ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਪੀੜਤਾਂ ਲਈ ਭਿਜਵਾਈ ਗਈ ‘774ਵੇਂ ਟਰੱਕ ਦੀ ਰਾਹਤ ਸਮੱਗਰੀ’

Thursday, Feb 01, 2024 - 04:27 PM (IST)

ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਪੀੜਤਾਂ ਲਈ ਭਿਜਵਾਈ ਗਈ ‘774ਵੇਂ ਟਰੱਕ ਦੀ ਰਾਹਤ ਸਮੱਗਰੀ’

ਜਲੰਧਰ/ਜੰਮੂ-ਕਸ਼ਮੀਰ (ਸ.ਹ.)-  ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨ ਰਾਹਤ ਸਮੱਗਰੀ ਦਾ 774ਵਾਂ ਟਰੱਕ ਰਵਾਨਾ ਕੀਤਾ ਗਿਆ। ਇਹ ਟਰੱਕ ‘ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ’ ਵੱਲੋਂ ਲੁਧਿਆਣਾ ਤੋਂ ਚੇਅਰਮੈਨ ਅਨਿਲ ਭਾਰਤੀ ਦੀ ਅਗਵਾਈ ’ਚ ਭੇਟ ਕੀਤਾ ਗਿਆ, ਜਿਸ ਵਿਚ 200 ਲੋੜਵੰਦ ਪਰਿਵਾਰਾਂ ਲਈ ਕੱਪੜੇ ਅਤੇ ਕੰਬਲ ਸਨ। ਇਸ ਤੋਂ ਇਲਾਵਾ ਟਰੱਕ ’ਚ ‘ਪੰਜਾਬ ਕੇਸਰੀ’ ਵੱਲੋਂ 200 ਬਾਲਟੀਆਂ ਵੀ ਭਿਜਵਾਈਆਂ ਗਈਆਂ। ਟਰੱਕ ਰਵਾਨਾ ਕਰਦੇ ‘ਪੰਜਾਬ ਕੇਸਰੀ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਰਾਕੇਸ਼ ਜੈਨ, ਇਕਬਾਲ ਸਿੰਘ ਅਰਨੇਜਾ, ਸਰਬਜੀਤ ਕੌਰ, ਯੋਗ ਗੁਰੂ ਵਰਿੰਦਰ ਸ਼ਰਮਾ, ਅਨਿਲ ਭਾਰਤੀ, ਰਾਜਿੰਦਰ ਸ਼ਰਮਾ, ਡਿੰਪਲ ਸੂਰੀ ਅਤੇ ਨੀਰੂ ਕਪੂਰ ਹਾਜ਼ਰ ਸਨ। 
 


author

shivani attri

Content Editor

Related News