ਲੋਕ ਸਭਾ ਚੋਣ : ਅੱਜ ਰੁੱਕੇਗਾ 7ਵੇਂ ਪੜਾਅ ਦਾ ਚੋਣ ਜੰਗ (ਪੜ੍ਹੋ 17 ਮਈ ਦੀਆਂ ਖਾਸ ਖਬਰਾਂ)

Friday, May 17, 2019 - 02:36 AM (IST)

ਲੋਕ ਸਭਾ ਚੋਣ : ਅੱਜ ਰੁੱਕੇਗਾ 7ਵੇਂ ਪੜਾਅ ਦਾ ਚੋਣ ਜੰਗ (ਪੜ੍ਹੋ 17 ਮਈ ਦੀਆਂ ਖਾਸ ਖਬਰਾਂ)

 

ਨਵੀਂ ਦਿੱਲੀ— ਲੋਕ ਸਭਾ ਚੋਣ ਦੇ ਸੱਤਵੇਂ ਤੇ ਆਖਰੀ ਪੜਾਅ 'ਚ ਪੂਰਬੀ ਉੱਤਰ ਪ੍ਰਦੇਸ਼ ਸਣੇ 7 ਸੂਬਿਆਂ ਦੀਆਂ 59 ਸੀਟਾਂ 'ਤੇ 19 ਮਈ ਨੂੰ ਹੋਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਪੰਜ ਵਜੇ ਰੁੱਕ ਜਾਵੇਗਾ। ਚੋਣ ਦੇ ਇਸ ਪੜਾਅ 'ਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਚੋਣ ਮੈਦਾਨ 'ਚ ਹਨ। ਉਥੇ ਹੀ ਯੂ.ਪੀ. ਦੇ ਸੀ.ਐੱਮ. ਯੋਗੀ ਆਦਿਤਿਆਨਾਥ ਦੇ ਘਰ 'ਚ ਰਵੀ ਕਿਸ਼ਨ ਮੈਦਾਨ 'ਚ ਹਨ।

ਅੱਜ ਹਿਮਾਚਲ ਦੇ ਸੋਲਨ ਦੌਰੇ 'ਤੇ ਰਾਹੁਲ ਗਾਂਧੀ 
ਹਿਮਾਚਲ ਪ੍ਰਦੇਸ਼ 'ਚ ਅੱਜ ਸ਼ਾਮ ਛੇ ਵਜੇ ਚੋਣ ਪ੍ਰਚਾਰ ਰੁੱਕ ਜਾਵੇਗਾ। ਇਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਸੋਲਨ 'ਚ ਜਨ ਸਭਾ ਨੂੰ ਸੰਬੋਧਿਤ ਕਰਨਗੇ। ਪੰਜਾਬ 'ਚ ਚੋਣ ਪ੍ਰਚਾਰ ਤੋਂ ਬਾਅਦ 1 ਵਜੇ ਸੋਲਨ ਪਹੁੰਚਣ 'ਤੇ ਵੋਟਰਾਂ 'ਚ ਰਾਹੁਲ ਗਾਂਧੀ ਜੋਸ਼ ਭਰਨਗੇ।

ਮੁੱਧ ਪ੍ਰਦੇਸ਼ ਦੌਰੇ 'ਤੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 11 ਵਜੇ ਖਰਗੋਨ ਜ਼ਿਲੇ ਦੇ ਨਵਗ੍ਰਹਿ ਮੇਲਾ ਮੈਦਾਨ 'ਚ ਆਯੋਜਿਤ ਜਨ ਸਭਾ ਨੂੰ ਸੰਬੋਧਿਤ ਕਰਨਗੇ। ਭਾਜਪਾ ਪ੍ਰਦੇਸ਼ ਦਫਤਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਘ ਨੇ ਅੱਜ ਖਰਗੋਨ ਜ਼ਿਲੇ ਦੇ ਨਵਗ੍ਰਹਿ ਮੇਲਾ ਮੈਦਾਨ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਸ਼ੁੱਕਰਵਾਰ ਨੂੰ ਹੋਣ ਵਾਲੀ ਸਭਾ ਦੀ ਤਿਆਰੀਆਂ ਦਾ ਜਾਇਜ਼ਾ ਲਿਆ।

ਅੱਜ ਆਪਣੇ ਸੰਸਦੀ ਖੇਤਰ 'ਚ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਖਰਗੋਨ 'ਚ ਜਨ ਸਭਾ ਨੂੰ ਸੰਬੋਧਿਤ ਕਰਨ ਤੋਂ ਬਾਅਦ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚਣਗੇ। ਉਹ ਇਥੇ ਇਕ ਚੋਣ ਜਨ ਸਭਾ ਤੇ ਇਕ ਰੋਡ ਸ਼ੋਅ ਕਰਨਗੇ। ਇਸ ਤੋਂ ਪਹਿਲਾਂ ਪੀ.ਐੱਮ. ਇਥੇ ਨਾਮਜ਼ਦਗੀ ਦਾਖਲ ਕਰਨ ਆਏ ਸਨ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਇੰਗਲੈਂਡ ਬਨਾਮ ਪਾਕਿਸਤਾਨ (ਚੌਥਾ ਵਨ ਡੇ ਮੈਚ)
ਕ੍ਰਿਕਟ : ਵਿੰਡੀਜ਼ ਬਨਾਮ ਬੰਗਲਾਦੇਸ਼ (ਫਾਈਨਲ ਮੈਚ)
ਕ੍ਰਿਕਟ : ਟੀ-20 ਮੁੰਬਈ ਲੀਗ-2019
ਕ੍ਰਿਕਟ : ਸੌਰਾਸ਼ਟਰ ਪ੍ਰੀਮੀਅਰ ਲੀਗ-2019
ਫੁੱਟਬਾਲ : ਯੂ. ਈ. ਐੱਫ. ਏ. ਯੂਰੋਪਾ ਲੀਗ-2018/19 


author

Inder Prajapati

Content Editor

Related News