ਨਾਬਾਲਗਾ ਨਾਲ ਜ਼ਬਰਦਸਤੀ ਕਰਨ ਵਾਲੇ ਖਿਲਾਫ ਕੇਸ ਦਰਜ

Tuesday, Jun 12, 2018 - 02:31 AM (IST)

ਨਾਬਾਲਗਾ ਨਾਲ ਜ਼ਬਰਦਸਤੀ ਕਰਨ ਵਾਲੇ ਖਿਲਾਫ ਕੇਸ ਦਰਜ

ਝਬਾਲ, (ਨਰਿੰਦਰ)- ਇਕ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਕਰਨ ਦੇ ਦੋਸ਼ 'ਚ ਥਾਣਾ ਝਬਾਲ ਦੀ ਪੁਲਸ ਨੇ ਪਿੰਡ ਦੇ ਹੀ ਨੌਜਵਾਨ 'ਤੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਝਬਾਲ ਵਿਖੇ ਦਿੱਤੀ ਦਰਖਾਸਤ 'ਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਲੜਕੀ ਜੋ ਕਿ 16 ਸਾਲ ਦੀ ਹੈ, ਬੀਤੇ ਦਿਨ ਪਿੰਡ 'ਚ ਕਰਿਆਨੇ ਦੀ ਦੁਕਾਨ ਤੋਂ ਕੁਝ ਘਰੇਲੂ ਸਾਮਾਨ ਲੈਣ ਗਈ ਤਾਂ ਰਸਤੇ 'ਚ ਪਹਿਲਾਂ ਹੀ ਖੜ੍ਹਾ ਗੁਰਲਾਲ ਸਿੰਘ ਉਸ ਨੂੰ ਫੜ ਕੇ ਇਕ ਘਰ 'ਚ ਲੈ ਗਿਆ ਤੇ ਉਸ ਨਾਲ ਗਲਤ ਹਰਕਤਾਂ ਕਰਨ ਲੱਗ ਪਿਆ। ਲੜਕੀ ਵੱਲੋਂ ਰੌਲਾ ਪਾਉਣ 'ਤੇ ਗੁਆਂਢੀਆਂ ਦੇ ਇਕੱਠੇ ਹੋਣ ਕਾਰਨ ਉਕਤ ਲੜਕਾ ਦੌੜ ਗਿਆ। ਇਸ 'ਤੇ ਐੱਸ. ਆਈ. ਪਰਮਜੀਤ ਕੌਰ ਇੰਚਾਰਜ ਵੂਮੈਨ ਸੈੱਲ ਨੇ ਲੜਕੀ ਦੀ ਮਾਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਗੁਰਲਾਲ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਲਾਲੂਘੁੰਮਣ ਖਿਲਾਫ ਧਾਰਾ 454 ਆਈ. ਪੀ. ਸੀ. ਪੀ. ਓ. ਸੀ. ਐੱਸ. ਓ. ਐਕਟ 4 ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News