ਰਿਲਾਇੰਸ ਜੀਓ ਨੇ ਚੰਡੀਗੜ੍ਹ ਟ੍ਰਾਈਸਿਟੀ ਸਮੇਤ 11 ਸ਼ਹਿਰਾਂ 'ਚ ਕੀਤਾ 5G ਸੇਵਾਵਾਂ ਦਾ ਮੈਗਾ ਰੋਲਆਊਟ

Wednesday, Dec 28, 2022 - 07:46 PM (IST)

ਰਿਲਾਇੰਸ ਜੀਓ ਨੇ ਚੰਡੀਗੜ੍ਹ ਟ੍ਰਾਈਸਿਟੀ ਸਮੇਤ 11 ਸ਼ਹਿਰਾਂ 'ਚ ਕੀਤਾ 5G ਸੇਵਾਵਾਂ ਦਾ ਮੈਗਾ ਰੋਲਆਊਟ

ਚੰਡੀਗੜ੍ਹ : ਰਿਲਾਇੰਸ ਜੀਓ ਨੇ ਅੱਜ ਮੋਹਾਲੀ, ਪੰਚਕੂਲਾ, ਜ਼ੀਰਕਪੁਰ, ਖਰੜ ਅਤੇ ਡੇਰਾਬੱਸੀ ਸਮੇਤ ਚੰਡੀਗੜ੍ਹ ਟ੍ਰਾਈਸਿਟੀ 'ਚ ਆਪਣੀਆਂ ਟਰੂ 5ਜੀ ਸੇਵਾਵਾਂ ਦੇ ਸਭ ਤੋਂ ਵੱਡੇ ਮਲਟੀ-ਸਟੇਟ ਲਾਂਚ ਦਾ ਐਲਾਨ ਕੀਤਾ। ਰਿਲਾਇੰਸ ਜੀਓ ਚੰਡੀਗੜ੍ਹ ਟ੍ਰਾਈਸਿਟੀ ਵਿੱਚ 5ਜੀ ਸੇਵਾ ਸ਼ੁਰੂ ਕਰਨ ਵਾਲਾ ਪਹਿਲਾ ਅਤੇ ਇਕਮਾਤਰ ਆਪ੍ਰੇਟਰ ਬਣ ਗਿਆ ਹੈ। ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਲਖਨਊ, ਤ੍ਰਿਵੇਂਦਰਮ, ਮੈਸੂਰ, ਨਾਸਿਕ, ਔਰੰਗਾਬਾਦ ਵੀ ਜੀਓ ਦੇ ਟਰੂ 5ਜੀ ਨੈੱਟਵਰਕ ਨਾਲ ਜੁੜ ਗਏ ਹਨ।

ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਸਮੇਤ 6 ਰਾਜਾਂ ਦੇ 11 ਸ਼ਹਿਰਾਂ ਵਿੱਚ ਇੱਕੋ ਸਮੇਂ 5G ਸੇਵਾਵਾਂ ਦੀ ਸ਼ੁਰੂਆਤ ਦੇ ਨਾਲ Jio ਨੇ ਹੁਣ ਤੱਕ ਦਾ ਸਭ ਤੋਂ ਵੱਡਾ ਮਲਟੀ-ਸਟੇਟ 5G ਰੋਲਆਊਟ ਕੀਤਾ ਹੈ। Jio True 5G ਨੈੱਟਵਰਕ ਨਾਲ ਜੁੜੇ ਇਨ੍ਹਾਂ ਨਵੇਂ 11 ਸ਼ਹਿਰਾਂ ਦੇ Jio ਉਪਭੋਗਤਾਵਾਂ ਨੂੰ 'Jio ਵੈਲਕਮ ਆਫਰ' ਦੇ ਤਹਿਤ ਸੱਦਾ ਦਿੱਤਾ ਜਾਵੇਗਾ। ਸੱਦਾ ਦਿੱਤੇ ਗਏ ਜੀਓ ਯੂਜ਼ਰਸ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ 1Gbps+ ਸਪੀਡ ਅਤੇ ਅਨਲਿਮਟਿਡ ਡਾਟਾ ਮਿਲੇਗਾ।

ਇਹ ਵੀ ਪੜ੍ਹੋ : ਮਾਮਲਾ ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ, ਪਿੰਡ ਦੇ ਇਕ ਨੌਜਵਾਨ ਦੀ ਹੋਈ ਮੌਤ

PunjabKesari

ਇਸ ਮੌਕੇ ਟਿੱਪਣੀ ਕਰਦਿਆਂ ਜੀਓ ਦੇ ਬੁਲਾਰੇ ਨੇ ਕਿਹਾ, "ਸਾਨੂੰ 11 ਸ਼ਹਿਰਾਂ 'ਚ ਇੱਕੋ ਸਮੇਂ 5ਜੀ ਰੋਲਆਊਟ ਕਰਨ 'ਤੇ ਮਾਣ ਹੈ ਅਤੇ ਇਹ ਸਾਡੇ ਸਭ ਤੋਂ ਵੱਡੇ ਲਾਂਚ 'ਚੋਂ ਇੱਕ ਹੈ ਜਦੋਂ ਤੋਂ ਅਸੀਂ ਟਰੂ 5ਜੀ ਸੇਵਾਵਾਂ ਨੂੰ ਰੋਲਆਊਟ ਕਰਨਾ ਸ਼ੁਰੂ ਕੀਤਾ ਹੈ। ਇਨ੍ਹਾਂ 11 ਸ਼ਹਿਰਾਂ ਵਿੱਚ ਲੱਖਾਂ ਜੀਓ ਉਪਭੋਗਤਾ 2023 ਦੀ ਸ਼ੁਰੂਆਤ Jio True 5G ਟੈਕਨਾਲੋਜੀ ਦੇ ਫਾਇਦਿਆਂ ਨਾਲ ਕਰਨਗੇ। ਮਹੱਤਵਪੂਰਨ ਸੈਰ-ਸਪਾਟਾ ਸਥਾਨ ਹੋਣ ਦੇ ਨਾਲ-ਨਾਲ ਇਹ ਸ਼ਹਿਰ ਸਾਡੇ ਦੇਸ਼ ਦੇ ਪ੍ਰਮੁੱਖ ਸਿੱਖਿਆ ਕੇਂਦਰ ਵੀ ਹਨ।"

ਇਹ ਵੀ ਪੜ੍ਹੋ : ਜੇਕਰ ਪੰਜਾਬ ਦਾ ਕਿਸਾਨ ਇਕ ਹੈ ਤਾਂ ਦੇਸ਼ ਇਕ ਹੈ : ਰਾਕੇਸ਼ ਟਿਕੈਤ

ਉਨ੍ਹਾਂ ਕਿਹਾ, “ਜੀਓ ਦੀਆਂ ਟਰੂ 5ਜੀ ਸੇਵਾਵਾਂ ਦੇ ਲਾਂਚ ਦੇ ਨਾਲ ਹੀ ਖੇਤਰ ਨੂੰ ਨਾ ਸਿਰਫ਼ ਬਿਹਤਰੀਨ ਟੈਲੀਕਾਮ ਨੈੱਟਵਰਕ ਮਿਲੇਗਾ, ਸਗੋਂ ਈ-ਗਵਰਨੈਂਸ, ਸਿੱਖਿਆ, ਆਟੋਮੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਗੇਮਿੰਗ, ਹੈਲਥਕੇਅਰ, ਐਗਰੀਕਲਚਰ, ਆਈਟੀ ਤੇ ਐੱਸਐੱਮਈ ਕਾਰੋਬਾਰ ਆਦਿ ਖੇਤਰਾਂ ਵਿੱਚ ਵੀ ਵਿਕਾਸ ਦੇ ਨਵੇਂ ਦਰਵਾਜ਼ੇ ਵੀ ਖੁੱਲਣਗੇ। ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ, ਹਰਿਆਣਾ, ਕੇਰਲ, ਕਰਨਾਟਕ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਦੇ ਅਸੀਂ ਧੰਨਵਾਦੀ ਹਾਂ, ਜਿਨ੍ਹਾਂ ਨੇ ਸੈਕਟਰ ਨੂੰ ਡਿਜੀਟਲਾਈਜ਼ ਕਰਨ ਦੇ ਸਾਡੇ ਯਤਨਾਂ ਵਿੱਚ ਲਗਾਤਾਰ ਸਹਿਯੋਗ ਅਤੇ ਸਮਰਥਨ ਦਿੱਤਾ ਹੈ।”

PunjabKesari

ਇਹ ਵੀ ਪੜ੍ਹੋ : ਦਿੱਲੀ ਦੇ ਹਸਪਤਾਲਾਂ 'ਚੋਂ ਲਾਸ਼ਾਂ ਮਿਲਣ 'ਚ ਹੁਣ ਨਹੀਂ ਹੋਵੇਗੀ ਦੇਰੀ, ਰਾਤ ਨੂੰ ਵੀ ਹੋਣਗੇ ਪੋਸਟਮਾਰਟਮ

ਟ੍ਰਾਈਸਿਟੀ 'ਚ 5ਜੀ ਸੇਵਾਵਾਂ ਸ਼ੁਰੂ ਕਰਨ ਲਈ ਜੀਓ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਮਲ ਕੁਮਾਰ, ਸੀਨੀਅਰ ਡੀਡੀਜੀ, ਟਰਮ ਸੈੱਲ, ਟੈਲੀਕਾਮ ਵਿਭਾਗ, ਪੰਜਾਬ ਨੇ ਕਿਹਾ, "5ਜੀ ਸੇਵਾਵਾਂ ਖੇਤਰ ਦੇ ਹਰੇਕ ਨਾਗਰਿਕ ਨੂੰ ਤੇਜ਼ੀ ਨਾਲ ਲਾਭ ਪ੍ਰਦਾਨ ਕਰਨਗੀਆਂ, ਖੇਤਰ ਦੇ ਵਿਕਾਸ ਦੀ ਗਤੀ ਜਿਸ ਵਿੱਚ ਮਦਦ ਕਰਨਗੀਆਂ ਅਤੇ ਸਰਕਾਰ-ਨਾਗਰਿਕ ਇੰਟਰਫੇਸ ਨੂੰ ਵਧਾਉਣਗੀਆਂ। ਅਸੀਂ ਖੇਤਰ ਦੇ ਸਾਰੇ ਆਪ੍ਰੇਟਰਾਂ ਨੂੰ ਉਨ੍ਹਾਂ ਦੀਆਂ 5G ਰੋਲਆਊਟ ਯੋਜਨਾਵਾਂ ਵਿੱਚ ਆਪਣਾ ਪੂਰਾ ਸਮਰਥਨ ਦੇਣਾ ਜਾਰੀ ਰੱਖਾਂਗੇ।”

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News