ਸ਼ਹਿਰ ’ਚ ਦਿਨ ਭਰ ਰੁਕ-ਰੁਕ ਕੇ ਵਰ੍ਹੇ ਬੱਦਲ, ਗਰਮੀ ਤੋਂ ਮਿਲੀ ਰਾਹਤ

Sunday, Jul 30, 2023 - 05:11 PM (IST)

ਸ਼ਹਿਰ ’ਚ ਦਿਨ ਭਰ ਰੁਕ-ਰੁਕ ਕੇ ਵਰ੍ਹੇ ਬੱਦਲ, ਗਰਮੀ ਤੋਂ ਮਿਲੀ ਰਾਹਤ

ਲੁਧਿਆਣਾ (ਵਿੱਕੀ) : ਮਹਾਨਗਰ ’ਚ ਸ਼ਨੀਵਾਰ ਨੂੰ ਮੌਸਮ ਸੁਹਾਵਣਾ ਰਿਹਾ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਫਿਰ ਸ਼ਾਮ ਨੂੰ ਸੂਰਜ ਢਲਦੇ ਹੀ ਬੱਦਲ ਰੁਕ-ਰੁਕ ਕੇ ਵਰ੍ਹੇ, ਜਿਸ ਨਾਲ ਲੋਕਾਂ ਨੂੰ ਚਿਪਚਿਪੀ ਗਰਮੀ ਤੋਂ ਰਾਹਤ ਮਿਲੀ। ਸ਼ਹਿਰ ਦੇ ਕਈ ਇਲਾਕਿਆਂ ’ਚ ਭਾਰੀ ਬਾਰਿਸ਼ ਹੋਈ, ਕਈ ਜਗ੍ਹਾ ’ਤੇ ਹਲਕੀ ਬਾਰਿਸ਼ ਹੋਈ, ਜਿਨ੍ਹਾਂ ਇਲਾਕਿਆਂ ’ਚ ਭਾਰੀ ਬਾਰਿਸ਼ ਹੋਈ। ਉਥੇ ਸੜਕਾਂ ’ਤੇ ਪਾਣੀ ਜਮ੍ਹਾ ਹੋ ਗਿਆ, ਜਿਸ ਨਾਲ ਦੋਪਹੀਆ ਚਾਲਕਾਂ ਅਤੇ ਪੈਦਲ ਰਾਹਗੀਰਾਂ ਨੂੰ ਸਮੱਸਿਆ ਆਈ। ਬਾਰਿਸ਼ ਦੀ ਵਜ੍ਹਾ ਨਾਲ ਦਿਨ ਦਾ ਪਾਰਾ ਵੀ ਘੱਟ ਰਿਹਾ।

PunjabKesari

ਸਵੇਰੇ 5 ਵਜੇ ਹੀ ਬੱਦਲਾਂ ਨੇ ਸ਼ਹਿਰ ਨੂੰ ਆਪਣੀ ਗ੍ਰਿਫਤ ’ਚ ਲੈ ਲਿਆ ਸੀ। ਇਸ ਦੌਰਾਨ 5 ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਮੌਸਮ ਵਿਭਾਗ ਅਨੁਸਾਰ ਸ਼ਹਿਰ ’ਚ 4.8 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।

ਇਹ ਵੀ ਪੜ੍ਹੋ ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ 4 ਸਾਲਾਂ ’ਚ ਮਿਲੇ 24 ਕਰੋੜ, ਲੋਕਸਭਾ ’ਚ ਇਕ ਸਵਾਲ ਦੇ ਜਵਾਬ ’ਚ ਦਿੱਤੀ ਜਾਣਕਾਰੀ

ਭਾਵੇਂਕਿ ਸ਼ਾਮ 4 ਵਜੇ ਤੋਂ ਬਾਅਦ ਕਈ ਹਿੱਸਿਆਂ ’ਚ ਧੁੱਪ ਨਿਕਲ ਗਈ ਅਤੇ ਸ਼ਾਮ ਢਲਦੇ ਹੀ ਫਿਰ ਬਾਰਿਸ਼ ਹੋਣ ਲੱਗੀ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਮੌਸਮ ਡਰਾਈ ਰਹੇਗਾ। ਪੂਰਾ ਦਿਨ ਧੁੱਪ ਰਹੇਗੀ। ਸੋਮਵਾਰ ਨੂੰ ਵੀ ਮੌਸਮ ਇਸੇ ਤਰ੍ਹਾਂ ਹੀ ਰਹੇਗਾ। ਮੰਗਲਵਾਰ ਅਤੇ ਬੁੱਧਵਾਰ ਨੂੰ ਬੱਦਲ ਛਾਏ ਰਹਿਣਗੇ ਅਤੇ ਗਰਜ ਦੇ ਨਾਲ ਛਿੱਟੇ ਪੈ ਸਕਦੇ ਹਨ।

ਇਹ ਵੀ ਪੜ੍ਹੋ : ਪੀਅਰੇ ਜੇਨਰੇ ਦੀਆਂ ਕੰਗਾਰੂ ਕੁਰਸੀਆਂ ਅਮਰੀਕਾ ’ਚ ਹੋਣਗੀਆਂ ਨਿਲਾਮ, ਨਿਲਾਮੀ ਰੋਕਣ ਦੀ ਕੀਤੀ ਮੰਗ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News