ਰਾਜ ਫੈਬ੍ਰਿਕਸ ਤੇ ਮਹਾਵੀਰ ਸਟੀਲ ਉਦਯੋਗ ਨੇ ਭਿਜਵਾਈ 627ਵੇਂ ਟਰੱਕ ਦੀ ਰਾਹਤ ਸਮੱਗਰੀ
Thursday, Dec 16, 2021 - 11:23 AM (IST)
ਜਲੰਧਰ (ਵਰਿੰਦਰ ਸ਼ਰਮਾ)–ਸਮੇਂ ਦੇ ਨਾਲ ਸਰਹੱਦ ’ਤੇ ਰਹਿੰਦੇ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸਹਾਇਤਾ ਲਈ ‘ਪੰਜਾਬ ਕੇਸਰੀ’ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਜਾਰੀ ਹੈ। ਬੀਤੇ ਦਿਨੀਂ ਭਗਵਾਨ ਮਹਾਵੀਰ ਜੈਨ ਸੇਵਾ ਸੰਸਥਾਨ ਦੇ ਰਾਕੇਸ਼ ਜੈਨ ਦੀ ਪ੍ਰੇਰਣਾ ਸਦਕਾ ਰਾਹਤ ਸਮੱਗਰੀ ਦਾ ਇਕ ਟਰੱਕ ਲੁਧਿਆਣਾ ਦੇ ਦਾਨਵੀਰ ਘਰਾਣੇ ਰਾਜ ਫੈਬ੍ਰਿਕਸ ਦੇ ਵਿਪਿਨ ਜੈਨ, ਰੇਣੂ ਜੈਨ, ਅਨਮੋਲ ਜੈਨ, ਤਨੀਸ਼ਾ ਜੈਨ, ਆਰਿਅਨ ਜੈਨ ਅਤੇ ਅਮੀਆ ਜੈਨ ਦੇ ਜਨਮ ਦਿਨ ਦੇ ਸਿਲਸਿਲੇ ’ਚ ਮਹਾਵੀਰ ਸਟੀਲ ਉਦਯੋਗ ਦੇ ਤਰਸੇਮ ਲਾਲ ਜੈਨ, ਚੰਦਰਕਾਂਤਾ ਜੈਨ, ਰਾਕੇਸ਼ ਜੈਨ ਨੀਟਾ ਅਤੇ ਸਾਰਿਕਾ ਜੈਨ ਵੱਲੋਂ ਭੇਟ ਕੀਤਾ ਗਿਆ, ਜੋ ਕਿ ‘ਪੰਜਾਬ ਕੇਸਰੀ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਵੱਲੋਂ ਸਰਹੱਦੀ ਪਰਿਵਾਰਾਂ ਨੂੰ ਭੇਟ ਕਰਨ ਲਈ ਰਵਾਨਾ ਕੀਤਾ ਗਿਆ, ਜਿਸ ਵਿਚ 300 ਗਰਮ ਕੋਟੀਆਂ ਸਨ।