ਅੱਜ ਤੋਂ ਦਿੱਲੀ-ਨਜਫ਼ਗੜ੍ਹ ਰੂਟ ''ਤੇ ਦੌੜੇਗੀ ਮੈਟਰੋ (ਪੜ੍ਹੋ 4 ਅਕਤੂਬਰ ਦੀਆਂ ਖਾਸ ਖਬਰਾਂ)
Friday, Oct 04, 2019 - 02:01 AM (IST)
ਨਵੀਂ ਦਿੱਲੀ — ਦੇਸ਼ ਦਾ ਸਭ ਤੋਂ ਵੱਡਾ ਰੇਲ ਨੈਟਵਰਕ ਦਿੱਲੀ ਮੈਟਰੋ ਰੇਲ ਨਿਗਮ ਅੱਜ 50,000 ਤੋਂ ਜ਼ਿਆਦਾ ਯਾਤਰੀਆਂ ਦਾ ਗ੍ਰੇ ਲਾਈਨ ਰੂਟ 'ਤੇ ਦਵਾਰਕਾ ਤੋਂ ਨਜਫ਼ਗੜ੍ਹ ਤਕ ਸਫਰ ਦਾ ਤੋਹਫਾ ਦੇਣ ਜਾ ਰਿਹਾ ਹੈ। ਅੱਜ ਦੁਪਹਿਰ ਮੈਟਰੋ ਭਵਨ ਤੋਂ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ੍ਰੇ ਲਾਈਨ ਦਾ ਉਦਘਾਟਨ ਕਰਨਗੇ ਅਤੇ ਫਿਰ ਸ਼ਾਮ ਪੰਜ ਵਜੇ ਤੋਂ ਯਾਤਰੀ ਇਸ ਰੂਟ 'ਤੇ ਸਫਰ ਕਰ ਸਕਣਗੇ।
ਸੁਪਰੀਮ ਕੋਰਟ 'ਚ ਪੀ. ਚਿਦਾਂਬਰਮ ਦੀ ਜ਼ਮਾਨਤ 'ਤੇ ਸੁਣਵਾਈ ਅੱਜ
ਦਿੱਲੀ ਦੀ ਇਕ ਅਦਾਲਤ ਨੇ ਆਈ.ਐੱਨ.ਐੱਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਵੀਰਵਾਰ ਨੂੰ ਕੋਈ ਰਾਹਤ ਨਹੀਂ ਦਿੰਦੇ ਹੋਏ 17 ਅਕਤੂਬਰ ਤਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ। ਚਿਦਾਂਬਰਮ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੂਖ ਕੀਤਾ ਹੈ ਅਤੇ ਉਨ੍ਹਾਂ ਦੀ ਜ਼ਮਾਨਤ 'ਤੇ ਅੱਜ ਸੁਣਵਾਈ ਹੋਵੇਗੀ।
ਅੱਦ ਤੋਂ ਪਟੜੀ 'ਤੇ ਦੌੜੇਗੀ ਦੇਸ਼ ਦੀ ਪਹਿਲੀ ਨਿਜੀ ਟਰੇਨ
ਲਖਨਊ ਤੋਂ ਦਿੱਲੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਅੱਜ ਤੋਂ ਨਵਾਂ ਤੋਹਫਾ ਮਿਲਣ ਜਾ ਰਿਹਾ ਹੈ। ਦਰਅਸਲ ਦੇਸ਼ ਦੀ ਪਹਿਲੀ ਨਿਜੀਕਰਣ ਰੇਲ ਤੇਜਸ ਐਕਸਪ੍ਰੈਸ ਅੱਜ ਲਖਨਊ ਤੋਂ ਹਰੀ ਝੰਡੀ ਦਿਖਾਈ ਜਾਵੇਗੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਰੇਲ ਮੰਤਰੀ ਪਿਊਸ਼ ਗੋਇਲ ਇਸ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਦੱਸ ਦਈਏ ਕਿ ਇਸ ਟਰੇਨ ਦਾ ਸੰਚਾਲਨ ਆਈ.ਆਰ.ਸੀ.ਟੀ.ਸੀ. ਕਰੇਗੀ।
ਆਰ.ਬੀ.ਆਈ. ਕਰ ਸਕਦਾ ਹੈ ਵੱਡਾ ਐਲਾਨ
ਅਰਥਵਿਵਸਥਾ ਨੂੰ ਗਤੀ ਦੇਣ ਦੀ ਕੋਸ਼ਿਸ਼ 'ਚ ਰਿਜ਼ਰਵ ਬੈਂਕ ਅੱਜ ਆਪਣੀ ਪ੍ਰਮੁੱਖ ਨੀਤੀਗਤ ਦਰ 'ਚ ਲਗਾਤਾਰ ਪੰਜਵੀਂ ਵਾਰ ਕਮੀ ਦਾ ਐਲਾਨ ਕਰ ਸਕਦਾ ਹੈ। ਹਾਲਾਂਕਿ ਆਰ.ਬੀ.ਆਈ. ਲਈ ਰਾਹਤ ਦੀ ਗੱਲ ਇਹ ਹੈ ਕਿ ਮਹਿੰਗਾਈ ਵੀ ਟੀਚੇ ਦੇ ਅੰਦਰ ਬਣੀ ਹੋਈ ਹੈ। ਕੇਂਦਰੀ ਬੈਂਕ ਖੁਦਰਾ ਮਹਿੰਗਾਈ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਮੁੱਖ ਨੀਤੀਗਤ ਦਰਾਂ 'ਤੇ ਫੈਸਲਾ ਲੈਂਦੇ ਹਨ। ਇਸ ਦਾ ਐਲਾਨ ਅੱਜ ਸਵੇਰੇ 11.45 ਵਜੇ ਕੀਤੀ ਜਾਵੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਦੱ. ਅਫਰੀਕਾ (ਪਹਿਲਾ ਟੈਸਟ, ਤੀਜਾ ਦਿਨ)
ਮਹਿਲਾ ਕ੍ਰਿਕਟ : ਭਾਰਤ ਬਨਾਮ ਦੱਖਣੀ ਅਫਰੀਕਾ (ਟੀ-20)
ਕਬੱਡੀ : ਪ੍ਰੋ ਕਬੱਡੀ ਲੀਗ-2019