ਰਾਮ ਮੰਦਰ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ (ਪੜ੍ਹੋ 4 ਜਨਵਰੀ ਦੀਆਂ ਖਾਸ ਖਬਰਾਂ)

01/04/2019 2:22:32 AM

ਨਵੀਂ ਦਿੱਲੀ/ਜਲੰਧਰ— ਰਾਮ ਮੰਦਰ ਨੂੰ ਲੈ ਕੇ ਦੇਸ਼ ਦੀ ਚੋਟੀ ਦੀ ਅਦਾਲਤ ਅੱਜ ਸੁਣਵਾਈ ਕਰੇਗੀ। ਲੋਕ ਸਭਾ ਚੋਣ 2019 ਤੋਂ ਪਹਿਲਾਂ ਰਾਮ ਮੰਦਰ ਨਿਰਮਾਣ ਦਾ ਮਾਮਲਾ ਮੁੜ ਗਰਮ ਹੋ ਗਿਆ ਹੈ। ਮੋਦੀ ਸਰਕਾਰ ਜਲਦ ਤੋਂ ਜਲਦ ਮੰਦਰ ਨਿਰਮਾਣ ਕਰਵਾਉਣ ਦੀ ਤਿਆਰੀ 'ਚ ਹੈ।

ਪੀ.ਐੱਮ. ਮੋਦੀ ਮਣੀਪੁਰ ਦੌਰੇ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਣੀਪੁਰ ਦੌਰੇ 'ਤੇ ਆ ਰਹੇ ਹਨ ਆਪਣੇ ਇਸ ਦੌਰੇ ਦੌਰਾਨ ਉਹ ਇਥੇ 8 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ 4 ਹੋਰ ਯੋਜਨਾਵਾਂ ਦੀ ਨੀਂਹ ਰੱਖਣਗੇ।

ਸਮਰਿਤੀ ਈਰਾਨੀ ਤੇ ਰਾਹੁਲ ਅਮੇਠੀ ਦੌਰੇ 'ਤੇ
ਕੇਂਦਰੀ ਕਪੜਾ ਮੰਤਰੀ ਸਮਰਿਤੀ ਈਰਾਨੀ ਅੱਜ ਇਕ ਦਿਨਾਂ ਅਮੇਠੀ ਦੌਰੇ ਤੇ ਰਹਿਣਗੀ। ਰਾਹੁਲ ਗਾਂਧੀ ਵੀ ਅੱਜ ਅਮੇਠੀ ਦੌਰੇ 'ਤੇ ਰਹਿਣਗੇ। ਦੋਹਾਂ ਨੇਤਾਵਾਂ ਦੇ ਵਰਕਰਾਂ ਵਿਚਾਲੇ ਕੋਈ ਵਿਵਾਦ ਨਾ ਹੋਵੇ ਇਸ ਲਈ ਜ਼ਿਲਾ ਪ੍ਰਸ਼ਾਸਨ ਨੇ ਸੁੱਰਖਿਆ ਦੇ ਮੱਦੇਨਜ਼ਰ ਦੂਜੇ ਜ਼ਿਲੇ ਤੋਂ ਵੀ ਪੁਲਸ ਸੱਦ ਲਈ ਹੈ।

ਛੱਤੀਸਗੜ੍ਹ ਵਿਧਾਨ ਸਭਾ ਸੈਸ਼ਨ ਅੱਜ ਤੋਂ
ਛੱਤੀਸਗੜ੍ਹ 'ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪੰਜਵੇਂ ਵਿਧਾਨ ਸਭਾ ਦਾ ਪਹਿਲਾਂ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੈਸ਼ਨ 'ਚ ਕੁੱਲ 6 ਬੈਠਕਾਂ ਹੋਣਗੀਆਂ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਚੌਥਾ ਟੈਸਟ, ਦੂਜਾ ਦਿਨ)
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਪਾਕਿਸਤਾਨ (ਦੂਜਾ ਟੈਸਟ, ਦੂਜਾ ਦਿਨ)


Inder Prajapati

Content Editor

Related News