ਭਾਰਤ ਦੇ ਚਾਰ ਦਿਨਾਂ ਦੌਰੇ ''ਤੇ ਬੰਗਲਾਦੇਸ਼ ਦੀ ਪੀ.ਐੱਮ. ਸ਼ੇਖ ਹਸੀਨਾ (ਪੜ੍ਹੋ 3 ਅਕਤੂਬਰ ਦੀਆਂ ਖਾਸ ਖਬਰਾਂ)
Thursday, Oct 03, 2019 - 02:09 AM (IST)
ਨਵੀਂ ਦਿੱਲੀ — ਬੰਗਲਾਦੇਸ਼ ਦੀ ਪੀ.ਐੱਮ. ਸ਼ੇਖ ਹਸੀਨਾ ਵੀਰਵਾਰ ਨੂੰ ਚਾਰ ਦਿਨਾਂ ਯਾਤਰਾ 'ਤੇ ਭਾਰਚ ਜਾਣਗੀ ਜਿਥੇ ਉਹ ਭਾਰਤੀ ਹਮਰੂਤਬਾ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਰੀਬ ਇਕ ਦਰਜਨ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ। ਭਾਰਤ ਤੇ ਬੰਗਲਾਦੇਸ਼ 'ਚ ਸੰਸਦੀ ਚੋਣ ਤੋਂ ਬਾਅਦ ਹਸੀਨਾ ਦੀ ਭਾਰਤ ਦੀ ਇਹ ਪਹਿਲੀ ਯਾਤਰਾ ਹੋਵੇਗੀ।
ਨਵੀਂ ਦਿੱਲੀ-ਕੱਟੜਾ ਵਿਚਾਲੇ ਅੱਜ ਸ਼ੁਰੂ ਹੋਵੇਗੀ ਵੰਦੇ ਭਾਰਤ ਐਕਸਪ੍ਰੈੱਸ
ਨਵੀਂ ਦਿੱਲੀ ਤੋਂ ਕੱਟੜਾ ਲਈ ਦੇਸ਼ ਦੀ ਦੂਸਰੀ ਸ਼ੁਰੂ ਹੋਣ ਵਾਲੀ ਸੈਮੀ ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹੋਮ ਮਨਿਸਟਰ ਅਮਿਤ ਸ਼ਾਹ ਝੰਡੀ ਦੇ ਕੇ ਰਵਾਨਾ ਕਰਨਗੇ।
ਅੱਜ ਤੋਂ ਦੇਸ਼ ਭਰ 'ਚ ਲੱਗੇਗਾ ਲੋਨ ਮੇਲਾ
ਬੈਂਕ ਦੇਸ਼ ਭਰ ਦੇ 250 ਜ਼ਿਲਿਆਂ 'ਚ ਅੱਜ ਤੋਂ ਲੋਨ ਮੇਲਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਨਗੇ। ਖੁਦਰਾ ਗਾਹਕਾਂ ਤੇ ਛੋਟੇ ਅਤੇ ਮੱਧਮ ਉਦਯੋਗਾਂ ਨੂੰ ਤੇਜ ਨਾਲ ਕਰਜ਼ ਮੁਹੱਈਆ ਕਰਵਾਉਣ ਲਈ ਮੇਲੇ ਦੌਰਾਨ ਬੈਂਕ ਵਿਸ਼ੇਸ਼ ਮੁਹਿੰਮ ਚਲਾਉਣਗੇ ਤਾਂ ਕਿ ਤਿਉਹਾਰੀ ਮੌਸਮ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।
ਭਾਰਤ ਸਰਕਾਰ ਅੱਜ ਈ.ਟੀ.ਐੱਫ. ਨੂੰ ਚੌਥੀ ਖੇਪ ਪੇਸ਼ ਕਰੇਗੀ
ਸਰਕਾਰ ਅੱਜ ਭਾਰਤ-22 ਈ.ਟੀ.ਐੱਫ. ਨੂੰ ਚੌਥੀ ਖੇਪ ਪੇਸ਼ ਕਰੇਗੀ। ਇਸ ਨਾਲ ਨਿਵੇਸ਼ਕਾਂ ਤੋਂ 8000 ਕਰੋੜ ਰੁਪਏ ਇਕੱਠਾ ਕਰਨਦੀ ਉਮੀਦ ਹੈ। ਆਈ.ਸੀ.ਆਈ.ਸੀ.ਆਈ. ਪਰੂਡੈਂਸ਼ੀਅਲ ਮੁਚੂਅਲ ਫੰਡ ਵੱਲੋਂ ਦਾਇਰ ਸੂਚਨਾ ਮੁਤਾਬਕ, ਇਹ ਐਂਕਰ ਨਿਵੇਸ਼ਕਾਂ ਲਈ ਤਿੰਨ ਅਕਤੂਬਰ ਨੂੰ ਖੁੱਲ੍ਹੇਗਾ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਦੱਖਣੀ ਅਫਰੀਕਾ (ਪਹਿਲਾ ਟੈਸਟ, ਦੂਜਾ ਦਿਨ)
ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ-2019
ਫੁੱਟਬਾਲ : ਯੂ. ਈ. ਐੱਫ. ਏ. ਯੂਰੋਪਾ ਲੀਗ-2019/20