ਲਾਟਰੀ ਸਟਾਲ ਤੋਂ ਨੌਜਵਾਨ ਦੀ ਲਾਸ਼ ਬਰਾਮਦ
Thursday, Oct 26, 2017 - 11:53 AM (IST)
ਸੁਜਾਨਪੁਰ (ਦੀਪਕ,ਜੋਤੀ) — ਸੁਜਾਨਪੁਰ ਪੁਲਸ ਵਲੋਂ ਸੁਜਾਨਪੁਰ ਦੇ ਪੁਲ ਨੰਬਰ ਪੰਜ ਦੇ ਨੇੜੇ ਸਥਿਤ ਇਕ ਲਾਟਰੀ ਸਟਾਲ ਤੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਦੀ ਪਹਿਚਾਣ ਲੱਕੀ ਕੁਮਾਰ ਪੁੱਤਰ ਦੇਸਰਾਜ ਨਿਵਾਸੀ ਘੁਮਿਆਰ ਮੁੱਹਲਾ ਵਾਰਡ ਨੰਬਰ 10 ਸੁਜਾਨਪੁਰ ਦੇ ਰੂਪ 'ਚ ਹੋਈ ਹੈ। ਉਥੇ ਹੀ ਘਟਨਾ ਦੀ ਜਗ੍ਹਾ 'ਤੇ ਦੇਖਣ ਤੇ ਨੌਜਵਾਨ ਦੇ ਸਿਰ 'ਤੇ ਸੱਟ ਲੱਗੀ ਹੋਈ ਸੀ, ਜਿਸ ਕਾਰਨ ਉਸ ਦੇ ਸਿਰ 'ਚੋਂ ਖੂਨ ਨਿਕਲ ਰਿਹਾ ਸੀ। ਘਟਚਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਦੇ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਮਾਮਲੇ ਨੂੰ ਜਲਦ ਸੁਲਝਾਇਆ ਜਾ ਸਕੇ।

ਇਸ ਘਟਨਾ ਸੰਬੰਧੀ ਨਜ਼ਦੀਕੀ ਦੁਕਾਨਦਾਰ ਨੇ ਦੱਸਿਆ ਕਿ ਸਵੇਰੇ ਜਦ ਉਹ ਆਪਣੀ ਦੁਕਾਨ 'ਤੇ ਆਏ ਤਾਂ ਉਨ੍ਹਾਂ ਨੇ ਨਾਲ ਦੀ ਦੁਕਾਨ 'ਚ ਪੱਖਾ ਤੇ ਲਾਈਟ ਚਲਦੀ ਦੇਖੀ ਜਦ ਅੰਦਰ ਆ ਕੇ ਦੇਖਿਆ ਤਾਂ ਉਕਤ ਨੌਜਵਾਨ ਦੀ ਲਾਸ਼ ਦੁਕਾਨ 'ਚ ਪਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੁਕਾਨ ਦੇ ਮਾਲਿਕ ਨੂੰ ਫੋਨ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਪੁਲਸ ਨੂੰ ਸੂਚਿਤ ਕੀਤਾ ਗਿਆ।
ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੁਕਾਨ ਅੰਦਰ ਕੁਝ ਲੋਕ ਸ਼ਰਾਬ ਪੀ ਰਹੇ ਸਨ ਤੇ ਇਸ ਦੌਰਾਨ ਇਨ੍ਹਾਂ 'ਚ ਕਿਸੇ ਗੱਲ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਉਕਤ ਨੌਜਵਾਨ ਦੀ ਮੌਤ ਹੋ ਗਈ। ਪੁਲਸ ਵਲੋਂ ਕਾਰਵਾਈ ਜਾਰੀ ਹੈ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
