ਗੋਆ ਵਿਧਾਨ ਸਭਾ ''ਚ ਭਾਜਪਾ ਸਰਕਾਰ ਦਾ ਫਲੋਰ ਟੈਸਟ ਅੱਜ (ਪੜ੍ਹੋ 20 ਮਾਰਚ ਦੀਆਂ ਖਾਸ ਖਬਰਾਂ)
Wednesday, Mar 20, 2019 - 02:28 AM (IST)

ਨਵੀਂ ਦਿੱਲੀ— ਗੋਆ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਦਾ ਅੱਜ ਫਲੋਰ ਟੈਸਟ ਕੀਤਾ ਜਾਵੇਗਾ। ਜਿਸ 'ਚ ਸਰਕਾਰ ਬਣਾਉਣ ਵਾਲੀ ਪਾਰਟੀ ਬੀਜੇਪੀ ਨੂੰ ਬਹੁਮਤ ਸਪੱਸ਼ਟ ਕਰਨਾ ਹੋਵੇਗਾ। ਇਸ ਸਬੰਧ 'ਚ ਗੋਆ ਦੀ ਰਾਜਪਾਲ ਮ੍ਰਦੁਲਾ ਸਿਨਹਾ ਨੇ ਗੋਆ ਦੀ ਵਿਧਾਨ ਸਭਾ 'ਚ ਸਵੇਰੇ ਸਾਢੇ 11 ਵਜੇ ਅਸੈਂਬਲੀ ਹਾਲ 'ਚ ਮਿਲਣ ਲਈ ਸੱਦਿਆ ਹੈ।
ਮੋਦੀ ਅੱਜ ਚੌਕੀਦਾਰਾਂ ਨਾਲ ਕਰਨਗੇ ਮੁਲਾਕਾਤ
ਪ੍ਰਧਾਨ ਮੰਤਰੀ ਮੋਦੀ ਅੱਦ ਸ਼ਾਮ ਸਾਢੇ ਚਾਰ ਵਜੇ ਹੋਲੀ ਦੇ ਸ਼ੁੱਭ ਮੌਕੇ 'ਤੇ ਆਡੀਓ ਬ੍ਰਿਜ ਦੇ ਜ਼ਰੀਏ ਦੇਸ਼ ਭਰ 'ਚ ਕਰੀਬ 25 ਲੱਖ ਚੌਕੀਦਾਰਾਂ ਨੂੰ ਸੰਬੋਧਿਤ ਕਰਨਗੇ ਤੇ ਉਨ੍ਹਾਂ ਨਾਲ ਹੋਲੀ ਦੇ ਰੰਗ ਸਾਂਝਾ ਕਰਨਗੇ।
ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਅੱਜ
ਭਾਜਪਾ ਚੋਣ ਕਮੇਟੀ ਦੀ ਬੈਠਕ ਅੱਜ ਸ਼ਾਮ ਫਿਰ ਸ਼ੁਰੂ ਹੋਵੇਗੀ। ਇਹ ਭਾਜਪਾ ਦੀ ਤੀਜੀ ਬੈਠਕ ਹੋਵੇਗੀ। ਇਸ ਬੈਠਕ 'ਚ ਭਾਜਪਾ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਮੰਥਨ ਹੋਵੇਹਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੀ.ਈ.ਸੀ. ਦੀ ਬੈਠਕ ਹੋਈ ਸੀ। ਹਾਲਾਂਕਿ ਉਮੀਦਵਾਰਾਂ ਦਾ ਨਾਵਾਂ 'ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਅੱਜ ਹੋਣ ਵਾਲੀ ਇਸ ਬੈਠਕ 'ਚ ਲੋਕ ਸਭਾ ਚੋਣ ਲਈ ਉਮੀਦਵਾਰਾਂ ਦੇ ਨਾ ਦਰਜ ਹੋਣ ਦੀ ਉਮੀਦ ਹੈ।
ਪ੍ਰਿਅੰਕਾ ਗਾਂਧੀ ਵਾਰਾਣਸੀ ਦੌਰੇ 'ਤੇ
ਕਾਂਗਰਸ ਨੇਤਾ ਤੇ ਯੂ.ਪੀ. 'ਚ ਪੂਰਵਾਂਚਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਇਕ ਦਿਨਾਂ ਵਾਰਾਣਸੀ ਦੌਰੇ 'ਤੇ ਹਨ। ਉਹ ਇਥੇ ਸਵੇਰੇ ਕਰੀਬ 9 ਵਜੇ ਸੜਕ ਮਾਰਗ ਰਾਹੀ ਵਾਰਾਣਸੀ ਪਹੁੰਚਣਗੀ ਤੇ ਕਰੀਬ 10 ਵਜੇ ਵਾਰਾਣਸੀ ਦੇ ਸੀਤਲਾ ਮੰਦਰ 'ਚ ਔਰਤਾਂ ਦੇ ਸਮੂਹ ਨਾਲ ਮੁਲਾਕਾਤ ਕਰਨਗੀ ਅਤੇ ਕਰੀਬ 2 ਵਜੇ ਪ੍ਰਿਅੰਕਾ ਗਾਂਧੀ ਵਾਰਾਣਸੀ ਦੇ ਰਾਮਨਗਰ 'ਚ ਸਥਿਤ ਪੂਰਬ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਰਿਹਾਇਸ਼ 'ਤੇ ਜਾਣਗੀ।
ਰਾਹੁਲ ਗਾਂਧੀ ਨਾਰਥ ਈਸਟ ਦੌਰੇ 'ਤੇ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਆਪਣਾ ਨਾਰਥ ਈਸਟ ਦੌਰੇ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਉਹ ਤ੍ਰਿਪੁਰਾ ਤੇ ਮਣੀਪੁਰ 'ਚ ਰਹਿਣਗੇ। ਉਥੇ ਇਥੇ ਸੂਬੇ ਦੇ ਵਿਦਿਆਰਥੀਆਂ ਨਾਲ ਸੰਵਿਧਾਨ ਬਚਾਓ ਸੰਕਲਪ 'ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਉਹ ਜਨ ਸਭਾ ਨੂੰ ਵੀ ਸੰਬੋਧਿਤ ਕਰਨਗੇ।
ਸਮਝੌਤਾ ਐਕਸਪ੍ਰੈਸ ਮਾਮਲੇ 'ਤੇ ਸੁਣਵਾਈ ਅੱਜ
ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਟਲ ਗਈ ਹੈ। ਮਾਮਲੇ 'ਚ ਹੁਣ ਅਗਲੀ ਸੁਣਵਾਈ ਅੱਜ ਪੰਚਕੂਲਾ ਦੇ ਵਿਸ਼ੇਸ਼ ਐੱਨ.ਆਈ.ਏ. ਕੋਰਟ 'ਚ ਹੋਵੇਗੀ। ਹਰਿਆਣਾ ਦੀ ਪੰਚਕੂਲਾ ਕੋਰਟ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19
ਟੈਨਿਸ : ਏ. ਟੀ. ਪੀ. 1000 ਮਿਆਮੀ ਓਪਨ-2019