ਪੀ.ਐੱਮ. ਜੰਮੂ ''ਚ ਕਰਨਗੇ ਕਈ ਪ੍ਰੋਜੈਕਟਾਂ ਦਾ ਉਦਘਾਟਨ (ਪੜ੍ਹੋ 3 ਫਰਵਰੀ ਦੀਆਂ ਖਾਸ ਖਬਰਾਂ)

Sunday, Feb 03, 2019 - 01:49 AM (IST)

ਪੀ.ਐੱਮ. ਜੰਮੂ ''ਚ ਕਰਨਗੇ ਕਈ ਪ੍ਰੋਜੈਕਟਾਂ ਦਾ ਉਦਘਾਟਨ (ਪੜ੍ਹੋ 3 ਫਰਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਿਆਸਤ ਦੌਰੇ ਦੌਰਾਨ 35 ਹਜ਼ਾਰ ਕਰੋੜ ਦੇ ਵਿਕਾਸ ਪ੍ਰੋਜੈਕਟ ਦੀ ਨੀਂਹ ਰੱਖਣਗੇ। ਇਸ ਦੀ ਜਾਣਕਾਰੀ ਮੁੱਖ ਸਕੱਤਰ ਬੀਵੀਆਰ ਸੁਬਰਾਮਣੀਅਮ ਨੇ ਕੇਂਦਰੀ ਸੂਬਾ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਨਵੀਂ ਦਿੱਲੀ 'ਚ ਮੁਲਾਕਾਤ ਕਰਨ ਦੌਰਾਨ ਦਿੱਤੀ।

ਸੁਖਬੀਰ ਸਿੰਘ ਬਾਦਲ ਨੇ ਸੱਦੀ ਕੋਰ ਕਮੇਟੀ ਦੀ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖ਼ਤ ਹਜ਼ੂਰ ਸਾਹਿਬ ਦੇ ਪ੍ਰਬੰਧਾਂ ਦੇ ਮਾਮਲੇ ਵਿੱਚ ਅਤੇ ਮੌਜੂਦਾ ਸਿਆਸੀ ਸਥਿਤੀ ਦੇ ਮੁੱਦੇ 'ਤੇ ਚਰਚਾ ਲਈ 3 ਫਰਵਰੀ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਤੁਰੰਤ ਮੀਟਿੰਗ ਸੱਦੀ ਹੈ।

ਪਟਨਾ 'ਚ ਰੈਲੀ ਕਰਨਗੇ ਰਾਹੁਲ
ਬਿਹਾਰ ਦੀ ਰਾਜਧਾਨੀ ਪਟਨਾ ਦੇ ਇਤਿਹਾਸਿਕ ਗਾਂਧੀ ਮੈਦਾਨ 'ਤੇ ਕਾਂਗਰਸ ਅੱਜ ਰੈਲੀ ਕਰਨ ਜਾ ਰਹੀ ਹੈ। ਕਾਂਗਰਸ ਵੱਲੋਂ ਆਯੋਜਿਤ ਇਸ ਜਨ ਅਕਾਂਸ਼ਾ ਰੈਲੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਾਮਲ ਹੋਣਗੇ। ਕਾਂਗਰਸ ਇਸ ਮੈਦਾਨ 'ਤੇ 30 ਸਾਲ ਬਾਅਦ ਰੈਲੀ ਕਰ ਰਹੀ ਹੈ।

ਦਿਨਾਜਪੁਰ 'ਚ ਰੈਲੀ ਨੂੰ ਸੰਬੋਧਿਤ ਕਰਨਗੇ ਸੀ.ਐੱਮ. ਯੋਗੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਫਾਇਰਬ੍ਰਾਂਡ ਨੇਤਾ ਯੋਗੀ ਆਦਿਤਿਆਨਾਥ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਗੜ੍ਹ 'ਚ ਗੇਰੁਆ ਕੈਂਪ 'ਚ ਜੋਸ਼ ਭਰਨ ਲਈ ਰਾਏਗੰਜ ਦੇ ਕਾਸ਼ੀਵਾਟੀ ਮੈਦਾਨ 'ਚ ਜਨ ਸਭਾ ਨੂੰ ਸੰਬੋਧਿਤ ਕਰਨਗੇ। 

ਭਾਜਪਾ ਪ੍ਰਧਾਨ ਸ਼ਾਹ ਅੱਜ ਪੂਰੀ ਦੌਰੇ 'ਤੇ 
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਰਾਸ਼ਟਰੀ ਪੱਧਰ ਦੇ ਆਦੀਵਾਸੀ ਸੰਮੇਲਨ 'ਚ ਹਿੱਸਾ ਲੈਣ ਲਈ ਪੂਰੀ ਦੌਰੇ 'ਤੇ ਜਾਣਗੇ। ਉਹ ਇਥੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਗਠਨ ਦੀ ਤਿਆਰੀ ਦਾ ਜਾਇਜ਼ਾ ਲੈਣਗੇ ਨਾਲ ਹੀ ਸੰਗਠਨ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਇਸ ਦਾ ਮੰਤਰ ਵੀ ਦੇਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ :ਭਾਰਤ ਬਨਾਮ  ਨਿਊਜ਼ੀਲੈਂਡ (5ਵਾਂ ਵਨ ਡੇ)
ਕ੍ਰਿਕਟ : ਸੌਰਾਸ਼ਟਰ ਬਨਾਮ ਵਿਦਰਭ (ਰਣਜੀ ਟਰਾਫੀ ਫਾਈਨਲ) 
ਕ੍ਰਿਕਟ : ਵੈਸਟਇੰਡੀਜ਼ ਬਨਾਮ ਇੰਗਲੈਂਡ (ਦੂਜਾ ਟੈਸਟ, ਚੌਥਾ ਦਿਨ)


author

Inder Prajapati

Content Editor

Related News