ਨੌਜਵਾਨ ਨੂੰ ਜ਼ਖ਼ਮੀ ਕਰਨ ''ਤੇ 4 ਵਿਰੁੱਧ ਪਰਚਾ ਦਰਜ

Thursday, Jan 25, 2018 - 07:28 AM (IST)

ਨੌਜਵਾਨ ਨੂੰ ਜ਼ਖ਼ਮੀ ਕਰਨ ''ਤੇ 4 ਵਿਰੁੱਧ ਪਰਚਾ ਦਰਜ

ਭੂੰਗਾ/ਗੜ੍ਹਦੀਵਾਲਾ, (ਭਟੋਆ)- ਪਿੰਡ ਭੂੰਗਾ ਦੇ ਇਕ ਨੌਜਵਾਨ ਨੂੰ ਸੱਟਾਂ ਮਾਰਕੇ ਜ਼ਖ਼ਮੀ ਕਰਨ 'ਤੇ ਚਾਰ ਵਿਅਕਤੀਆਂ ਵਿਰੁੱਧ ਪੁਲਸ ਵੱਲੋਂ ਪਰਚਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਿੰਸ ਪੁੱਤਰ ਮਨਜੀਤ ਸਿੰਘ ਵਾਸੀ ਭੂੰਗਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ 21 ਜਨਵਰੀ ਨੂੰ ਸ਼ਾਮ 7 ਵਜੇ ਦੇ ਕਰੀਬ ਉਹ ਦੋਸਤ ਨੂੰ ਮਿਲਣ ਲਈ ਉਸ ਦੀ ਮੋਟਰ 'ਤੇ ਗਿਆ।  ਇਸ ਦੌਰਾਨ ਜਸਵੀਰ ਸਿੰਘ ਪੁੱਤਰ ਹਰਬੰਸ ਸਿੰਘ, ਹਰਬੰਸ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਪਰਦੀਪ ਕੁਮਾਰ ਪੁੱਤਰ ਰਾਮ ਸਿੰਘ ਵਾਸੀ ਭੂੰਗਾ ਅਤੇ ਤਾਰੀ ਵਾਸੀ ਕਾਹਲਵਾਂ ਨੇ ਦਾਤਰ ਤੇ ਕਹੀ ਨਾਲ ਮੇਰੇ 'ਤੇ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ। ਪੁਲਸ ਵੱਲੋਂ ਪ੍ਰਿੰਸ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਜੁਰਮ ਦੀ ਧਾਰਾ 324, 34 ਆਈ.ਪੀ.ਸੀ. ਅਧੀਨ ਥਾਣਾ ਹਰਿਆਣਾ ਵਿਖੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News