ਪ੍ਰਸਿੱਧ ਉਦਯੋਗਪਤੀ ਸੰਜੀਵ ਅਰੋੜਾ ਨੇ ਰਾਜ ਸਭਾ ਮੈਂਬਰ ਬਣਨ ਉਪਰੰਤ ‘ਜਗ ਬਾਣੀ’ ਨਾਲ ਕੀਤੀ ਖ਼ਾਸ ਮੁਲਾਕਾਤ

Friday, Apr 29, 2022 - 03:34 PM (IST)

ਲੁਧਿਆਣਾ (ਜੋਸ਼ੀ) : ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵਕ ਸੰਜੀਵ ਅਰੋੜਾ ਹਾਲ ਹੀ ਵਿਚ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਮੈਂਬਰ ਬਣੇ ਹਨ। 58 ਸਾਲਾ ਅਰੋੜਾ 1986 ਤੋਂ ਕਾਰੋਬਾਰ ਵਿਚ ਹਨ। ਉਨ੍ਹਾਂ ਰਿਤੇਸ਼ ਇੰਡਸਟਰੀਜ ਲਿਮ. ਦੇ ਨਾਂ ’ਤੇ ਲੁਧਿਆਣਾ ਵਿਚ ਨਿਰਯਾਤ ਦਾ ਇਕ ਬਹੁਤ ਹੀ ਸਫਲ ਕਾਰੋਬਾਰ ਕੀਤਾ। ਸਾਲ 2006 ਤੋਂ ਬਾਅਦ ਉਨਾਂ ਨੇ ਕੰਪਨੀ ਦਾ ਨਾਮ ਬਦਲ ਕੇ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮ. (ਆਰ. ਪੀ. ਆਈ. ਐੱਲ.) ਰੱਖਿਆ ਅਤੇ ਕਾਰੋਬਾਰ ਵਿਚ ਵਿਵਿਧਤਾ ਲਿਆਉਣ ਦੇ ਉਦੇਸ਼ ਨਾਲ ਐੱਨ. ਐੱਚ. 5 ’ਤੇ ਇਕ ਅਤਿਅਧੁਨਿਕ ਉਦਯੋਗਿਕ ਪਾਰਕ ਵਿਕਸਤ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਵਿਚ ਔਰਤਾਂ ਦੇ ਵਸਤਰਾਂ ਲਈ ਇਕ ਬ੍ਰਾਂਡ 2008 ਵਿਚ ਫੇਮੇਲਾ ਫੈਸ਼ਨ ਲਿਮ. ਤਹਿਤ ਲਾਂਚ ਕੀਤਾ ਗਿਆ ਸੀ। ਸੰਜੀਵ ਅਰੋੜਾ ਇਕ ਸਫਲ ਕਾਰੋਬਾਰੀ ਅਤੇ ਉਦਯੋਗਪਤੀ ਹੋਣ ਦੇ ਨਾਲ ਨਾਲ ਇਕ ਪ੍ਰਸਿੱਧ ਸਮਾਜਕ ਸੇਵਕ ਵੀ ਹਨ। ਉਨ੍ਹਾਂ ਵਲੋਂ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਦੇ ਨਾਂ ਨਾਲ ਇਕ ਚੈਰੀਟੇਬਲ ਟਰੱਸਟ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਂ ’ਤੇ ਬਣੇ ਇਸ ਟਰੱਸਟ ਦੇ ਤਹਿਤ 160 ਤੋਂ ਜ਼ਿਆਦਾ ਕੈਂਸਰ ਰੋਗੀਆਂ ਦਾ ਮੁਫਤ ਇਲਾਜ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਗਰਾਊਂਡ ’ਚ ਖੇਡ ਰਹੇ 8 ਸਾਲਾ ਬੱਚੇ ਨਾਲ 40 ਸਾਲਾ ਕਿਸਾਨ ਨੇ ਕੀਤੀ ਬਦਫ਼ੈਲੀ, ਮਾਮਲਾ ਦਰਜ

ਅਰੋੜਾ ਡੀ. ਐੱਮ. ਸੀ. ਲੁਧਿਆਣਾ ਅਤੇ ਹੋਰ ਸਮਾਜਿਕ ਸੰਗਠਨਾਂ ਦੇ ਗਵਰਨਿੰਗ ਬੋਰਡ ਵਿਚ ਵੀ ਹਨ। ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅਪੈਕਸ ਕੌਂਸਿਲ ਵੇਦ ਮੰਦਰ ਟਰੱਸਟ ਦਰੇਸੀ ਮੈਂਬਰ ਵੀ ਹਨ। ਉਹ ਲਗਾਤਾਰ 2 ਵਾਰ ਲੁਧਿਆਣਾ ਦੇ ਪ੍ਰਸਿੱਧ ਸਤਲੁਜ ਕਲੱਬ ਦੇ ਸਕੱਤਰ ਵੀ ਰਹੇ ਹਨ। ਉਦਯੋਗ ਅਤੇ ਸਮਾਜ ਨੂੰ ਦਿੱਤੇ ਗਏ ਅਮੁੱਲੇ ਯੋਗਦਾਨ ਲਈ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ। ਰਾਜ ਸਭਾ ਮੈਂਬਰ ਬਣਨ ਉਪਰੰਤ ਉਨ੍ਹਾਂ ਨੇ ਲੁਧਿਆਣਾ ਵਿਚ ਸਥਿਤ ਸਾਡੇ ਪ੍ਰਤੀਨਿਧੀ ਅਸ਼ਵਨੀ ਜੋਸ਼ੀ ਨਾਲ ਚੰਡੀਗੜ੍ਹ ਰੋਡ ਸਥਿਤ ਹੈਮਪਟਨ ਹੋਮਜ਼ ਕਪਲੈਕਸ ਵਿਚ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਨੇ ਸਾਰੇ ਪ੍ਰਸ਼ਨਾਂ ਦੇ ਉੱਤਰ ਬੜੀ ਸਾਫਗੋਈ ਨਾਲ ਦਿੱਤੇ, ਜਿਸ ਵਿਚ ਉਨ੍ਹਾਂ ਦੇ ਵਿਅਕਤੀਤਵ ਦੇ ਪਹਿਲੂ ਉੱਭਰ ਕੇ ਸਾਹਮਣੇ ਆਏ।

-ਰਾਜ ਸਭਾ ਮੈਂਬਰ ਬਣਨ ਉਪਰੰਤ ਤੁਹਾਡੇ ਜੀਵਨ ’ਚ ਕੀ ਬਦਲਾਅ ਆਇਆ?

-ਮੇਰੇ ਜੀਵਨ ਵਿਚ ਕੋਈ ਬਦਲਾਅ ਨਹੀਂ ਆਇਆ। ਮੈਂ ਜਿਵੇਂ ਪਹਿਲਾਂ ਸੀ, ਹੁਣ ਵੀ ਵੈਸਾ ਹੀ ਹਾਂ। ਪਹਿਲਾਂ ਵੀ ਸਾਰਿਆਂ ਨੂੰ ਮਿਲਦਾ ਸੀ, ਹੁਣ ਵੀ ਮਿਲਦਾ ਹਾਂ ਪਰ ਮੇਰੇ ਤੋਂ ਲੋਕਾਂ ਨੂੰ ਉਮੀਦਾ ਜ਼ਿਆਦਾ ਹੋ ਗਈਆਂ ਹਨ। ਇਸ ਲਈ ਮੈ ਨਾ ਕੇਵਲ ਪੰਜਾਬ ਸਗੋਂ ਪੂਰੇੇ ਦੇਸ਼ ਲਈ ਆਪਣਾ ਪੂਰਾ ਯੋਗਦਾਨ ਦੇਣ ਦਾ ਹਰ ਸੰਭਵ ਯਤਨ ਕਰਾਂਗਾ।

-ਇਕ ਬਿਜ਼ਨੈੱਸ ਤੋਂ ਇਕ ਸੰਸਦ ਮੈਂਬਰ ਤੱਕ ਦੇ ਆਪਣੇ ਸਫਰ ਬਾਰੇ ਕੀ ਕਹਿਣਾ ਹੈ ਚਾਹੋਗੇ?

-ਰਾਜ ਸਭਾ ਦਾ ਮੈਂਬਰ ਬਣਾਉਣ ਲਈ ਮੈਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਸੰਸਦ ਮੈਂਬਰ ਬਣਨ ਦਾ ਮੌਕਾ ਪ੍ਰਦਾਨ ਕੀਤਾ। ਮੇਰਾ ਇਹ ਯਤਨ ਹੋਵੇਗਾ ਕਿ ਮੈਂ ਉਨ੍ਹਾਂ ਦੀਆਂ ਉਮੀਦਾਂ ’ਤੇ ਪੂਰਾ ਉੱਤਰ ਸਕਾਂ।

-ਜਦ ਤੁਹਾਨੂੰ ਪਤਾ ਲੱਗਾ ਕਿ ਤੁਹਾਨੂੰ ਰਾਜ ਸਭਾ ਲਈ ਨਾਮਜ਼ਦ ਕਰਨ ਲਈ ਚੁਣਿਆ ਗਿਆ ਹੈ ਤਾਂ ਤੁਹਾਡੀਆਂ ਕੀ ਭਾਵਨਾਵਾਂ ਸੀ?

-ਮੈਨੂੰ ਚੰਗਾ ਲੱਗਾ ਕਿਉਂਕਿ ਮੇਰੇ ਲਈ ਜੀਵਨ ਦਾ ਇਕ ਗੋਲਡਨ ਮੌਕਾ ਸੀ। ਇਸ ਤੋਂ ਕੇਵਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬੇਹੱਦ ਖੁਸ਼ੀ ਹੋਈ, ਸਗੋਂ ਮੇਰੇ ਦੋਸਤਾਂ ਦੇ ਵਿਚਕਾਰ ਵੀ ਖੁਸ਼ੀ ਦੀ ਲਹਿਰ ਦੌੜ ਗਈ ਸੀ। ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਕਿ ਇਸ ਤਰ੍ਹਾਂ ਦਾ ਮੌਕਾ ਵੀ ਆਵੇਗਾ।

ਇਹ ਵੀ ਪੜ੍ਹੋ : ਤਲਾਬ ’ਚ ਨਹਾਉਣ ਗਏ ਬੱਚੇ ਦੀ ਪੜਦਾਦੀ ਦੇ ਭੋਗ ਵਾਲੇ ਦਿਨ ਹੋਈ ਮੌਤ

-ਪੰਜਾਬ ਦੇ ਵਪਾਰ ਅਤੇ ਇੰਡਸਟਰੀ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਕੀ ਸੋਚਦੇ ਹੋ?

-ਰਾਜ ਸਭਾ ਦੇ ਮੈਂਬਰ ਦੇ ਤੌਰ ’ਤੇ ਮੇਰੀ ਟਰਮ ਹਾਲੇ 10 ਤਾਰੀਕ ਨੂੰ ਹੀ ਸ਼ੁਰੂ ਹੋਈ ਹੈ। ਮੈਂ ਪੰਜਾਬ ਦੇ ਵਪਾਰ ਅਤੇ ਇੰਡਸਟਰੀ ਨਾਲ ਸਬੰਧਤ ਸਾਰੀਆਂ ਐਸੋਸੀਏਸ਼ਨਾਂ ਦਾ ਦਿਲੋਂ ਸਵਾਗਤ ਕਰਦਾ ਹਾਂ ਕਿ ਉਹ ਆਉਣ ਅਤੇ ਆਪਣੀਆਂ ਸਮੱਸਿਆਵਾਂ ਨੂੰ ਮੇਰੇ ਨਾਲ ਸਾਂਝਾ ਕਰਨ। ਸੂਬੇ ਨਾਲ ਸਬੰਧਤ ਮੁੱਦਿਆਂ ਨੂੰ ਸੂਬਾ ਸਰਕਾਰ ਕੋਲ ਅਤੇ ਕੇਂਦਰ ਨਾਲ ਸਬੰਧਤ ਮੁੱਦਿਆਂ ਨੂੰ ਕੇਂਦਰ ਸਰਕਾਰ ਦੇ ਕੋਲ ਚੁੱਕਾਂਗਾ।

-ਕੀ ਤੁਹਾਨੂੰ ਲੱਗਦਾ ਹੈ ਕਿ ਲੁਧਿਆਣਾ ਦੀ ਇੰਡਸਟਰੀ ਪੱਛੜ ਰਹੀ ਹੈ ?

-ਨਹੀਂ, ਇਸ ਤਰ੍ਹਾਂ ਬਿਲਕੁਲ ਨਹੀਂ ਹੈ, ਜੇਕਰ ਕੋਈ ਵੱਡਾ ਯੂਨਿਟ ਕਿਸੇ ਤਰ੍ਹਾਂ ਨਾਲ ਦੂਜੇ ਸੂਬੇ ਵਿਚ ਚਲਾ ਗਿਆ ਹੈ ਤਾਂ ਮੈਂ ਕਹਿ ਨਹੀਂ ਸਕਦਾ ਪਰ ਛੋਟੇ ਇੰਡਸਟਰੀਅਲ ਯੂਨਿਟਸ ਦਾ ਹੋਰ ਸੂਬਿਅਾਂ ਵਿਚ ਜਾਣਾ ਸੰਭਵ ਨਹੀਂ ਹੈ ਅਤੇ ਨਾ ਹੀ ਗਿਆ ਹੈ। ਲੁਧਿਆਣਾ ਦੀ ਇੰਡਸਟਰੀ ਬਿਲਕੁਲ ਠੀਕ ਕੰਮ ਕਰ ਰਹੀ ਹੈ। ਉਦਾਹਰਨ ਦੇ ਤੌਰ ’ਤੇ ਅਸੀਂ ਹੈਮਪਟਨ ਕੋਰਟਸ ਬਿਜ਼ਨੈੱਸ ਪਾਰਕ ਦੀ ਸਥਾਪਨਾ ਕੀਤੀ ਹੈ, ਜਿਸ ਵਿਚ 70 ਇੰਡਸਟਰੀਅਲ ਯੂਨਿਟ ਸਫਲਤਾ ਨਾਲ ਕਾਰਜ ਕਰ ਰਹੇ ਹਨ, ਜਿਨ੍ਹਾਂ ਵਿਚ 1500 ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਇਸ ਪਾਰਕ ਵਿਚ ਸਾਰੇ 117 ਪਲਾਟ ਵੇਚੇ ਜਾ ਚੁੱਕੇ ਹਨ।

ਕੀ ਭਵਿੱਖ ’ਚ ਤੁਸੀਂ ਐਕਟਿਵ ਪਾਲੀਟਿਕਸ ’ਚ ਆਉਣਾ ਚਾਹੋਗੇ?

ਨਹੀਂ ਬਿਲਕੁਲ ਨਹੀਂ, ਹਾਲੇ ਮੇਰਾ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਹੈ। ਇਲੈਕਟੋਰਲ ਪਾਲੀਟਿਕਸ ’ਚ ਸ਼ਾਮਲ ਹੋਏ ਬਿਨਾਂ ਮੈਨੂੰ ਆਮ ਆਦਮੀ ਪਾਰਟੀ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ। ਉਸ ਨੂੰ ਪੂਰੀ ਲਗਨ ਨਾਲ ਨਿਭਾਉਣਾ ਚਾਹਾਂਗਾ।

ਰਾਜਨੀਤਕ ਪਾਰਟੀਆਂ ਵਲੋਂ ਮੁਫਤ ’ਚ ਸੁਵਿਧਾਵਾਂ ਦੇਣ ਦਾ ਜੋ ਰੁਝਾਨ ਵਧ ਰਿਹਾ ਹੈ, ਉਸ ’ਤੇ ਤੁਹਾਡਾ ਕੀ ਕਹਿਣਾ ਹੈ?

-ਇਸ ਸਬੰਧ ਵਿਚ ਆਮ ਆਦਮੀ ਪਾਰਟੀ ਦਾ ਏਜੰਡਾ ਇਹ ਹੈ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਗਰੀਬ ਵਰਗ ਦੇ ਤੱਕ ਪਹੁੰਚੇ ਜਿਵੇਂ ਕਿ ਹੁਣ ਪੰਜਾਬ ਵਿਚ ਬਿਜਲੀ ਦੇ 300 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਤਰ੍ਹਾਂ ਨਹੀਂ ਹੈ ਕਿ ਇਸ ਤਰ੍ਹਾਂ ਕਰਨ ਨਾਲ ਸੂਬੇ ਦੀ ਆਰਥਿਕਤਾ ਨੂੰ ਸੱਟ ਪੁੱਜੇਗੀ। ਪੰਜਾਬ ਦੇ ਲੋਕਾਂ ਦੀ ਜੇਬ ’ਚ ਮੁਫਤ ਬਿਜਲੀ ਨਾਲ ਜੋ ਪੈਸਾ ਬਚੇਗਾ, ਉਹ ਇਸੇ ਸੂਬੇ ਵਿਚ ਹੀ ਖਰਚ ਕਰਨਗੇ। ਮੈਨੂੰ ਆਸ ਹੈ ਕਿ ਸੂਬੇ ਸਰਕਾਰ ਮੁਫਤ ਵਿਚ ਦਿੱਤੀ ਜਾਣ ਵਾਲੀਆਂ ਸੁਵਿਧਾਵਾਂ ਅਤੇ ਹੋਰ ਇੰਸੈਟਿਵਸ ’ਤੇ ਹੋਣ ਵਾਲੇ ਖਰਚ ਨੂੰ ਇਨਕਮ ਟੈਕਸ ਵਧਾ ਕੇ ਪੂਰਾ ਕਰ ਲਵੇਗੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਪੰਜਾਬ ਇਸ ਸਮੇਂ 3 ਲੱਖ ਕਰੋੜ ਰੁਪਏ ਦੇ ਕਰਜ਼ ’ਚ ਡੁੱਬਿਆ ਹੋਇਆ ਹੈ ਇਸ ਵਿੱਤੀ ਸੰਕਟ ਤੋਂ ਕਿਵੇਂ ਬਾਹਰ ਨਿਕਲਿਆ ਜਾ ਸਕਦਾ ਹੈ ?

-ਮੁੱਖ ਮੰਤਰੀ ਭਗਵੰਤ ਮਨ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਕਿ ਇਸ ਦੀ ਤਹਿ ਤੱਕ ਪਹੁੰਚਿਆਂ ਜਾ ਸਕੇ। ਫਿਰ ਵੀ ਹਰ ਤਰ੍ਹਾਂ ਨਾਲ ਸੰਤੁਲਨ ਬਣਾਈ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਸਬੰਧ ਵਿਚ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਜ਼ਿਆਦਾ ਤੋਂ ਜ਼ਿਆਦਾ ਮੱਦਦ ਕਰਨੀ ਚਾਹੀਦੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਤਰ੍ਹਾਂ ਕਰਨਗੇ ਵੀ।

-ਕੁਝ ਲੋਕ ਦੋਸ਼ ਲਗਾ ਰਹੇ ਹਨ ਕਿ ‘ਆਪ’ ਨੇ ਪੰਜਾਬ ਦੀਆਂ ਸੂਬੇ ਸਭਾ ਸੀਟਾਂ ਪੈਸਿਆਂ ਦੇ ਬਦਲੇ ਦਿੱਤੀਆਂ ਹਨ। ਇਸ ਦੇ ਪਿੱਛੇ ਕਿੰਨੀ ਸੱਚਾਈ ਹੈ ?

ਬੇਵਜ੍ਹਾ ਦੋਸ਼ ਲਗਾਉਣ ਵਾਲਿਆਂ ਨੂੰ ਕੋਈ ਰੋਕ ਨਹੀਂ ਸਕਦਾ ਪਰ ਇਨ੍ਹਾਂ ਜ਼ਰੂਰ ਕਹਾਂਗਾ ਕਿ ਇਸ ਤਰ੍ਹਾਂ ਦੋਸ਼ ਲਗਾਉਣ ਵਾਲਿਆਂ ਨੂੰ ਦੂਜੇ ਦੇ ਸੈਂਟੀਮੈਂਟਸ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ, ਫਿਰ ਵੀ ਇਸ ਦੇਸ਼ ਵਿਚ ਲੋਕਤੰਤਰ ਹੈ। ਇਸ ਲਈ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਕੀ ਕੋਈ ਸੋਚ ਸਕਦਾ ਹੈ ਕਿ ਮੈਂ ਜਾਂ ਹੋਰ ਕਿਸੇ ਨੇ ਰਾਜ ਸਭਾ ਦੀ ਮੈਂਬਰਸ਼ਿਪ ਹਾਸਲ ਕਰਨ ਦੇ ਲਈ ਪੈਸਾ ਦਿੱਤਾ ਹੋਵੇਗਾ? ਹਰੇਕ ਨੂੰ ਉਸ ਦੇ ਯੋਗਦਾਨ ਦੇ ਲਈ ਰਾਜ ਸਭਾ ਅਹੁਦਾ ਦਿੱਤਾ ਗਿਆ ਹੈ।

ਸੰਸਦ ਬਣਨ ਦੇ ਉਪਰੰਤ ਤੁਹਾਡੀ ਜ਼ਿੰਮੇਵਾਰੀ ਬਹੁਤ ਵਧ ਗਈ ਹੈ, ਟਾਈਮ ਮੈਨੇਜਮੈਂਟ ਕਿਵੇਂ ਕਰ ਸਕਣਗੇ?

ਇਸ ਤਰ੍ਹਾਂ ਕਰਨਾ ਮੇਰੇ ਲਈ ਕੋਈ ਕਠਿਨ ਕੰਮ ਨਹੀਂ ਹੈ। ਮੈਂ 5-6 ਘੰਟੇ ਤੋਂ ਜ਼ਿਆਦਾ ਦੀ ਨੀਂਦ ਨਹੀਂ ਲੈਂਦਾ। ਇਸ ਤਰ੍ਹਾਂ ਜੇਕਰ ਕਿਸੇ ਨੂੰ 18 ਘੰਟੇ ਕੰਮ ਕਰਨ ਦੇ ਲਈ ਮਿਲ ਜਾਣ ਤਾਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ।

-ਕੀ ਆਪ ਚੰਡੀਗੜ੍ਹ ਅਤੇ ਪੰਜਾਬ ਦੇ ਦਰਿਆਈ ਪਾਣੀ ਜਿਵੇਂ ਪੰਜਾਬ ਦੇ ਪੁਰਾਣੇ ਮੁੱਦਿਆਂ ਨੂੰ ਰਾਜ ਸਭਾ ’ਚ ਚੁੱਕੋਗੇ ?

-ਆਮ ਆਦਮੀ ਪਾਰਟੀ ਦੀਆਂ ਜੋ ਵੀ ਨੀਤੀਆਂ ਹੋਣਗੀਆਂ। ਉਸੇ ਮੁਤਾਬਕ ਕੰਮ ਕਰਾਂਗਾ। ਅਸੀਂ ਪੰਜਾਬ ਦਾ ਭਲਾ ਤਾਂ ਦੇਖਣ ਹੀ ਹੈ ਨਾਲ ਹੀ ਪੂਰੇ ਦੇਸ਼ ਦੇ ਹਿੱਤਾਂ ਨੂੰ ਵੀ ਦੇਖਣ ਹੈ ਕਿਉਂਕਿ ‘ਆਪ’ ਹੁਣ ਰਾਸ਼ਟਰੀ ਪਾਰਟੀ ਬਣ ਰਹੀ ਹੈ ਮੈਂ ਕਿਉਂਕਿ ਪੰਜਾਬ ਵਿਚ ਪੈਦਾ ਹੋਇਆ ਅਤੇ ਇਥੇ ਵੱਡਾ ਹੋਇਆ ਹਾਂ, ਇਸ ਲਈ ਪੰਜਾਬ ਦੇ ਹਿੱਤਾਂ ਨੂੰ ਕਦੇ ਪਿੱਛੇ ਨਹੀਂ ਰੱਖਾਂਗਾ।

-ਪੰਜਾਬ ’ਚ ‘ਆਪ’ ਦੀ ਸਰਕਾਰ ਆਉਣ ਉਪਰੰਤ ਕ੍ਰਾਈਮ ਦੀਆ ਵਾਰਦਾਤਾਂ ਵਧੀਆਂ ਹਨ। ਤੁਹਾਨੂੰ ਕੀ ਲੱਗਦਾ ਹੈ?

-ਇਸ ਤਰ੍ਹਾਂ ਨਹੀਂ ਹੈ ਕਿ ਕ੍ਰਾਈਮ ਦੀਆ ਵਾਰਦਾਤਾਂ ਪਹਿਲਾਂ ਤੋਂ ਜ਼ਿਆਦਾ ਹੋਈਆਂ ਹਨ। ਪੰਜਾਬ ਦੇ ਡੀ. ਜੀ. ਪੀ. ਨੇ ਹਾਲ ਹੀ ਵਿਚ ਇਕ ਪੱਤਰਕਾਰ ਸੰਮੇਲਨ ’ਚ ਦੱਸਿਆ ਹੈ ਕਿ ਇਹ ਵਾਰਦਾਤਾਂ ਪਹਿਲਾਂ ਵੀ ਹੋਇਆ ਕਰਦੀਆਂ ਸੀ ਪਰ ਮੀਡੀਆ ਵਿਚ ਇਨ੍ਹਾਂ ਨੂੰ ਪ੍ਰਮੁੱਖਤਾ ਲਾਲ ਦਿਖਾਇਆ ਜਾ ਰਿਹਾ ਹੈ, ਜਦਕਿ ਪਹਿਲਾਂ ਦੇ ਮੁਕਾਬਲੇ ਵਾਰਦਾਤਾਂ ਘੱਟ ਹੋਈਆਂ ਹਨ। ਸੂਬਾ ਸਰਕਾਰ ਵਲੋਂ ਗੁੰਡਾ ਅਨਸਰਾਂ ਨੂੰ ਕਾਬੂ ਰੱਖਣ ਲਈ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਪੂਰੀ ਤਰ੍ਹਾਂ ਕਾਬੂ ਪਾਉਣ ਦੇ ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News