ਅੱਪਰਾ ''ਚ ਜ਼ਬਰਦਸਤ ਪੋਲਿੰਗ, ਸਭ ਪਾਰਟੀਆਂ ਦੇ ਆਗੂ ਤੇ ਲੋਕ ਹੈਰਾਨ

05/20/2019 12:31:36 PM

ਅੱਪਰਾ (ਅਜਮੇਰ, ਦੀਪਾ) : ਕਸਬਾ ਅੱਪਰਾ ਅਤੇ ਇਸ ਦੇ ਆਸ-ਪਾਸ ਦੇ ਲਗਭਗ 35-40 ਪਿੰਡਾਂ 'ਚ ਸ਼ਾਂਤੀ ਪੂਰਵਕ ਪੋਲਿੰਗ ਹੋਈ ਅਤੇ ਵੋਟਰਾਂ 'ਚ ਗਰਮ ਮੌਸਮ ਦੇ ਬਾਵਜੂਦ ਵੋਟਾਂ ਪਾਉਣ ਦਾ ਉਤਸ਼ਾਹ ਦੇਖਿਆ ਗਿਆ। ਕਸਬਾ ਅੱਪਰਾ 'ਚ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ 'ਚ  ਰਹਿਣ ਦਾ ਅੰਦਾਜ਼ਾ ਹੈ, ਪੀ. ਡੀ. ਏ. ਵਰਕਰਾਂ 'ਚ ਵੀ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਸੀ। ਕਸਬਾ ਅੱਪਰਾ 'ਚ ਹੋਈ ਪੋਲਿੰਗ ਦੌਰਾਨ ਸਰਕਾਰੀ ਹਾਈ ਸਕੂਲ 'ਤੇ ਬਣੇ ਦੋ ਬੂਥ 219 ਅਤੇ 220 'ਚ ਕ੍ਰਮਵਾਰ 779 ਅਤੇ 766 ਵੋਟਾਂ ਪੋਲ ਹੋਈਆਂ, ਜਦੋਂ ਕਿ ਢਾਬ ਵਾਲੇ ਸਕੂਲ 'ਚ ਬਣੇ ਬੂਥ ਨੰਬਰ 217 ਅਤੇ 218 'ਚ ਕ੍ਰਮਵਾਰ 731 ਅਤੇ 705 ਵੋਟਾਂ ਪੋਲ ਹੋਈਆਂ। ਅੰਦਾਜ਼ੇ ਮੁਤਾਬਕ ਕਸਬਾ ਅੱਪਰਾ 'ਚ ਲਗਭਗ 65 ਫੀਸਦੀ ਵੋਟ ਪੋਲ ਹੋਈ, ਜੋ ਕਿ ਪੰਚਾਇਤੀ ਚੋਣ ਮੌਕੋ ਹੋਈ ਪੋਲਿੰਗ ਨੂੰ ਵੀ ਪਾਰ ਕਰ ਲਈ। ਪੁਲਸ ਪ੍ਰਸ਼ਾਸਨ ਵਲੋਂ ਕੀਤੇ ਗਏ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਅਤੇ ਲੋਕਾਂ ਦੇ ਆਪਸੀ ਭਾਈਚਾਰੇ ਕਾਰਨ ਅੱਪਰਾ 'ਚ ਕਿਤੇ ਵੀ ਕੋਈ ਤਲਖੀ ਜਾਂ ਲੜਾਈ-ਝਗੜੇ ਦਾ ਮਾਮਲਾ ਸਾਹਮਣੇ ਨਹੀਂ ਆਇਆ ਪਰ ਇਕ ਸੋਚ ਹਰ ਪਾਰਟੀ ਦੇ ਆਗੂ ਨੂੰ ਜ਼ਰੂਰ ਪਈ ਹੋਈ ਹੈ ਕਿ ਇਹ ਇੰਨੀ ਵੱਧ ਪੋਲਿੰਗ ਲੋਕ ਸਭਾ ਚੋਣਾਂ 'ਚ ਕਦੇ ਹੁੰਦੀ ਨਹੀਂ, ਇਸ ਵਾਰ ਕਿਉਂ ਹੋਈ?


Babita

Content Editor

Related News