ਮੋਦੀ ਅੱਜ ਯੂ.ਪੀ ਨੂੰ ਦੇਣਗੇ 80 ਹਜ਼ਾਰ ਕਰੋੜ ਦਾ ਤੋਹਫਾ (ਪੜ੍ਹੋ 20 ਜਨਵਰੀ ਦੀਆਂ ਖਾਸ ਖਬਰਾਂ)

01/20/2019 2:04:48 AM

ਨਵੀਂ ਦਿੱਲੀ/ਜਲੰਧਰ— ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਇਸ ਦੇ ਤਹਿਤ ਉਹ ਅੱਜ 80 ਹਜ਼ਾਰ ਕਰੋੜ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਨੀਂਹ ਰੱਖਣਗੇ। ਇਸ 'ਚ ਜ਼ਿਆਦਾ ਪ੍ਰੋਜੈਕਟ ਆਈ.ਟੀ. ਤੇ ਇਲੈਕਟ੍ਰੋਨਿਕਸ ਸੈਕਟਰਸ ਨਾਲ ਜੁੜੇ ਹਨ।

ਰੱਖਿਆ ਮੰਤਰੀ ਕਰਨਗੀ ਦੂਜੇ ਰੱਖਿਆ ਗਲਿਆਰੇ ਦਾ ਉਦਘਾਟਨ
ਦੇਸ਼ ਨੂੰ ਰੱਖਿਆ ਖੇਤਰ 'ਚ ਆਤਮ ਨਿਰਭਰ ਬਣਾਉਣ ਲਈ ਕੇਂਦਰ ਸਰਕਾਰ ਦੀ ਮਹੱਤਵਪੂਰਣ ਯੋਜਨਾ ਦੇ ਤਹਿਤ ਉਦਯੋਗਿਕ ਨਜ਼ਰੀਏ ਨਾਲ ਮਹੱਤਵਪੂਰਣ ਤਾਮਿਲਨਾਡੂ 'ਚ ਦੂਜਾ ਰੱਖਿਆ ਗਲਿਆਰਾ ਬਣਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਅੱਜ ਰੱਖਿਆ ਮੰਤਰੀ ਨਿਰਮਾਲਾ ਸੀਤਾਰਮਣ ਕਰਨਗੀ।

ਕਾਂਗਰਸ ਪੁੱਡੁਚੇਰੀ 'ਚ ਸ਼ੁਰੂ ਕਰੇਗੀ 'ਪ੍ਰੋਜੈਕਟ ਸ਼ਕਤੀ'
ਪੁੱਡੁਚੇਰੀ ਪ੍ਰਦੇਸ਼ ਕਾਂਗਰਸ ਕਮੇਟੀ ਇਥੇ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਅੱਜ 'ਪ੍ਰੋਜੈਕਟ ਸ਼ਕਤੀ' ਸ਼ੁਰੂ ਕਰੇਗੀ। ਇਸ ਪ੍ਰੋਜੈਕਟ ਦਾ ਵੀ ਵਿਚਾਰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਤਾ ਸੀ।

ਪੱ. ਬੰਗਾਲ 'ਚ ਭਾਜਪਾ ਸ਼ੁਰੂ ਕਰੇਗੀ ਰੈਲੀ
ਭਾਰਤੀ ਜਨਤਾ ਪਾਰਟੀ ਸੂਬੇ 'ਚ ਅੱਜ ਰੈਲੀਆਂ ਦੀ ਤਿੰਨ ਦਿਨਾਂ ਸੀਰੀਜ਼ ਦੀ ਸ਼ੁਰੂਆਤ ਕਰੇਗੀ ਤੇ ਇਨ੍ਹਾਂ ਰੈਲੀਆਂ ਨੂੰ ਪਾਰਟੀ ਪ੍ਰਧਾਨ ਅਮਿਤ ਸ਼ਾਹ ਸੰਬੋਧਿਤ ਕਰਨਗੇ। ਅਮਿਤ ਸ਼ਾਹ ਮਾਲਦਾ 'ਚ ਪਹਿਲੀ ਰੈਲੀ ਨੂੰ ਸੰਬੋਧਿਤ ਕਰਨਗੇ।

ਮੁੱਖ ਮੰਤਰੀ ਮਨੋਹਰ ਲਾਲ ਖੱਟੜ ਬਨਾਰਸ ਦੌਰੇ 'ਤੇ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਬਨਾਰਸ 'ਚ ਆਯੋਜਿਤ ਪ੍ਰਵਾਸੀ ਭਾਰਤੀ ਦਿਵਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਇਸ ਦੌਰਾਨ ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਣੇ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਐਥਲੈਟਿਕਸ : ਟਾਟਾ ਮੁੰਬਈ ਮੈਰਾਥਨ-2019
ਖੇਲੋ ਇੰਡੀਆ ਯੂਥ ਗੇਮਜ਼-2019
ਕੁਸ਼ਤੀ : ਪ੍ਰੋ ਰੈਸਲਿੰਗ ਲੀਗ-2019


Inder Prajapati

Content Editor

Related News