ਅੱਜ ਆਏਗੀ ਪੀ. ਜੀ. ਆਈ. ਦੇ ਓ. ਟੀ. ''ਚ ਲੱਗੀ ਅੱਗ ਦੀ ਰਿਪੋਰਟ

04/16/2018 7:44:52 AM

ਚੰਡੀਗੜ੍ਹ (ਪਾਲ) - ਪੀ. ਜੀ. ਆਈ. ਐਮਰਜੈਂਸੀ ਦੀ ਓ. ਟੀ. ਵਿਚ ਲੱਗੀ ਅੱਗ ਦੀ ਜਾਂਚ ਲਈ ਸ਼ਨੀਵਾਰ ਨੂੰ ਮੀਟਿੰਗ ਹੋਈ, ਜਿਸ ਨੂੰ ਪੀ. ਜੀ. ਆਈ. ਐਨਸਥੀਸੀਆ ਵਿਭਾਗ ਦੇ ਹੈੱਡ ਡਾ. ਜੀ. ਡੀ. ਪੁਰੀ ਨੇ ਚੇਅਰ ਕੀਤਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਸਹੀ ਪਹਲੂਆਂ 'ਤੇ ਚਰਚਾ ਕੀਤੀ ਗਈ ਹੈ, ਨਾਲ ਹੀ ਸਾਰੀ ਓ. ਟੀ. ਦੀ ਰਿਪੇਅਰਿੰਗ ਦੇ ਨਾਲ-ਨਾਲ ਸਾਰੀ ਕਲੀਨਿੰਗ ਕਰਵਾ ਦਿੱਤੀ ਗਈ ਹੈ। ਉਮੀਦ ਹੈ ਕਿ ਸੋਮਵਾਰ ਤਕ ਸੈਂਪਲ ਰਿਪੋਰਟ ਆ ਜਾਵੇਗੀ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜਿਥੋਂ ਤਕ ਓ. ਟੀ. ਦੀ ਗੱਲ ਹੈ ਤਾਂ ਉਨ੍ਹਾਂ ਨੂੰ ਵੀ ਸੋਮਵਾਰ ਤਕ ਸ਼ੁਰੂ ਕਰ ਦਿੱਤਾ ਜਾਵੇਗਾ। ਬੁੱਧਵਾਰ ਨੂੰ ਪੀ. ਜੀ. ਆਈ. ਐਮਰਜੈਂਸੀ ਵਿਚ ਹਾਦਸਾ ਹੋਇਆ ਸੀ, ਜਿਸ ਤੋਂ ਬਾਅਦ ਐਮਰਜੈਂਸੀ ਦੀਆਂ ਸਾਰੀਆਂ ਓ. ਟੀਜ਼ ਬੰਦ ਕਰ ਦਿੱਤੀਆਂ ਗਈਆਂ ਸਨ। ਡਾ. ਪੁਰੀ ਨੇ ਦੱਸਿਆ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਐਮਰਜੈਂਸੀ ਦੀ 3 ਨੰਬਰ ਓ. ਟੀ. ਵਿਚ ਜੋ ਹਾਦਸਾ ਹੋਇਆ ਸੀ, ਉਥੇ 3-4 ਨੰਬਰ ਓ. ਟੀ. ਦਾ ਜੁਆਇੰਟ ਏਅਰ ਕੰਡੀਸ਼ੰਡ ਹੈ ਤਾਂ ਲਿਹਾਜ਼ਾ ਇਨ੍ਹਾਂ ਦੋਵਾਂ ਓ. ਟੀਜ਼ ਨੂੰ ਸ਼ੁਰੂ ਹੋਣ ਵਿਚ ਸਮਾਂ ਲੱਗੇਗਾ।


Related News