿਆਲ ਪੈਟਰੋਲ ਪੰਪ, ਸੈਕਟਰ-22 ਏ ਤੋਂ ਇੰਡਸਟਰੀਅਲ ਰਸਤੇ ਤੱਕ, ਸੈਕਟਰ-16/17 ਲਾਈਟ ਪੁਆਇੰਟ ਤੋਂ ਸੈਕਟਰ-16/17/22/23 ਚੌਰਾਹੇ, ਜਨ ਮਾਰਗ ਤੋਂ ਲਾਈਟ ਪੁਆਇੰਟ ਨਜ਼ਦੀਕ ਲਾਇਨ ਰੈਸਟੋਰੈਂਟ ਸੈਕਟਰ-17 ਤੋਂ ਪਰੇਡ ਗਰਾਊਂਡ ਤੱਕ ਆਉਣ ਵਾਲਾ ਰਸਤਾ ਆਮ ਲੋਕਾਂ ਲਈ ਬੰਦ ਰਹੇਗਾ।
ਆਮ ਲੋਕ ਨਹੀਂ ਕਰ ਸਕਣਗੇ ਕਈ ਸੜਕਾਂ ਦਾ ਇਸਤੇਮਾਲ
ਪ੍ਰੋਗਰਾਮ ਦੌਰਾਨ ਸੈਕਟਰ-22ਏ 'ਚ ਆਮ ਲੋਕ ਵਾਹਨ ਪਾਰਕ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਕੋਲ ਪਾਰਕਿੰਗ ਹੈ, ਉਹ ਲੋਕ ਸੈਕਟਰ-16/17/22/23 ਚੌਰਾਹੇ ਤੋਂ ਜਨ ਮਾਰਗ ਹੋ ਕੇ ਸੈਕਟਰ-22ਏ 'ਚ ਆਪਣੇ ਵਾਹਨ ਪਾਰਕ ਕਰ ਸਕਣਗੇ। ਪ੍ਰੋਗਰਾਮ ਵੇਖਣ ਵਾਲੇ ਆਮ ਲੋਕ ਆਪਣੇ ਵਾਹਨਾਂ ਨੂੰ ਸੈਕਟਰ-22ਬੀ ਦੀ ਪਾਰਕਿੰਗ ਏਰੀਏ 'ਚ, ਸੈਕਟਰ-23 ਸਥਿਤ ਬਲੱਡ ਡਿਜ਼ੀਜ਼ ਹਸਪਤਾਲ ਦੀ ਪਾਰਕਿੰਗ ਵਿਚ, ਸੈਕਟਰ-17 ਫੁੱਟਬਾਲ ਸਟੇਡੀਅਮ ਦੀ ਪਾਰਕਿੰਗ, ਸੈਕਟਰ-17 ਸਰਕਸ ਗਰਾਊਂਡ ਦੀ ਪਾਰਕਿੰਗ ਵਿਚ ਅਤੇ ਸੈਕਟਰ-17 ਸਥਿਤ ਨੀਲਮ ਥਿਏਟਰ ਦੇ ਪਿੱਛੇ ਪਾਰਕਿੰਗ ਵਿਚ ਖੜ੍ਹੇ ਕਰ ਸਕਦੇ ਹਨ। ਪੰਜਾਬ, ਹਰਿਆਣਾ, ਹਿਮਾਚਲ ਤੋਂ ਆਉਣ ਵਾਲੀਆਂ ਸਾਰੀਆਂ ਲਾਂਗ ਰੂਟ ਬੱਸਾਂ ਨੂੰ ਬਜਵਾੜਾ ਚੌਕ ਤੋਂ ਹੁੰਦੇ ਹੋਏ ਹਿਮਾਲਿਆ ਮਾਰਗ ਦੇ ਰਸਤੇ ਆਈ. ਐੱਸ. ਬੀ. ਟੀ.-17 ਬੱਸ ਸਟੈਂਡ ਪਹੁੰਚਾਇਆ ਜਾਵੇਗਾ।


Babita

Content Editor

Related News