ਦਿੱਲੀ ''ਚ ਅੱਜ ਤੋਂ ਸ਼ੁਰੂ ਹੋਵੇਗਾ Odd-Even (ਪੜ੍ਹੋ 4 ਨਵੰਬਰ ਦੀਆਂ ਖਾਸ ਖਬਰਾਂ)
Monday, Nov 04, 2019 - 02:23 AM (IST)
ਨਵੀਂ ਦਿੱਲੀ — ਰਾਸ਼ਟਰੀ ਰਾਜਧਾਨੀ ਦਿੱਲੀ 'ਚ ਗੰਭੀਰ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਆਡ-ਈਵਨ ਯੋਜਨਾ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਪਹਿਲੇ ਦਿਨ ਦਿੱਲੀ ਦੀਆਂ ਸੜਕਾਂ 'ਤੇ ਸਿਰਫ ਅਜਿਹੀਆਂ ਨਿੱਜੀ ਵਾਹਨਾਂ ਚੱਲ ਸਕਣਗੇ ਜਿਨ੍ਹਾਂ ਦੇ ਨੰਬਰ ਪਲੇਟ ਦਾ ਆਖਰੀ ਅੰਕ ਆਡ ਨੰਬਰ ਹੋਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਤੇ ਸ਼ਹਿਰ ਲਈ ਇਸ ਕਾਨੂੰਨ ਦੀ ਪਾਲਣ ਕਰਨ।
ਅਮਿਤ ਸ਼ਾਹ ਨਾਲ ਅੱਜ ਮੁਲਾਕਾਤ ਕਰਨਗੇ ਦੇਵੇਂਦਰ ਫੜਨਵੀਸ
ਮਹਾਰਾਸ਼ਟਰ 'ਚ ਸਰਕਾਰ ਗਠਨ ਨੂੰ ਲੈ ਕੇ ਭਾਜਪਾ ਤੇ ਸ਼ਿਵ ਸੇਨਾ ਵਿਚਾਲੇ ਤਕਰਾਰ ਅਤੇ ਬੇਮੌਸਮੀ ਬਾਰਿਸ਼ ਨਾਲ ਫਸਲ ਦੀ ਬਰਬਾਦੀ ਵਿਚਾਲੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਅੱਜ ਦਿੱਲੀ ਰਵਾਨਾ ਹੋਣਗੇ। ਮਹਾਰਾਸ਼ਟਰ ਵਿਧਾਨ ਸਭਾ ਚੋਣ ਦੇ 24 ਅਕਤੂਬਰ ਨੂੰ ਆਏ ਨਤੀਜਿਆਂ 'ਚ ਭਾਜਪਾ ਨੂੰ 105 ਸੀਟਾਂ 'ਤੇ ਜਿੱਤ ਮਿਲੀ ਹੈ। ਜਦਕਿ ਸ਼ਿਵ ਸੇਨਾ ਨੇ 56 ਸੀਟਾਂ 'ਤੇ ਜਿੱਤ ਹਾਸਲ ਕੀਤੀ।
ਦਿੱਲੀ 'ਚ ਅੱਜ ਹੜਤਾਲ 'ਤੇ ਰਹਿਣਗੇ ਵਕੀਲ
ਦਿੱਲੀ ਹਾਈ ਕੋਰਟ ਅਤੇ ਸਾਰੇ ਜ਼ਿਲਾ ਅਦਾਲਤਾਂ ਦੇ ਵਕੀਲਾਂ ਨੇ ਤੀਸ ਹਜ਼ਾਰੀ ਅਦਾਲਤ ਪਰਿਸਰ 'ਚ ਸ਼ਨੀਵਾਰ ਨੂੰ ਵਕੀਲਾਂ ਅਤੇ ਪੁਲਸ ਵਿਚਾਲੇ ਹੋਈ ਝੜਪ ਨੂੰ ਲੈ ਕੇ ਅੱਜ ਕੰਮ ਨਹੀਂ ਕਰਨ ਦਾ ਫੈਸਲਾ ਕੀਤਾ ਹੈ। ਵਕੀਲਾਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਿਆਂਇਕ ਕੰਮ 'ਚ ਹਿੱਸਾ ਨਹੀਂ ਲੈਣਗੇ ਅਤੇ ਸਿਰਫ ਜੂਨੀਅਰ ਵਕੀਲ ਵੱਖ-ਵੱਖ ਮੁੱਦਿਆਂ 'ਤੇ ਤਰੀਕ ਲੈਣ ਲਈ ਅਦਾਲਤ 'ਚ ਪੇਸ਼ ਹੋਣਗੇ।
ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਅੱਜ ਤੋਂ ਲੱਗੇਗਾ ਜੰਮੂ 'ਚ ਦਰਬਾਰ
ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਸਰਕਾਰ ਦਾ ਪਹਿਲਾ ਦਰਬਾਰ ਅੱਜ ਤੋਂ ਜੰਮੂ 'ਚ ਲੱਗੇਗਾ। ਸਵੇਰੇ ਸਾਢੇ ਨੌ ਵਜੇ ਉਪਰਾਜਪਾਲ ਗਿਰੀਸ਼ ਚੰਦਰ ਮੁਰਮੂ ਸਕੱਤਰੇਤ ਪਹੁੰਚਣਗੇ ਅਤੇ ਗਾਰਡ ਆਫ ਆਨਰ ਨਿਰੀਖਣ ਕਰਨਗੇ। ਖਾਸ ਗੱਲ ਇਹ ਹੋਵੇਗੀ ਕਿ ਆਮ ਲੋਕਾਂ ਲਈ ਸੋਮਵਾਰ ਤੋਂ ਦਰਬਾਰ 2 ਘੰਟੇ ਲਈ ਖੁੱਲ੍ਹੇਗਾ। ਦੁਪਹਿਰ 2 ਵਜੇ ਤੋਂ ਸ਼ਾਲ 4 ਵਜੇ ਤਕ ਕੋਈ ਵੀ ਨਾਗਰਿਕ ਆਪਣਾ ਮੁੱਦਾ ਲੈ ਕੇ ਦਰਬਾਰ 'ਚ ਪਹੁੰਚ ਸਕਦਾ ਹੈ।
ਨਵੀਂ ਹਰਿਆਣਾ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਅੱਜ
ਹਰਿਆਣਾ ਵਿਧਾਨ ਸਭਾ ਦੇ ਅੱਜ ਤੋਂ ਸ਼ੁਰੂ ਹੋ ਰਹੇ ਤਿੰਨ ਦਿਨਾਂ ਸੈਸ਼ਨ ਦੌਰਾਨ ਨਵੇਂ ਚੁਣੇ ਗਏ ਵਿਧਾਇਕ ਸਹੁੰ ਚੁੱਕਣਗੇ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਬੇਰੀ ਤੋਂ ਵਿਧਾਇਕ ਰਘੁਵੀਰ ਸਿੰਘ ਕਾਦਿਆਨ ਹਰਿਆਣਾ ਦੀ 14ਵੀਂ ਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਹੋਣਗੇ ਅਤੇ ਉਹ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਦਿਵਾਉਣਗੇ। ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰਿਆ 5 ਨਵੰਬਰ ਨੂੰ ਵਿਧਾਨ ਸਭਾ ਨੂੰ ਸੰਬੋਧਿਤ ਕਰਨਗੇ। ਇਹ ਨਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਹੋਵੇਗਾ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ ਬਾਸਕਟਬਾਲ ਲੀਗ-2019/20
ਕ੍ਰਿਕਟ : ਦੇਵਧਰ ਟਰਾਫੀ-2019 (ਫਾਈਨਲ)
ਕੁਸ਼ਤੀ : ਨਿਊ ਜਾਪਾਨ ਪ੍ਰੋ ਕੁਸ਼ਤੀ ਲੀਗ-2019