ਚਮਕੀ ਬੁਖਾਰ ਨੂੰ ਲੈ ਕੇ ਦਾਇਰ ਪਟੀਸ਼ਨ ''ਤੇ ਸੁਪਰੀਮ ਕੋਰਟ ''ਚ ਸੁਣਵਾਈ ਅੱਜ (ਪੜ੍ਹੋ 19 ਜੂਨ ਦੀਆਂ ਖਾਸ ਖਬਰਾਂ)

06/19/2019 2:38:46 AM

ਨਵੀਂ ਦਿੱਲੀ— ਸੁਪਰੀਮ ਕੋਰਟ 'ਚ ਮੰਗਲਵਾਰ ਨੂੰ ਇਕ ਪਟੀਸ਼ਨ ਦਾਇਰ ਕੀਤੀ ਗਈ ਜਿਸ 'ਚ ਬਿਹਾਰ 'ਚ ਉਨ੍ਹਾਂ ਬੱਚਿਆਂ ਦਾ ਇਲਾਜ ਲਈ ਕੇਂਦਰ ਨੂੰ ਤੁਰੰਤ ਮਾਹਿਰ ਡਾਕਟਰਾਂ ਦੀ ਟੀਮ ਗਠਿਤ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਦੇ 'ਐਕਿਊਟ ਇੰਸੇਫੇਲਾਇਟਿਸ ਸਿੰਡ੍ਰੋਮ' ਨਾਸ ਪੀੜਤ ਹੋਣ ਦਾ ਸ਼ੱਕ ਹੈ। ਪਟੀਸ਼ਨ 'ਤੇ ਅੱਜ ਸੁਣਵਾਈ ਹੋਵੇਗੀ।

ਪ੍ਰਧਾਨ ਮੰਤਰੀ ਨੇ ਸੱਦੀ ਸਰਬ-ਪਾਰਟੀ ਬੈਠਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਅਹਿਮ ਮੁੱਦਿਆਂ 'ਤੇ ਚਰਚਾ ਲਈ ਸੰਸਦ ਦੇ ਸਾਰੇ ਸਿਆਸੀ ਦਲਾਂ ਦੇ ਨੇਤਾਵਾਂ ਦੀ ਅੱਜ ਬੈਠਕ ਸੱਦੀ ਹੈ। ਸੰਸਦ ਦੇ ਲਾਇਬ੍ਰੇਰੀ ਭਵਨ 'ਚ ਸੱਦੀ ਗਈ ਇਹ ਬੈਠਕ ਦੁਪਹਿਰ 3 ਵਜੇ ਤੋਂ ਹੋਵੇਗੀ ਜਿਸ 'ਚ ਸੰਸਦ ਦੇ ਦੋਹਾਂ ਸਦਨਾਂ ਦੇ ਵੱਖ-ਵੱਖ ਦਲਾਂ ਦੇ ਪ੍ਰਮੁੱਖਾਂ ਨੂੰ ਸੱਦਾ ਦਿੱਤਾ ਗਿਆ ਹੈ। ਬੈਠਕ 'ਚ ਹੋਰ ਮੁੱਦਿਆਂ ਨਾਲ ਦੇਸ਼ ਦੇ ਇਕੱਠੇ ਚੋਣ ਕਰਵਾਉਣ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਸਮਾਪਤੀ ਸਮਾਗਮ ਬਾਰੇ ਵਿਚਾਰ ਕੀਤੇ ਜਾਣ ਦੀ ਉਮੀਦ ਹੈ।

ਅੱਜ ਹੋਵੇਗਾ ਲੋਕ ਸਭਾ ਪ੍ਰਧਾਨ ਦਾ ਚੋਣ
ਭਾਜਪਾ ਦੇ ਓਮ ਬਿੜਲਾ ਦਾ 17ਵੀਂ ਲੋਕ ਸਭਾ ਦਾ ਪ੍ਰਧਾਨ ਬਣਨਾ ਤੈਅ ਹੋ ਗਿਆ ਹੈ। ਲੋਕ ਸਭਾ ਪ੍ਰਧਾਨ ਦੇ ਚੋਣ ਲਈ ਨਾਮਜ਼ਦਗੀ ਦੀ ਆਖਰੀ ਤਰੀਕ ਤਕ ਸਿਰਫ ਬਿੜਲਾ ਨੇ ਹੀ ਨਾਮਜ਼ਦਗੀ ਪੱਤਰ ਦਾਖਲ ਕੀਤੀ ਹੈ। ਰਾਸ਼ਟਰੀ ਜਨਤਾਂਤਰਿਕ ਗਠਜੋੜ ਦੇ ਸਹਿਯੋਗੀ ਦਲਾਂ ਤੋਂ ਇਲਾਵਾ ਬੀਜੂ ਜਨਤਾ ਦਲ, ਅੰਨਾਦ੍ਰਮੁਕ, ਅਪਨਾ ਦਲ ਤੇ ਵਾਈ ਐੱਸ.ਆਰ. ਕਾਂਗਰਸ ਸਣੇ 10 ਦਲਾਂ ਨੇ ਬਿੜਲਾ ਦੀ ਲੋਕ ਸਭਾ ਪ੍ਰਧਾਨ ਅਹੁਦੇ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ।

ਇਕ ਦੇਸ਼, ਇਕ ਰਾਸ਼ਟਰ 'ਤੇ ਅੱਜ ਫੈਸਲਾ ਕਰੇਗੀ ਕਾਂਗਰਸ
ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਇਕ ਰਾਸ਼ਟਰ, ਇਕ ਚੋਣ' ਦੇ ਵਿਸ਼ੇ 'ਤੇ ਸੱਦੀ ਗਈ ਸਰਬ-ਪਾਰਟੀ ਬੈਠਕ 'ਚ ਆਪਣੇ ਰੂਖ ਨੂੰ ਲੈ ਕੇ ਬੁੱਧਵਾਰ ਸਵੇਰੇ ਫੈਸਲਾ ਕਰਨਗੇ। ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਦੀ ਪ੍ਰਧਾਨਗੀ 'ਚ ਮੰਗਲਵਾਰ ਸ਼ਾਮ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੇ ਸਹਿਯੋਗੀ ਦਲਾਂ ਦੀ ਬੈਠਕ ਹੋਈ, ਹਾਲਾਂਕਿ 'ਇਕ ਰਾਸ਼ਟਰ, ਇਕ ਚੋਣ' ਦੇ ਵਿਸ਼ੇ 'ਤੇ ਕੋਈ ਫੈਸਲਾ ਨਹੀਂ ਹੋਇਆ। ਬੈਠਕ ਤੋਂ ਬਾਅਦ ਇਕ ਬਾਰੇ ਪੁੱਛੇ ਦਾਣ 'ਤੇ ਸੋਨੀਆ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, 'ਤੁਹਾਨੂੰ ਇਸ ਵਿਸ਼ੇ 'ਤੇ ਕੱਲ੍ਹ ਦੱਸਿਆ ਜਾਵੇਗਾ।'

ਗੁਜਰਾਤ 'ਚ ਰਾਜਸਭਾ ਉੱਪ ਚੋਣ ਨੂੰ ਲੈ ਕੇ ਕਾਂਗਰਸ ਦੀ ਅਪੀਲ 'ਤੇ ਸੁਣਵਾਈ ਅੱਜ
ਸੁਪਰੀਮ ਕੋਰਟ ਗੁਜਰਾਤ 'ਚ ਦੋ ਰਾਜਸਭਾ ਸੀਟਾਂ ਲਈ ਵੱਖ-ਵੱਖ ਉਪ ਚੋਣਾਂ ਕਰਵਾਉਣ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਗੁਜਰਾਤ ਕਾਂਗਰਸ ਦੇ ਨੇਤਾ ਪਰੇਸ਼ਭਾਈ ਧਨਾਨੀ ਨੇ ਚੋਣ ਕਮਿਸ਼ਨ ਦੇ ਫੈਸਲੇ ਖਿਲਾਫ ਅਦਾਲਤ ਦਾ ਦਰਵਾਜਾ ਖੜਕਾਇਆ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਗੋਲਫ :ਯੂ. ਐੱਸ.ਓਪਨ ਗੋਲਫ ਟੂਰਨਾਮੈਂਟ-2019
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਨਿਉੂਜ਼ੀਲੈਂਡ (ਵਿਸ਼ਵ ਕੱਪ-2019)
ਟੈਨਿਸ : ਏ. ਟੀ. ਪੀ. ਵਰਲਡ ਟੂਰ ਟੈਨਿਸ ਟੂਰਨਾਮੈਂਟ-2019


Inder Prajapati

Content Editor

Related News