ਸੰਤ ਨਿਰੰਕਾਰੀ ਭਵਨ ਸਾਦਿਕ ਵਿਖੇ ਕਰਵਾਇਆ ਧਾਰਮਿਕ ਸਮਾਗਮ

Sunday, Feb 11, 2018 - 03:29 PM (IST)

ਸੰਤ ਨਿਰੰਕਾਰੀ ਭਵਨ ਸਾਦਿਕ ਵਿਖੇ ਕਰਵਾਇਆ ਧਾਰਮਿਕ ਸਮਾਗਮ


ਸਾਦਿਕ (ਦੀਪਕ) - ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਦੀ ਕ੍ਰਿਪਾ ਸਦਕਾ ਸੰਤ ਨਿਰੰਕਾਰੀ ਭਵਨ ਸਾਦਿਕ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਸੰਤ ਸ੍ਰੀ. ਐਸ. ਪੀ. ਦੁੱਗਲ ਬਠਿੰਡਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਐਸ. ਪੀ. ਦੁੱਗਲ ਜੀ ਨੇ ਆਪਣੇ ਵਿਚਾਰ ਸੰਗਤਾ ਨਾਲ ਸਾਂਝੇ ਕਰਦਿਆਂ ਕਿਹਾ ਕਿ ਹਰੇਕ ਖੁਸ਼ੀ ਦੇ ਮੌਕੇ 'ਤੇ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਆਪਣੀ ਖੁਸ਼ੀ ਨੂੰ ਗੁਰੂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਸਤਿਗੁਰੂ ਦੇ ਓਟ ਆਸਰੇ ਹੇਠ ਕੰਮ ਕਰਕੇ ਕੋਈ ਤੋਟ ਨਹੀਂ ਆਉਦੀ, ਪਦਾਰਥਵਾਦੀ ਯੱਗ 'ਚ ਹਰੇਕ ਵਿਅਕਤੀ ਦੀ ਸੋਚ ਧਨ ਦੌਲਤ ਤੱਕ ਸੀਮਿਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਸਾਰ 'ਚ ਕੁਝ ਵੀ ਸਥਿਰ ਨਹੀਂ ਹੈ। ਵੱਡੇ-ਵੱਡੇ ਰਾਜੇ ਮਹਾਰਾਜੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਹਨ। ਸਬਰ, ਸ਼ਾਤੀ ਅਤੇ ਸਮਦ੍ਰਿਸ਼ਟੀ ਨੂੰ ਜੀਵਨ 'ਚ ਲਿਆ ਕਿ ਗੁਰੂ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਸਮਾਗਮ 'ਚ ਬ੍ਰਾਂਚ ਮੁੱਖੀ ਚਰਨਜੀਤ ਨਰੂਲਾ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਤੇ ਮੰਚ ਸੰਚਾਲਕ ਦੀ ਭੂਮਿਕਾ ਅਸ਼ੋਕ ਸੇਠੀ ਵੱਲੋਂ ਨਿਭਾਈ ਗਈ।
ਇਸ ਮੌਕੇ ਦੇਸ ਰਾਜ ਮੌਂਗਾ, ਡਾ. ਰਿੰਕੂ ਸੇਠੀ, ਰਵੀ ਸੇਠੀ, ਸੁਰਿੰਦਰ ਸ਼ਿੰਦਾ, ਧਰਮਿੰਦਰ ਸੇਠੀ, ਗੁਰਚਰਨ ਸਿੰਘ ਆਦਿ ਸਮੂਹ ਸੰਗਤ ਹਾਜ਼ਰ ਸੀ।


Related News