ਯੂਕ੍ਰੇਨ ਤੋਂ ਪਰਤੇ ਨੌਜਵਾਨ ਨੇ ਦੱਸੀ ਆਪ ਬੀਤੀ, ਕਿਹਾ- ਅਸਲੀ ਮਦਦਗਾਰ ਕੋਈ ਹੋਰ

Monday, Mar 14, 2022 - 10:02 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਰੂਸ ਅਤੇ ਯੂਕ੍ਰੇਨ ਦੀ ਜੰਗ ਭਾਵੇਂ ਜਾਰੀ ਹੈ ਪਰ ਉਥੇ ਫਸੇ ਸਾਰੇ ਭਾਰਤੀ ਵਿਦਿਆਰਥੀ ਆਪਣੇ ਘਰਾਂ ਨੂੰ ਪਰਤ ਆਏ ਹਨ। ਇਹ ਵਤਨ ਵਾਪਸੀ ਵੀ ਜ਼ਿੰਦਗੀ ਤੇ ਮੌਤ ਦੀ ਇਕ ਜੰਗ ਸੀ, ਜੋ ਇਹ ਭਾਰਤੀ ਬੱਚੇ ਲੜ ਕੇ ਅੱਜ ਆਪਣੇ ਘਰਾਂ ਨੂੰ ਪਰਤੇ ਹਨ। ਵਿਦਿਆਰਥੀਆਂ ਦੀ ਘਰ ਵਾਪਸੀ ਨਾਲ ਉਨ੍ਹਾਂ ਦੇ ਪਰਿਵਾਰਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ, ਉਥੇ ਹੀ ਬਟਾਲਾ ਦਾ ਕਾਰਤਿਕ ਨਾਂ ਦਾ ਇਕ ਨੌਜਵਾਨ ਜੋ ਯੂਕ੍ਰੇਨ 'ਚ ਪਿਛਲੇ 4 ਸਾਲ ਤੋਂ ਪੜ੍ਹਾਈ ਕਰ ਰਿਹਾ ਸੀ, ਬਾਕੀ ਬੱਚਿਆਂ ਤੋਂ ਬਾਅਦ ਆਪਣੇ ਘਰ ਪਰਤਿਆ।

ਇਹ ਵੀ ਪੜ੍ਹੋ : ਹੁਣ 'ਆਪ' ਵਿਧਾਇਕ ਨੇ ਸਰਕਾਰੀ ਹਸਪਤਾਲ 'ਚ ਮਾਰੀ ਰੇਡ, ਸ਼ਰਾਬੀ ਹਾਲਤ 'ਚ ਮਿਲਿਆ ਡਾਕਟਰ! (ਵੀਡੀਓ)

ਉਸ ਦੀ ਵਜ੍ਹਾ ਇਹ ਸੀ ਕਿ ਇਸ ਨੌਜਵਾਨ ਨੇ ਆਪਣੇ ਨਾਲ ਪੜ੍ਹਨ ਵਾਲੇ ਜੂਨੀਅਰ ਵਿਦਿਆਰਥੀਆਂ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬੀਆਂ ਨੂੰ ਪਹਿਲਾਂ ਵਤਨ ਵਾਪਸੀ ਲਈ ਮਦਦ ਕੀਤੀ ਤੇ ਅਖੀਰ 'ਚ ਆਪ ਵਤਨ ਪਹੁੰਚਿਆ। ਕਾਰਤਿਕ ਨੇ ਕਿਹਾ ਕਿ ਕਈ ਵਾਰ ਤਾਂ ਘਰ ਵਾਪਸੀ ਦਾ ਖਿਆਲ ਹੀ ਭੁੱਲ ਚੁੱਕਾ ਸੀ ਪਰ ਇਕ ਉਮੀਦ ਸੀ ਕਿ ਘਰ ਜ਼ਰੂਰ ਜਾਵਾਂਗਾ। ਉਥੇ ਹੀ ਕਾਰਤਿਕ ਨੇ ਭਾਰਤ ਸਰਕਾਰ ਦੇ ਮਿਸ਼ਨ ਗੰਗਾ 'ਤੇ ਵੀ ਸਵਾਲ ਚੁੱਕੇ ਤੇ ਸੱਚਾਈ ਬਿਆਨ ਕਰਦਿਆਂ ਕਿਹਾ ਕਿ ਅਸਲੀ ਮਦਦਗਾਰ ਕੋਈ ਹੋਰ ਸਨ ਤੇ ਅੱਜ ਵੀ ਉਹ ਪਰਦੇ ਦੇ ਪਿੱਛੇ ਹਨ, ਜਿਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਖਰਕੀਵ ਅਤੇ ਕੀਵ ਤੋਂ ਪੋਲੈਂਡ ਤੇ ਹੋਰਨਾਂ ਦੇਸ਼ਾਂ ਦੇ ਬਾਰਡਰਾਂ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ : ਲਾਹੌਰੀ ਸਰਗਣਾ ਵਿੱਕੀ ਅਲੀ ਲਈ ਕੰਮ ਕਰਦੇ ਹਨ ਪਾਕਿ ਸਮੱਗਲਰ ਬਿਸਾਰਤ ਤੇ ਬੱਬਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News