ਫਿਲਮ ''ਪਦਮਾਵਤੀ'' ਦੇ ਨਿਰਮਾਤਾ-ਨਿਰਦੇਸ਼ਕ ਤੇ ਕਲਾਕਾਰਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ

11/17/2017 1:52:19 AM

ਹੁਸ਼ਿਆਰਪੁਰ, (ਘੁੰਮਣ)- ਸ਼੍ਰੀ ਭਗਵਾਨ ਪਰਸ਼ੂਰਾਮ ਸੈਨਾ, ਹਿੰਦੂ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਬ੍ਰਾਹਮਣ ਕਲਿਆਣ ਪ੍ਰੀਸ਼ਦ, ਬ੍ਰਾਹਮਣ ਸਭਾ ਭਾਰਤ, ਯੁਵਾ ਪਰਿਵਾਰ ਤੇ ਵੀ. ਐੱਨ. ਆਈ. ਬੀ. ਐੱਸ. ਦੇ ਵਫਦ ਨੇ ਅੱਜ ਇਥੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਮੁਲਾਕਾਤ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਣ ਲਈ ਮੰਗ-ਪੱਤਰ ਭੇਟ ਕੀਤਾ ਜਿਸ ਵਿਚ ਮੰਗ ਕੀਤੀ ਗਈ ਕਿ ਨਿਰਮਾਤਾ-ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਹਿੰਦੀ ਫੀਚਰ ਫਿਲਮ 'ਪਦਮਾਵਤੀ' 'ਚ ਰਾਜਪੂਤ ਬਰਾਦਰੀ ਸਬੰਧੀ ਇਤਰਾਜ਼ਯੋਗ ਗੱਲਾਂ ਕੱਟੀਆਂ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭੰਸਾਲੀ, ਫਿਲਮ ਦੀ ਹੀਰੋਇਨ ਦੀਪਕਾ ਪਾਦੂਕੋਣ ਤੇ ਹੀਰੋ ਰਣਵੀਰ ਸਿੰਘ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਧਾਰਾ 295 ਤੇ 295-ਏ ਤਹਿਤ ਮਾਮਲੇ ਦਰਜ ਕੀਤੇ ਜਾਣ। 
ਮੰਗ-ਪੱਤਰ 'ਚ ਇਹ ਵੀ ਮੰਗ ਕੀਤੀ ਗਈ ਕਿ ਪੰਜਾਬ 'ਚ ਇਸ ਫਿਲਮ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਾਈ ਜਾਵੇ। ਉਨ੍ਹਾਂ ਕਿਹਾ ਕਿ ਮਹਾਰਾਣੀ ਪਦਮਾਵਤੀ ਵੱਲੋਂ ਅਲਾਉਦੀਨ ਖਿਲਜੀ ਦੇ ਦਰਬਾਰ 'ਚ ਸਹੇਲੀਆਂ ਨਾਲ ਨ੍ਰਿਤ ਕਰਨ ਦੇ ਦ੍ਰਿਸ਼ ਦਾ ਇਤਿਹਾਸ ਵਿਚ ਕਿਤੇ ਵੀ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਾਰਾਣੀ ਪਦਮਾਵਤੀ ਦੇ ਅਪਮਾਨ ਨੂੰ ਹਿੰਦੂ ਸੰਗਠਨ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰਨਗੇ। 


Related News