ਬਾਬਾ ਬਲਦੇਵ ਸਿੰਘ ਦੇ ਸੰਪਰਕ ''ਚ ਆਉਣ ਵਾਲੇ 11 ਮਰੀਜ਼ਾਂ ਦੀ ਆਈ ਰਿਪੋਰਟ, 3 ਪਾਜ਼ੇਟਿਵ 8 ਨੈਗੇਟਿਵ

04/05/2020 8:10:25 PM

ਨਵਾਂਸ਼ਹਿਰ ()  --ਜ਼ਿਲਾ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਾਬਾ ਬਲਦੇਵ ਸਿੰਘ ਦੇ ਦੇਹਾਂਤ ਤੋਂ ਬਾਅਦ ਆਈਸੋਲੇਟ ਕੀਤੇ ਗਏ 19 ਮਰੀਜ਼ਾਂ 'ਦੇ ਵਾਧੇ ਨਾਲ ਪੰਜਾਬ 'ਚ ਚਰਚਾ 'ਚ ਆਏ ਨਵਾਂਸ਼ਹਿਰ ਜ਼ਿਲ੍ਹੇ ਲਈ ਐਤਵਾਰ ਰਾਹਤ ਦੀ ਖਬਰ ਸਾਮਣੇ ਆਈ ਹੈ । ਜ਼ਿਲ੍ਹੇ 'ਚ ਆਈਸੋਲੇਸ਼ਨ 'ਚ ਰੱਖੇ ਗਏ 18 ਮਰੀਜ਼ਾਂ 'ਚੋਂ 12 ਦੇ ਕਲ੍ਹ ਲਏ ਗਏ ਸੈਂਪਲਾਂ 'ਚੋਂ 11 ਦੇ ਅੱਜ ਸ਼ਾਮ ਤੱਕ ਆਏ 8 ਸੈਂਪਲ ਨੈਗੇਟਿਵ ਪਾਏ ਗਏ ਹਨ।ਬਾਬਾ ਬਲਦੇਵ ਸਿੰਘ ਦੇ ਪਰਿਵਾਰ 'ਚੋਂ ਜਿਹੜੇ ਹੋਰ ਮੈਂਬਰਾਂ ਦਾ ਟੈਸਟ ਅੱਜ ਪਹਿਲੀ ਵਾਰ ਨੈਗੇਟਿਵ ਆਇਆ ਹੈ, ਉਨ੍ਹਾਂ 'ਚ ਉਨ੍ਹਾਂ ਦੀਆਂ ਤਿੰਨ ਪੋਤੀਆਂ ਤੇ ਪੋਤਾ ਸ਼ਾਮਿਲ ਹੈ। ਇਨ੍ਹਾਂ ਸੈਂਪਲਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 'ਚੋਂ ਬਾਬਾ ਬਲਦੇਵ ਸਿੰਘ ਦੇ ਇੱਕ ਪੁੱਤਰ ਫ਼ਤਿਹ ਸਿੰਘ (35) ਦਾ ਅੱਜ ਦੂਸਰਾ ਸੈਂਪਲ ਵੀ ਨੈਗੇਟਿਵ ਆਉਣ ਨਾਲ, ਉਸ ਨੂੰ ਕੋਰੋਨਾ ਵਾਇਰਸ ਤੋਂ ਸਿਹਤਯਾਬ ਹੋਇਆ ਐਲਾਨ ਦਿੱਤਾ ਗਿਆ ਹੈ।
ਦੂਸਰੇ ਸੈਂਪਲਾਂ 'ਚ ਸਭ ਤੋਂ ਮਹੱਤਵਪੂਰਨ ਗੁਰਦੁਆਰਾ ਬਾਬਾ ਘਨੱਈਆ ਜੀ ਪਠਲਾਵਾ ਦੇ ਮੁਖੀ ਬਾਬਾ ਗੁਰਬਚਨ ਸਿੰਘ (78) ਅਤੇ ਉਨ੍ਹਾਂ ਨਾਲ ਹੀ ਵਿਦੇਸ਼ ਯਾਤਰਾ ਕਰਕੇ ਪਰਤੇ ਤੀਸਰੇ ਸਾਥੀ ਦਲਜਿੰਦਰ ਸਿੰਘ (60) ਪਿੰਡ ਝਿੱਕਾ  ਦਾ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਪਹਿਲਾ ਟੈਸਟ ਨੈਗੇਟਿਵ ਪਾਇਆ ਗਿਆ ਹੈ। ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ (49) ਦਾ ਵੀ ਆਈਸੋਲੇਸ਼ਨ 'ਚ ਰਹਿਣ ਤੋਂ ਬਾਅਦ ਅੱਜ ਪਹਿਲਾ ਟੈਸਟ ਨੈਗੇਟਿਵ ਆਇਆ ਹੈ। ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਨੁਸਾਰ ਆਈਸੋਲੇਸ਼ਨ 'ਚ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਦੇ ਕਲ੍ਹ ਸ਼ਾਮ 12 ਸੈਂਪਲ ਭੇਜੇ ਗਏ ਸਨ, ਜਿਨ੍ਹਾਂ 'ਚੋਂ ਅੱਜ ਆਏ 11 ਦੇ ਨਤੀਜਿਆਂ 'ਚੋਂ 8 ਨੈਗੇਟਿਵ ਤੇ 3 ਪਾਜ਼ਿਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ ਪਾਜ਼ੇਟਿਵ ਆਏ ਹਨ, ਉਨ੍ਹਾਂ ਦੇ 5 ਦਿਨ ਬਾਅਦ ਦੁਬਾਰਾ ਟੈਸਟ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ ਦੇ ਟੈਸਟ ਨੈਗੇਟਿਵ ਆਏ ਹਨ, ਉਨ੍ਹਾਂ ਦੇ 24 ਘੰਟੇ ਬਾਅਦ ਫ਼ਿਰ ਟੈਸਟ ਦੁਹਰਾਏ ਜਾਣਗੇ, ਜਿਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਕੋਵਿਡ-19 ਤੋਂ ਸਿਹਤਯਾਬ ਐਲਾਨਿਆ ਜਾਵੇਗਾ।


Bharat Thapa

Content Editor

Related News