ਅੱਜ ਤੋਂ ਸ਼ੁਰੂ ਹੋ ਰਿਹੈ ਯੂ.ਪੀ. ਦਾ ਬਜਟ ਸੈਸ਼ਨ (ਪੜ੍ਹੋ 5 ਫਰਵਰੀ ਦੀਆਂ ਖਾਸ ਖਬਰਾਂ)
Tuesday, Feb 05, 2019 - 02:34 AM (IST)

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਜਟ ਸੈਸ਼ਨ 'ਚ ਵਿੱਤੀ ਸਾਲ 2019-20 ਲਈ 5 ਲੱਖ ਕਰੋੜ ਰੁਪਏ ਦੇ ਪ੍ਰਸਤਾਵ ਪੇਸ਼ ਕੀਤੇ ਜਾ ਸਕਦੇ ਹਨ। ਇਹ ਬਜਟ ਸੈਸ਼ਨ 5 ਫਰਵਰੀ ਤੋਂ ਸ਼ੁਰੂ ਹੋਵੇਗਾ ਤੇ 22 ਫਰਵਰੀ ਤਕ ਚੱਲੇਗਾ। ਸਾਲ ਦਾ ਪਹਿਲਾ ਸੈਸ਼ਨ ਹੋਣ ਕਾਰਨ ਪਹਿਲੇ ਦਿਨ 5 ਫਰਵਰੀ ਨੂੰ ਰਾਜਪਾਲ ਰਾਮਨਾਇਕ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਿਤ ਕਰਨਗੇ।
ਸੀ.ਐੱਮ. ਯੋਗੀ ਪੱ. ਬੰਗਾਲ ਦੌਰੇ 'ਤੇ
ਪੱਛਮੀ ਬੰਗਾਲ 'ਚ ਜਾਰੀ ਸਿਆਸੀ ਸੰਘਰਸ਼ ਵਿਚਾਲੇ ਯੂ.ਪੀ. ਦੇ ਸੀ.ਐੱਮ. ਯੋਗੀ ਆਦਿਤਿਆਨਾਥ ਅੱਜ ਮੁੜ ਪੱਛਮੀ ਬੰਗਾਲ ਜਾਣਗੇ। ਯੋਗੀ ਪੱਛਮੀ ਬੰਗਾਲ ਦੇ ਪੁਰੂਲਿਆ ਜ਼ਿਲੇ 'ਚ ਮੰਗਲਵਾਰ ਨੂੰ 3:30 ਵਜੇ ਜਨ ਸਭਾ ਨੂੰ ਸੰਬੋਧਿਤ ਕਰਨਗੇ। ਖਾਸ ਗੱਲ ਇਹ ਹੈ ਕਿ ਮਮਤਾ ਬੈਨਰਜੀ ਸਰਕਾਰ ਨੇ ਸੀ.ਐੱਮ. ਯੋਗੀ ਦੇ ਹੈਲੀਕਾਪਟਰ ਦੀ ਲੈਂਡਿੰਗ ਦੀ ਹਾਲੇ ਤਕ ਮਨਜ਼ੂਰੀ ਨਹੀਂ ਦਿੱਤੀ ਹੈ।
ਚਿੱਟ ਫੰਡ ਮਾਮਲੇ 'ਤੇ ਸੁਣਵਾਈ ਅੱਜ
ਸੁਪਰੀਮ ਕਰੋਟ ਦੇ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁੱਪਤਾ ਤੇ ਜਸਟਿਸ ਸੰਜੀਵ ਖੰਨਾ ਦੀ ਤਿੰਨ ਜੱਜਾਂ ਵਾਲੀ ਬੈਂਚ ਅੱਜ ਸ਼ਾਰਦਾ ਚਿੱਟ ਫੰਡ ਘਪਲੇ ਨਾਲ ਜੁੜੇ ਮਾਮਲੇ 'ਚ ਕਥਿਤ ਅਸਹਿਯੋਗ ਲਈ ਕੋਲਕਾਤਾ ਦੇ ਪੁਲਸ ਇੰਸਪੈਕਟਰ ਰਾਜੀਵ ਕੁਮਾਰ ਤੇ ਪੱਛਮੀ ਬੰਗਾਲ ਸਰਕਾਰ ਖਿਲਾਫ ਸੀ.ਬੀ.ਆਈ. ਦੀ ਪਟੀਸ਼ਨ 'ਤੇ ਸੁਣਵਾਈ ਕਰੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਕ੍ਰਿਕਟ : ਸੌਰਾਸ਼ਟਰ ਬਨਾਮ ਵਿਦਰਭ (ਰਣਜੀ ਟਰਾਫੀ ਫਾਈਨਲ)
ਫੁੱਟਬਾਲ : ਫ੍ਰੈਂਚ ਕੱਪ ਫੁੱਟਬਾਲ ਟੂਰਨਾਮੈਂਟ-2019