ਧਾਰਮਿਕ ਸਥਾਨ ''ਚ ਨੌਜਵਾਨ ਨਾਲ ਬਦਫੈਲੀ
Saturday, Sep 01, 2018 - 02:58 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਇਕ ਧਾਰਮਿਕ ਸਥਾਨ ਵਿਚ ਸੇਵਾ ਕਰਦੇ ਵਿਅਕਤੀ ਵਲੋਂ ਮੱਥਾ ਟੇਕਣ ਆਏ ਨੌਜਵਾਨ ਨਾਲ ਬਦਫੈਲੀ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਾਛੀਵਾੜਾ ਪੁਲਸ ਥਾਣਾ ਵਿਚ ਸ਼ਿਕਾਇਤ ਦਰਜ ਕਰਵਾਉਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਯੂ.ਪੀ. ਦਾ ਰਹਿਣ ਵਾਲਾ ਹੈ ਅਤੇ ਉਹ ਪਿਛਲੇ 3 ਸਾਲਾਂ ਤੋਂ ਆਪਣੇ ਚਾਚੇ ਨਾਲ ਮਾਛੀਵਾੜਾ ਵਿਖੇ ਰਹਿੰਦਾ ਹੈ। 30 ਅਗਸਤ ਨੂੰ ਉਹ ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਤਾਂ ਉਥੇ ਸੇਵਾ ਕਰਦਾ ਇਕ ਵਿਅਕਤੀ ਉਸ ਨੂੰ ਕੁੱਝ ਸਮਾਨ ਚੁੱਕਣ ਲਈ ਧਾਰਮਿਕ ਸਥਾਨ ਅੰਦਰ ਬਣੇ ਕਮਰਿਆਂ ਵਿਚ ਲੈ ਗਿਆ ਅਤੇ ਉਥੇ ਜਾ ਕੇ ਉਸ ਨਾਲ ਜ਼ਬਰਦਸ਼ਤੀ ਬਦਫੈਲੀ ਕੀਤੀ ਨਾਲ ਹੀ ਉਸਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨਾਲ ਗੱਲ ਕੀਤੀ ਤਾਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ।
ਆਪਣੇ ਨਾਲ ਹੋਈ ਘਟਨਾ ਬਾਰੇ ਉਸਨੇ ਆਪਣੇ ਚਾਚਾ ਨੂੰ ਦੱਸਿਆ ਇਸ ਸਬੰਧੀ ਮਾਛੀਵਾੜਾ ਥਾਣਾ ਵਿਖੇ ਆ ਕੇ ਸ਼ਿਕਾਇਤ ਦਰਜ ਕਰਵਾਈ। ਪੀੜਤ ਦੇ ਚਾਚਾ ਅਨੁਸਾਰ ਨੌਜਵਾਨ ਅਕਸਰ ਉਕਤ ਧਾਰਮਿਕ ਸਥਾਨ 'ਤੇ ਮੱਥਾ ਟੇਕਣ, ਸੇਵਾ ਕਰਨ ਆਉਂਦਾ ਸੀ। ਪੁਲਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਦਫੈਲੀ ਕਰਨ ਵਾਲਾ ਕਥਿਤ ਦੋਸ਼ੀ ਫਿਲਹਾਲ ਫ਼ਰਾਰ ਦੱਸਿਆ ਜਾ ਰਿਹਾ ਹੈ।