ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

Wednesday, Feb 10, 2021 - 08:54 PM (IST)

ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਟਰੈਕਟਰ ਮਾਰਚ ਦੌਰਾਨ ਵਾਪਰੀ ਘਟਨਾ ਦੀ ਜਾਂਚ ਸ਼ੁਰੂ, 2 ਜਥੇਬੰਦੀਆਂ ਮੁਅੱਤਲ ਤਾਂ 2 ਹੋਰਾਂ ਨੇ ਮੰਨੀ ਗ਼ਲਤੀ
ਟਰੈਕਟਰ ਪਰੇਡ ਦੌਰਾਨ ਦਿੱਲੀ 'ਚ ਹੋਏ ਹੰਗਾਮੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਰੂਟ ਬਦਲ ਕੇ ਜਾਣ ਵਾਲੇ 2 ਸੰਗਠਨਾਂ ਨੂੰ ਮੁਅੱਤਲ ਕਰ ਕੇ ਜਾਂਚ ਸ਼ੁਰੂ ਕਰਵਾਈ। ਅਜਿਹੇ 'ਚ ਹੋਰ 2 ਸੰਗਠਨਾਂ ਦੇ ਆਗੂਆਂ ਦਾ ਰੂਟ ਬਦਲ ਕੇ ਆਊਟਰ ਰਿੰਗ ਰੋਡ 'ਤੇ ਜਾਣ ਦਾ ਪਤਾ ਲੱਗਾ ਹੈ। ਦੋਹਾਂ ਸੰਗਠਨਾਂ ਦੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਚਿੱਠੀ ਲਿਖ ਕੇ ਰਸਤਾ ਭਟਕਣ ਦੀ ਗੱਲ ਕਹਿੰਦੇ ਹੋਏ ਆਪਣੀ ਗਲਤੀ ਵੀ ਮੰਨੀ ਹੈ। ਉੱਥੇ ਹੀ ਜਿਨ੍ਹਾਂ 2 ਸੰਗਠਨਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁਕਿਆ ਹੈ, ਉਨ੍ਹਾਂ ਦੇ ਆਗੂਆਂ ਨੇ ਜਾਂਚ ਕਮੇਟੀ ਨੂੰ ਆਪਣੇ ਬਿਆਨ ਲਿਖਤੀ 'ਚ ਦਿੱਤੇ ਹਨ। ਜਿਸ ਦੀ ਜਾਂਚ ਰਿਪੋਰਟ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ 'ਚ ਰੱਖੀ ਜਾਵੇਗੀ ਅਤੇ ਉਸ 'ਚ ਹੀ ਫ਼ੈਸਲਾ ਹੋਵੇਗਾ ਕਿ ਦੋਵੇਂ ਸੰਗਠਨਾਂ ਨੂੰ ਮੁਅੱਤਲ ਕਰਨਾ ਹੈ ਜਾਂ ਉਨ੍ਹਾਂ ਨੂੰ ਮੋਰਚੇ ਤੋਂ ਪੂਰੀ ਤਰ੍ਹਾਂ ਬਾਹਰ ਕੱਢਣਾ ਹੈ।

ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ : ਰੂਟ ਤੇ ਐਂਡਰਸਨ ਤੀਜੇ ਨੰਬਰ ’ਤੇ, ਵਿਰਾਟ 5ਵੇਂ ਸਥਾਨ ’ਤੇ ਖਿਸਕਿਆ

ਕਿਸਾਨੀ ਘੋਲ: ਵਿਦੇਸ਼ੀ ਹਸਤੀਆਂ ਦੇ ਟਵੀਟ ਬਨਾਮ ਦੇਸ਼ ਦੇ ਅੰਦਰੂਨੀ ਮਾਮਲਿਆਂ ਦਾ ਮਸਲਾ
ਗ੍ਰੇਟਾ ਥਨਬਰਗ, ਰਿਹਾਨਾ ਅਤੇ ਮੀਨਾ ਹੈਰਿਸ ਤਿੰਨ ਅਜਿਹੇ ਨਾਮ ਹਨ ਜੋ ਭਾਰਤ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਤਿੰਨਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਮੋਰਚੇਬੰਦੀ ਕੀਤੀ।ਨਿਸਚਿਤ ਤੌਰ 'ਤੇ ਇਕ ਮਜ਼ਬੂਤ ਤੇ ਸੁਤੰਤਰ ਰਾਸ਼ਟਰ ਨੇ ਜੋ ਇਨ੍ਹਾਂ ਨੂੰ ਲੈ ਕੇ ਪ੍ਰਤੀਕਿਰਿਆ ਦੇਣੀ ਬਣਦੀ ਸੀ, ਉਹ ਵੀ ਦਿੱਤੀ।ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਇਤਿਹਾਸ ਦੀ ਪਰੰਪਰਾ ਨੂੰ ਤੋੜਦੇ ਹੋਏ ਨਿੱਜੀ ਬਿਆਨਾਂ ਤੇ ਪ੍ਰਤੀਕਿਰਿਆ ਦਿੱਤੀ ਗਈ। ਇਸ ਪ੍ਰਤੀਕਿਰਿਆ ਨੇ ਇਹ ਦੱਸ ਦਿੱਤਾ ਹੈ ਕਿ ਵਿਦੇਸ਼ੀ ਕੂਟਨੀਤੀ ਦੇ ਮਾਮਲੇ ਵਿੱਚ ਵਿਦੇਸ਼ ਮੰਤਰਾਲਾ ਲਗਾਤਾਰ ਅਸਫ਼ਲ ਹੁੰਦਾ ਨਜ਼ਰ ਆ ਰਿਹਾ ਹੈ।

ਹੋਰ ਤੇਜ਼ ਹੋਵੇਗਾ ਕਿਸਾਨ ਅੰਦੋਲਨ, ਸੰਯੁਕਤ ਕਿਸਾਨ ਮੋਰਚੇ ਨੇ ਲਏ ਅਹਿਮ ਫ਼ੈਸਲੇ
ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੀਆਂ ਵੱਖ-ਵੱਖ ਹੱਦਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਕਿਸਾਨ ਵੱਡੀ ਗਿਣਤੀ ’ਚ ਅੰਦੋਲਨ ਵਿਚ ਪਹੁੰਚ ਰਹੇ ਹਨ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਤੇ ਹਾਲੀਵੁੱਡ ਦੇ ਸਿਤਾਰੇ ਵੀ ਕਿਸਾਨਾਂ ਦੇ ਸਮਰਥਨ ਲਈ ਅੱਗੇ ਆ ਰਹੇ ਹਨ। 

ਕਿਸਾਨ ਅਫ਼ਵਾਹਾਂ ਦੇ ਸ਼ਿਕਾਰ, ਖੇਤੀ ਕਾਨੂੰਨਾਂ ’ਚ ਖਾਮੀਆਂ ਹਨ ਤਾਂ ਬਦਲਾਅ ਲਈ ਤਿਆਰ ਹਾਂ: ਪੀ. ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਯਾਨੀ ਕਿ ਅੱਜ ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦਾ ਜਵਾਬ ਦੇ ਰਹੇ ਹਨ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਕੋਰੋਨਾ ਕਾਲ ’ਚ ਤਿੰਨ ਖੇਤੀ ਕਾਨੂੰਨ ਵੀ ਲਿਆਂਦੇ ਗਏ। ਕਿਸਾਨਾਂ ਦੀ ਜ਼ਿੰਦਗੀ ਬਦਲਣ ਲਈ ਗੰਭੀਰ ਕੋਸ਼ਿਸ਼ਾਂ ਹੋਈਆਂ। ਖੇਤੀ ਖੇਤਰ ’ਚ ਸੁਧਾਰ ਲਿਆਉਣ ਲਈ ਇਹ ਬਿੱਲ ਲਿਆਂਦੇ ਗਏ। ਖੇਤੀ ਖੇਤਰ ਨੂੰ ਨਵੀਆਂ ਚੁਣੌਤੀਆਂ ਨਾਲ ਨਜਿੱਠਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸਾਥੀਆਂ ਨੇ ਜੋ ਚਰਚਾ ਕੀਤੀ, ਉਸ ’ਚ ਕਾਨੂੰਨ ਦੇ ਰੰਗ ’ਤੇ ਬਹੁਤ ਚਰਚਾ ਹੋਈ ਕਾਲਾ ਹੈ ਕਿ ਸਫੈਦ ਹੈ? ਚੰਗਾ ਹੁੰਦਾ ਜੇਕਰ ਕਾਨੂੰਨਾਂ ਦੇ ਕੰਟੈਂਟ (ਸਮੱਗਰੀ) ’ਤੇ ਚਰਚਾ ਹੁੰਦੀ, ਤਾਂ ਕਿ ਦੇਸ਼ ਦੇ ਕਿਸਾਨਾਂ ਤੱਕ ਸਹੀ ਚੀਜ਼ ਪਹੁੰਚ ਸਕਦੀ। 

ਮਹਾਪੰਚਾਇਤ 'ਚ ਬੋਲੀ ਪ੍ਰਿਯੰਕਾ ਗਾਂਧੀ- ਰਾਖਸ਼ਸ ਰੂਪੀ ਖੇਤੀ ਕਾਨੂੰਨ, ਕਿਸਾਨਾਂ ਨੂੰ ਮਾਰਨਾ ਚਾਹੁੰਦੇ ਹਨ
ਸਹਾਰਨਪੁਰ ਦੇ ਚਿਲਕਾਨਾ 'ਚ ਆਯੋਜਿਤ ਮਹਾਪੰਚਾਇਤ 'ਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ। ਪ੍ਰਿਯੰਕਾ ਨੇ ਕਿਹਾ ਕਿ 1955 'ਚ, ਜਵਾਹਰਲਾਲ ਨਹਿਰੂ ਨੇ ਜਮਾਖੋਰੀ ਵਿਰੁੱਧ ਕਾਨੂੰਨ ਬਣਾਇਆ ਸੀ ਪਰ ਇਸ ਕਾਨੂੰਨ ਨੂੰ ਭਾਜਪਾ ਸਰਕਾਰ ਨੇ ਖ਼ਤਮ ਕਰ ਦਿੱਤਾ। ਨਵੇਂ ਖੇਤੀ ਕਾਨੂੰਨ 'ਅਰਬਪਤੀਆਂ' ਦੀ ਮਦਦ ਕਰਨਗੇ। ਅਰਬਪਤੀ ਕਿਸਾਨਾਂ ਦੀ ਉਪਜ ਦੀ ਕੀਮਤ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਜੋ 3 ਖੇਤੀ ਕਾਨੂੰਨ ਸਰਕਾਰ ਨੇ ਬਣਾਏ ਹਨ, ਉਹ ਰਾਖਸ਼ਸ ਰੂਪੀ ਕਾਨੂੰਨ ਹਨ, ਜੋ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਹਨ। ਪਹਿਲਾ ਕਾਨੂੰਨ ਭਾਜਪਾ ਦੀ ਅਗਵਾਈ ਦੇ ਪੂੰਜੀਪਤੀ ਦੋਸਤਾਂ ਲਈ ਜਮ੍ਹਾਖੋਰੀ ਦੇ ਦਰਵਾਜ਼ੇ ਖੋਲ੍ਹੇਗਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News