ਪੰਜਾਬ ''ਚ ਪੈ ਰਹੀ ਅੰਤਾਂ ਦੀ ਗਰਮੀ, 4 ਜੂਨ ਤੋਂ ਮਿਲੇਗੀ ਰਾਹਤ
Monday, Jun 03, 2019 - 02:51 PM (IST)
ਲੁਧਿਆਣਾ (ਨਰਿੰਦਰ) : ਇਸੇ ਵੇਲੇ ਭਾਰਤ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਅੰਤਾਂ ਦੀ ਗਰਮੀ ਪੈ ਰਹੀ ਹੈ ਅਤੇ ਲੋਕਾਂ ਦਾ ਜਿਊਣਾ ਔਖਾ ਹੋਇਆ ਪਿਆ ਹੈ। ਗਰਮ ਹਵਾਵਾਂ ਅਤੇ ਲੂ ਕਾਰਨ ਸਵੇਰੇ ਹੀ ਸੜਕਾਂ 'ਤੇ ਕਰਫਿਊ ਵਾਲਾ ਮਾਹੌਲ ਬਣ ਜਾਂਦਾ ਹੈ ਪਰ ਇਸ ਮੌਸਮ ਤੋਂ ਲੋਕਾਂ ਨੂੰ ਜਲਦ ਹੀ ਥੋੜ੍ਹੀ ਰਾਹਤ ਮਿਲਣ ਵਾਲੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ 4 ਜੂਨ ਤੋਂ ਸੂਬੇ 'ਚ ਗਰਮੀ ਤੋਂ ਕੁਝ ਰਾਹਤ ਮਿਲੇਗੀ ਅਤੇ ਠੰਡੀਆਂ ਹਵਾਵਾਂ ਚੱਲਣਗੀਆਂ।
ਇਸ ਦੇ ਨਾਲ ਹੀ ਕਈ ਥਾਵਾਂ 'ਤੇ ਹਲਕਾ ਮੀਂਹ ਵੀ ਪੈ ਸਕਦਾ ਹੈ। ਡਾ. ਪ੍ਰਭੋਜਤ ਕੌਰ ਨੇ ਦੱਸਿਆ ਕਿ ਬੀਤੀ 31 ਮਈ ਨੂੰ ਪਾਰਾ 45 ਡਿਗਰੀ ਤੱਕ ਪਹੁੰਚ ਗਿਆ ਸੀ ਪਰ ਹੁਣ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਜੂਨ ਤੋਂ ਬਾਅਦ ਪਾਰਾ ਥੋੜਾ ਡਿਗੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।