ਪੜ੍ਹਨ ਦੀ ਉਮਰੇ ਦਿੱਲੀ ਅੰਦੋਲਨ ’ਚ ਸ਼ਾਮਲ ਬੱਚੇ ਰੇਲਵੇ ਸਟੇਸ਼ਨ ’ਤੇ ਪੇਪਰ ਦੀ ਤਿਆਰੀ ’ਚ ਰੁੱਝੇ
Sunday, Dec 20, 2020 - 11:00 AM (IST)
ਮਾਨਸਾ (ਜੱਸਲ): ਮੋਗਾ ਜ਼ਿਲੇ੍ਹ ਦੇ ਪਿੰਡ ਬੁਰਜ ਹਮੀਰਾ ਦੀ ਜੰਮਪਲ, ਪਰਪੱਕ ਅਤੇ ਸਮਰੱਥ ਸਮਾਜਿਕ ਵਰਕਰ ਕਾ.ਨਰਿੰਦਰ ਕੌਰ ਬੁਰਜ ਹਮੀਰਾ ਨੇ ਇਕ ਦਹਾਕੇ ਤੋਂ ਜ਼ਿੰਦਗੀ ਦੇ ਔਖੇ ਪੈਂਡਿਆਂ ’ਚ ਜਿੱਤਾਂ ਦਾ ਮੁਕਾਮ ਦੀ ਹਾਸਲ ਕਰਨ ਲਈ ਸਮਾਜਿਕ ਸੰਘਰਸ਼ਾਂ ਦਾ ਐਸਾ ਪਿੱੜ ਮੱਲਿਐ, ਮੁੜ ਕਦੇ ਪਿਛਾਂਹ ਨਹੀ ਤੱਕਿਐ। ਆਪਣਾ ਸਮੁੱਚਾ ਜੀਵਨ ਲੋਕ ਹਿੱਤਾਂ ਨੂੰ ਸਮਰਪਿਤ ਰੱਖਿਐ।ਇਸ ਪੈਂਡੇ ਦੀ ਪਾਂਧੀ ਬਣ, ਹੋਸ਼ ਤੇ ਜ਼ਜਬੇ ਨਾਲ ਅਗਾਂਹ ਵੱਧ ਰਹੀ ਹੈ।
ਇਹ ਵੀ ਪੜ੍ਹੋ: ਇਨ੍ਹਾਂ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2020, ਵਿਦੇਸ਼ੀ ਧਰਤੀ ਨੇ ਉਜਾੜੇ ਕਈ ਪਰਿਵਾਰ
ਉਸਦਾ ਕਹਿਣਾ ਹੈ ਕਿ ਜ਼ਿੰਦਗੀ ਦਾ ਅਸਲ ਅਰਥ ਸੰਘਰਸ਼ ਹੈ।ਜੇਕਰ ਅਸੀ ਜ਼ਿੰਦਗੀ ’ਚ ਸੰਘਰਸ਼ੀਲ ਬਣਾਂਗੇ ਤਾਂ ਇਤਿਹਾਸ ਆਪੇ ਰਚ ਜਾਊਗਾ। ਉਹ ਕੁੱਲ ਹਿੰਦ ਇਸਤਰੀ ਸਭਾ ਏਪਵਾ ਦੀ ਕੇਂਦਰ ਮੈਂਬਰ, ਲਿਬਰੇਸ਼ਨ ਦੇ ਪਾਰਟੀ ਦਫਤਰ ਜੀਤਾ ਕੌਰ ਯਾਦਗਾਰੀ ਭਵਨ, ਮਾਨਸਾ ਦੀ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾਅ ਰਹੀ ਹੈ। ਉਸ ਨੇ ਪਾਰਟੀ ਦਫਤਰ ਨੂੰ ਵੀ ਆਪਣਾ ਰੈਣ ਬਸੈਰਾ ਬਣਾਇਆ ਹੋਇਐ। ਉਸ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਸੰਘਰਸ਼ ਦੇ ਪਿੜ ਰਹਿਣਾ ਚਾਹੁੰਦੀ ਹੈ।ਜਿਸ ਸਦਕਾ ਉਸ ਨੂੰ ਡਾਅਢਾ ਸਕੂਲ ਮਿਲਦਾ ਹੈ।ਭਾਵੇਂ ਕਿ ਉਸ ਦੇ ਬੇਟਾ ਹਰਮਨ ਸਿੰਘ ਭੱਟੀ ਤੇ ਬੇਟੀ ਅਰਵਿੰਦ ਕੌਰ ਭੱਟੀ ਦੋਵੇਂ ਮਾਨਸਾ, ਬੁਢਲਾਡਾ ਵਿਖੇ ਪੜ੍ਹਦੇ ਹਨ।ਉਹ ਪੜ੍ਹਨੇ ਦੀ ਉਮਰੇ ਦਿੱਲੀ ਅੰਦੋਲਨ ’ਚ ਸ਼ਾਮਲ ਹੋਣ ਸਦਕਾ ਮਾਨਸਾ ਵਿਖੇ ਸਿਰਫ 8ਵੀਂ ਅਤੇ 10ਵੀ ਦੇ ਪੇਪਰ ਦੇਣ ਆਉਂਦੇ ਹਨ।ਅੱਜ ਰੇਲਵੇ ਸਟੇਸ਼ਨ ਮਾਨਸਾ ਤੇ ਦਿੱਲੀ ਵੱਲ ਕਿਸਾਨਾਂ ਅਤੇ ਬੀਬੀਆਂ ਰਵਾਨਗੀ ਸਮੇਂ ਪੇਪਰ ਦੀ ਤਿਆਰ ਕਰਨ ਸਮੇਂ ਦਿੱਲੀ ਅੰਦੋਲਨ ਲਈ ਬੜੇ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਰਵਾਨਗੀ ਸਮੇਂ ਆਪਣੇ ਹੱਥ ’ਚ ਇਨਕਲਾਬੀ ਝੰਡੇ ਫੜ ‘ਜੈ ਜਵਾਨ-ਜੈ ਕਿਸਾਨ’ ਦੇ ਨਾਅਰੇ ਵੀ ਲਾਏ।
ਇਹ ਵੀ ਪੜ੍ਹੋ: ਕਿਸਾਨੀ ਘੋਲ ’ਚ ਗਿਆ ਪਿਓ ਤਾਂ ਧੀ ਨੇ ਆਪਣੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ