ਮੋਦੀ ਵਿਦਿਆਰਥੀਆਂ ਨਾਲ ਕਰਨਗੇ ''ਪ੍ਰੀਖਿਆ ''ਤੇ ਚਰਚਾ'' (ਪੜ੍ਹੋ 29 ਜਨਵਰੀ ਦੀਆਂ ਖਾਸ ਖਬਰਾਂ)

01/29/2019 1:52:35 AM

ਨਵੀਂ ਦਿੱਲੀ/ਜਲੰਧਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਦੇਸ਼ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਗਾਰਡੀਅਨਸ ਨਾਲ ਤਣਾਅ ਰਹਿਤ ਪ੍ਰੀਖਿਆ ਤੇ ਸਬੰਧਿਤ ਪਹਿਲੂਆਂ 'ਤੇ ਚਰਚਾ ਕਰਨਗੇ। ਇਸ ਵਾਰ ਹੋਰ ਦੇਸ਼ਾਂ ਦੇ ਵਿਦਿਆਰਥੀ ਵੀ ਪ੍ਰੋਗਰਾਮ 'ਚ ਹਿੱਸਾ ਲੈਣਗੇ।

ਪ੍ਰਯਾਗਰਾਜ 'ਚ ਯੋਗੀ ਕੈਬਨਿਟ ਦੀ ਬੈਠਕ ਅੱਜ
ਪ੍ਰਯਾਗਰਾਜ 'ਚ ਅੱਜ ਯੋਗੀ ਸਰਕਾਰ ਦੇ ਮੰਤਰੀ ਮੰਡਲ ਦੀ ਬੈਠਕ ਹੋਣੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਦੋਵੇਂ ਡਿਪਟੀ ਸੀ.ਐੱਮ. ਤੇ ਕੈਬਨਿਟ ਮੰਤਰੀ, ਰਾਜ ਮੰਤਰੀ ਤੇ ਸੁਤੰਤਰ ਇੰਚਾਰਜ ਮੰਤਰੀ ਸਵੇਰੇ 10:30 ਵਜੇ ਕੁੰਭ ਮੇਲਾ ਪਹੁੰਚਣਗੇ। ਇਥੇ ਮੰਤਰੀ ਮੰਡਲ ਹਨੂੰਮਾਨ ਮੰਦਰ ਤੇ ਅਕਸ਼ੇਵਟ ਦੇ ਦਰਸ਼ਨ ਕਰਨਗੇ।

ਅਮਿਤ ਸ਼ਾਹ ਓਡੀਸ਼ਾ ਤੇ ਬੰਗਾਲ ਦੌਰੇ 'ਤੇ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਓਡੀਸ਼ਾ ਤੇ ਪੱਛਮੀ ਬੰਗਾਲ ਦੌਰੇ 'ਤੇ ਜਾਣਗੇ। ਓਡੀਸ਼ਾ 'ਚ ਸ਼ਾਹ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਨਗੇ ਤੇ ਪੱਛਮੀ ਬੰਗਾਲ 'ਚ ਮੋਦਿਨੀਪੁਰ 'ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਮਹਿਲਾ ਵਨ ਡੇ)
ਫੁੱਟਬਾਲ : ਬੁੰਡੇਸਲੀਗਾ ਮੈਚ -2018/19
ਫੁੱਟਬਾਲ : ਏਸ਼ੀਅਨਸ ਕੱਪ-2019


Inder Prajapati

Content Editor

Related News