ਅਹਿਮ ਖ਼ਬਰ : ਮਾਨਸਾ ਜ਼ਿਲ੍ਹੇ ਦੇ 26 ਨਿੱਜੀ ਸਕੂਲਾਂ ਦੀ ਮਾਨਤਾ ਹੋਈ ਰੱਦ, ਜਾਣੋ ਕੀ ਹੈ ਵਜ੍ਹਾ

03/21/2023 7:24:11 PM

ਬੁਢਲਾਡਾ (ਬਾਂਸਲ) : ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਭੁਪਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ 26 ਨਿੱਜੀ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਸਕੂਲ ਮੁਖੀਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇਕ ਪੱਤਰ ਪੱਤਰ ਜਾਰੀ ਕਰਕੇ ਮਾਨਤਾ ਰੱਦ ਕਰਨ ਅਤੇ ਜੁਰਮਾਨਾ ਲਗਾਉਣ ਬਾਰੇ ਲਿਖਿਆ ਗਿਆ ਹੈ। ਅਗਲੇਰੀ ਕਾਰਵਾਈ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਡਾਇਰੈਕਟਰ ਸਿੱਖਿਆ ਵਿਭਾਗ (ਐ. ਸਿੱ.) ਪੰਜਾਬ, ਡਿਪਟੀ ਕਮਿਸ਼ਨਰ ਮਾਨਸਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਨੂੰ ਭੇਜਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀਆਂ ਦੇ ਨਾਂ ਲਿਖੀ ਖੁੱਲ੍ਹੀ ਚਿੱਠੀ, ਕਹੀਆਂ ਇਹ ਗੱਲਾਂ

PunjabKesari

PunjabKesari

ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਦਫ਼ਤਰ ਦੇ ਪੱਤਰ ਰਾਹੀਂ ਮਿਤੀ 15 ਮਾਰਚ 23 ਦੇ ਸਬੰਧ ’ਚ ਜ਼ਿਲ੍ਹੇ ਦੇ ਸਕੂਲਾਂ ਨੂੰ ਹਰ ਸਾਲ ਦੀ ਤਰ੍ਹਾਂ ਵਿਸ਼ਾ ਅੰਕਿਤ ਸਰਟੀਫਿਕੇਟ ਆਰ. ਟੀ. ਈ. ਦੇ ਨਿਯਮਾਂ ਅਨੁਸਾਰ 30 ਅਪ੍ਰੈਲ 2022 ਤੱਕ ਇਸ ਦਫ਼ਤਰ ਨੂੰ ਜਮ੍ਹਾ ਕਰਾਉਣੇ ਸਨ ਪਰ ਬਹੁਤੇ ਸਕੂਲਾਂ ਨੇ ਇਹ ਸਰਟੀਫਿਕੇਟ ਇਸ ਦਫ਼ਤਰ ਨੂੰ ਜਮ੍ਹਾ ਨਹੀਂ ਕਰਵਾਏ ਗਏ, ਜੋ ਨਿਯਮਾਂ ਦੀ ਉਲੰਘਣਾ ਹੈ। ਸਬੰਧਤ ਸਕੂਲਾਂ ਨੂੰ ਵਾਰ-ਵਾਰ ਪੱਤਰ ਲਿਖ ਕੇ ਸਰਟੀਫਿਕੇਟ ਜਮ੍ਹਾ ਕਰਾਉਣ ਲਈ ਕਿਹਾ ਗਿਆ ਸੀ। ਦਫ਼ਤਰ ਵੱਲੋਂ ਆਖਰੀ ਮੌਕਾ ਦਿੰਦਿਆਂ ਸਬੰਧਿਤ ਸਕੂਲਾਂ ਨੂੰ ਪੱਤਰ ਰਾਹੀਂ ਮਿਤੀ 3 ਜਨਵਰੀ 2023 ਨੂੰ ਜਾਰੀ ਕਰਕੇ 17 ਮਾਰਚ 2023 ਤੱਕ ਵਿਸ਼ਾ ਅੰਕਿਤ ਸਰਟੀਫਿਕੇਟ ਜਮ੍ਹਾ ਕਰਾਉਣ ਲਈ ਕਿਹਾ ਗਿਆ ਸੀ ਪਰ ਸਬੰਧਤ ਸਕੂਲਾਂ ਵੱਲੋਂ ਜਾਰੀ ਪੱਤਰਾਂ ਨੂੰ ਟਿੱਚ ਸਮਝਿਆ ਗਿਆ, ਜਿਸ ’ਤੇ ਸਖ਼ਤ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਆਰ. ਟੀ. ਈ. ਐਕਟ 2009 ਅਧੀਨ ਲਈ ਗਈ ਮਾਨਤਾ ਰੱਦ ਕਰ ਦਿੱਤੀ ਹੈ। ਮਾਨਤਾ ਰੱਦ ਹੋਣ ਵਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦਾ ਯੂ ਡਾਇਸ ਕੋਡ ਮਿਤੀ 31 ਮਾਰਚ 2023 ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਸੀ. ਬੀ. ਐੱਸ. ਈ., ਆਈ. ਸੀ. ਐੱਸ. ਈ. ਨਾਲ ਸਬੰਧਤ ਸਕੂਲਾਂ ਨੂੰ ਇਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਇਹ ਜੁਰਮਾਨਾ 29 ਮਾਰਚ 2023 ਤੱਕ ਭਰਨਾ ਜ਼ਰੂਰੀ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਸਕੂਲ ਦੀ ਆਰ. ਟੀ. ਈ. ਐਕਟ 2009 ਅਧੀਨ ਮਾਨਤਾ ਰੱਦ ਕਰਦੇ ਹੋਏ ਮਿਤੀ 31 ਮਾਰਚ 2023 ਨੂੰ ਸਕੂਲ ਦਾ ਯੂ ਡਾਇਸ ਕੋਡ ਰੱਦ ਕਰ ਦਿੱਤਾ ਜਾਵੇਗਾ। ਜੇਕਰ ਕੋਈ ਸਕੂਲ ਬਿਨਾਂ ਮਾਨਤਾ ਤੋਂ 1 ਅਪ੍ਰੈਲ 2023 ਤੋਂ ਸਕੂਲ ਚਲਾਉਂਦਾ ਪਾਇਆ ਗਿਆ ਤਾਂ ਸਬੰਧਤ ਸਕੂਲ ਖਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ ਤੇ ਪ੍ਰਤੀ ਦਿਨ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਮਾਨਸਾ ਭਪਿੰਦਰ ਕੌਰ ਦਾ ਕਹਿਣਾ ਹੈ ਕਿ ਵਾਰ-ਵਾਰ ਕਹਿਣ ’ਤੇ ਵੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲਾਂ ’ਤੇ ਬਣਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਸਿਰਫ ਮਾਨਤਾ ਪ੍ਰਾਪਤ ਸਕੂਲਾਂ ’ਚ ਹੀ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾਇਆ ਜਾਵੇ।


Manoj

Content Editor

Related News