ਵਿਧਾਨ ਸਭਾ 'ਚ ਭਰਤੀ 'ਸਕੈਮ' ਦਾ ਹੋਵੇਗਾ ਪਰਦਾਫ਼ਾਸ਼, ਸਪੀਕਰ ਕੁਲਤਾਰ ਸੰਧਵਾਂ ਕਰਵਾਉਣਗੇ ਜਾਂਚ

Thursday, Apr 28, 2022 - 04:30 PM (IST)

ਵਿਧਾਨ ਸਭਾ 'ਚ ਭਰਤੀ 'ਸਕੈਮ' ਦਾ ਹੋਵੇਗਾ ਪਰਦਾਫ਼ਾਸ਼, ਸਪੀਕਰ ਕੁਲਤਾਰ ਸੰਧਵਾਂ ਕਰਵਾਉਣਗੇ ਜਾਂਚ

ਚੰਡੀਗੜ੍ਹ:  ਪੰਜਾਬ ਵਿਧਾਨ ਸਭਾ 'ਚ ਭਰਤੀ ਘਪਲੇ ਦੇ ਮਾਮਲੇ ਦਾ ਬਹੁਤ ਜਲਦੀ ਪਰਦਾਫਾਸ਼ ਹੋਣ ਸਕਦਾ ਹੈ, ਜਿਸ ’ਚ ਚਹੇਤਿਆਂ ਨੂੰ ਦਿਲ ਖੋਲ੍ਹ ਕੇ ਨੌਕਰੀਆਂ ਦਿੱਤੀਆਂ ਜਾਣ ਦੇ ਇਲਜ਼ਾਮ ਹਨ। ਇਸ ਭਰਤੀ ਘਪਲੇ ਦੇ ਮਾਮਲੇ ਦੀ ਜਾਂਚ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵਲੋਂ ਕਰਵਾਈ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਦਰਅਸਲ ਕੁਲਤਾਰ ਸੰਧਵਾਂ ਨੂੰ ਇਸ ਮਾਮਲੇ ਦੀ ਜਾਂਚ ਲਈ ਦਰਖ਼ਾਸਤ ਮਿਲੀ ਸੀ ਤੇ ਉਨ੍ਹਾਂ ਨੇ ਸਬੰਧਿਤ ਧਿਰ ਨੂੰ ਭਰੋਸਾ ਦਵਾਇਆ ਹੈ ਕਿ ਇਸ ਮਾਮਲੇ ਦੀ ਜਾਂਚ ਉਹ ਖ਼ੁਦ ਕਰਵਾਉਣਗੇ। ਇਸ ਮਾਮਲੇ ਦੀ ਜਾਂਚ ਹੋਣ ’ਤੇ ਸਾਬਕਾ ਮੰਤਰੀਆਂ-ਵਿਧਾਇਕਾਂ ਦੇ ਚਹੇਤਿਆਂ ਦੀ ਹਮੇਸ਼ਾ ਲਈ ਛੁੱਟੀ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਮੰਤਰੀ ਬਣੇ ਹਰਜੋਤ ਬੈਂਸ ਦੀ ਸ਼ਿਕਾਇਤ ਅਤੇ ਦਸਤਾਵੇਜ਼ਾਂ ਨੂੰ ਵੀ ਆਧਾਰ ਬਣਾਇਆ ਜਾਵੇਗਾ।


author

rajwinder kaur

Content Editor

Related News