ਅੱਜ ਲਖਨਊ ਦੇ ਇਕ ਦਿਨਾਂ ਦੌਰੇ ''ਤੇ ਪੀ.ਐੱਮ. ਮੋਦੀ (ਪੜ੍ਹੋ 25 ਦਸੰਬਰ ਦੀਆਂ ਖਾਸ ਖਬਰਾਂ)
Wednesday, Dec 25, 2019 - 02:16 AM (IST)

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਭਵਨ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਮੂਰਤੀ ਦੀ ਘੁੰਡ ਚੁਕਾਈ ਕਰਨਗੇ। ਵਾਜਪੇਈ ਦਾ ਅੱਜ ਜਨਮ ਦਿਨ ਹੈ। ਉਹ ਲਖਨਊ ਲੋਕ ਸਭਾ ਸੀਟ ਤੋਂ ਪੰਜ ਵਾਰ 1991, 1996, 1998, 1999 ਅਤੇ 2004 'ਚ ਚੁਣੇ ਗਏ ਸਨ। ਉੱਤਰ ਪ੍ਰਦੇਸ਼ ਤੇ ਸੂਬਾਈ ਰਾਜਧਾਨੀ ਲਖਨਊ 'ਚ ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਰਸ਼ਨਕਾਰੀਂ ਦੀ ਹਿੰਸਾ ਤੋਂ ਬਾਅਦ ਪ੍ਰਧਾਨ ਮੰਤਰੀ ਦੌਰੇ ਦੇ ਮੱਦੇਨਜ਼ਰ ਰਾਜਧਾਨੀ ਦਾ ਉੱਚ ਸੁਰੱਖਿਆ ਖੇਤਰ ਮੰਨੇ ਜਾਣ ਵਾਲੇ ਲੋਕ ਭਵਨ 'ਚ ਕਾਫੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ।
ਅੱਜ ਪ੍ਰਦੇਸ਼ 'ਚ ਸੰਵਿਧਾਨ ਬਚਾਓ ਯਾਤਰਾ ਕੱਢੇਗੀ ਕਾਂਗਰਸ
ਮੱਧ ਪ੍ਰਦੇਸ਼ ਕਾਂਗਰਸ ਸੋਧੇ ਨਾਗਰਿਕ ਕਾਨੂੰਨ ਦੇ ਵਿਰੋਧ 'ਚ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ 'ਚ ਰਾਜਧਾਨੀ ਭੋਪਾਲ 'ਚ ਅੱਜ 'ਸੰਵਿਧਾਨ ਬਚਾਓ ਨਿਆਂ ਸ਼ਾਂਤੀ ਯਾਤਰਾ' ਕੱਢੇਗੀ। ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਅਤੇ ਸੰਗਠਨ ਇੰਚਾਰਜ ਚੰਦਰ ਪ੍ਰਭਾਸ਼ ਸ਼ੇਖਰ ਨੇ ਮੰਗਲਵਾਰ ਨੂੰ ਦੱਸਿਆ ਕਿ 'ਸੰਵਿਧਾਨ ਬਚਾਓ ਨਿਆਂ ਸ਼ਾਂਤੀ ਯਾਤਰਾ' ਕੱਲ ਰੰਗ ਮੰਹਲ ਟਾਕੀਜ ਤੋਂ ਸ਼ੁਰੂ ਹੋ ਕੇ ਮਿੰਟੋ ਹਾਲ 'ਚ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਖਤਮ ਹੋਵੇਗੀ।
ਕਿਸਾਨਾਂ ਨੂੰ ਰਾਹਤ ਚੈੱਕ ਵੰਡਣਗੇ ਸੀ.ਐੱਮ. ਵਿਜੇ ਰੁਪਾਣੀ
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਅੱਜ ਵਡੋਦਰਾ 'ਚ ਇਕ ਸਮਾਗਮ ਦੌਰਾਨ ਫਸਲ ਦੇ ਨੁਕਸਾਨ ਤੋਂ ਪ੍ਰਭਾਵਿਤ ਹੋਏ ਪ੍ਰਦੇਸ਼ ਦੇ ਪੰਜ ਜ਼ਿਲਿਆਂ ਦੇ ਕਿਸਾਨਾਂ ਨੂੰ ਰਾਹਤ ਚੈੱਕ ਵੰਡਣਗੇ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਜ਼ਿਲਾ ਜੱਜ ਸ਼ਾਲਿਨੀ ਅਗਰਵਾਲ ਨੇ ਕਿਹਾ ਕਿ ਇਹ ਸਮਾਗਮ ਇਥੇ ਖੇਤੀ ਬਾੜੀ ਮੰਡੀ ਦੇ ਕਮੇਟੀ ਪਰੀਸਰ 'ਚ ਆਯੋਜਿਤ ਕੀਤਾ ਜਾਵੇਗਾ।
ਅੱਜ ਭਾਰਤ ਦੌਰੇ 'ਤੇ ਆਵੇਗਾ ਬੰਗਲਾਦੇਸ਼ ਬਾਰਡਰ ਗਾਰਡ ਦਾ ਵਫਦ
ਬੰਗਲਾਦੇਸ਼ ਬਾਰਡਰ ਗਾਰਡਸ (ਬੀ.ਜੀ.ਬੀ) ਦਾ ਇਕ ਵਫਦ ਆਪਣੇ ਹਮਰੁਤਬਾ ਸਰਹੱਦ ਸੁਰੱਖਿਆ ਬਲ (ਬੀ.ਐੱਸ.ਐੱਫ.) ਨਾਲ ਗੱਲਬਾਤ ਕਰਨ ਲਈ ਅੱਜ ਭਾਰਤ ਆਵੇਗਾ। ਅਕਤੂਬਰ 'ਚ ਸਰਹੱਦ ਦੇ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਇਕ ਭਾਰਤੀ ਜਵਾਨ ਦੇ ਸ਼ਹੀਦ ਹੋਣ ਜਾਣ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਇਹ ਪਹਿਲੀ ਬੈਠਕ ਹੈ। ਬੀਜੀਬੀ ਦਾ 11 ਮੈਂਬਰੀ ਵਫਦ ਇਥੇ 6 ਦਿਨ ਰਹੇਗਾ ਅਤੇ ਉਸ ਦੀ ਅਗਵਾਈ 'ਚ ਉਸ ਦੇ ਜਨਰਲ ਡਾਇਰੈਕਟਰ ਮੇਜਰ ਜਨਰਲ ਸ਼ਫੀਨੁਲ ਇਸਲਾਮ ਕਰਨਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਗੋਲਫ : ਯੂਰਪੀਅਨ ਗੋਲਫ ਚੈਂਪੀਅਨਸ਼ਿਪ-2019
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2019/20
ਬਾਸਕਟਬਾਲ : ਐੱਨ. ਬੀ. ਏ. ਪ੍ਰੋ ਬਾਸਕਟਬਾਲ ਲੀਗ-2019/20