ਅਯੁੱਧਿਆ ਮਾਮਲੇ ''ਤੇ ਆਖਰੀ ਸੁਣਵਾਈ ਅੱਜ (ਪੜ੍ਹੋ 16 ਅਕਤੂਬਰ ਦੀਆਂ ਖਾਸ ਖਬਰਾਂ)

Wednesday, Oct 16, 2019 - 02:24 AM (IST)

ਅਯੁੱਧਿਆ ਮਾਮਲੇ ''ਤੇ ਆਖਰੀ ਸੁਣਵਾਈ ਅੱਜ (ਪੜ੍ਹੋ 16 ਅਕਤੂਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ — ਅਯੁੱਧਿਆ ਮਾਮਲੇ 'ਚ ਫੈਸਲੇ ਦਾ ਸਮਾਂ ਨੇੜੇ ਆ ਗਿਆ ਹੈ। ਸੁਪਰੀਮ ਕੋਰਟ 'ਚ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਵਿਵਾਦ ਦੀ ਰੈਗੁਲਰ ਸੁਣਵਾਈ ਦਾ ਅੱਜ ਆਖਰੀ ਦਿਨ ਹੈ। ਮੁੱਖ ਜੱਜ ਰੰਜਨ ਗੋਗੋਈ ਸਪੱਸ਼ਟ ਕਰ ਚੁੱਕੇ ਹਨ ਕਿ ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਦਾ 40ਵਾਂ ਅਤੇ ਆਖਰੀ ਦਿਨ ਹੈ। ਕੱਲ ਇਕ ਘੰਟਾ ਮੁਸਲਿਮ ਪਾਰਟੀ ਜਵਾਬ ਦੇਣਗੇ।

ਸੀ.ਪੀ.ਸੀ.ਏ. ਦੀ ਬੈਠਕ ਅੱਜ, ਸ਼ੀਤਕਾਲੀਨ ਸ਼ੈਸਨ ਦਾ ਹੋ ਸਕਦੈ ਐਲਾਨ
ਕੈਬਨਿਟ ਦੀ ਰਾਜਨੀਤੀਕ ਮਾਮਲਿਆਂ ਦੀ ਕਮੇਟੀ 'ਸੀ.ਪੀ.ਸੀ.ਏ' ਦੀ ਬੈਠਕ ਅੱਜ ਹੋ ਸਕਦੀ ਹੈ ਜਿਸ 'ਚ ਸੰਸਦ ਦੇ ਸ਼ੀਤਕਾਲੀਨ ਸੈਸ਼ਨ ਦੀਆਂ ਤਰੀਕਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਸੈਸ਼ਨ ਦੌਰਾਨ ਦੋ ਮਹੱਤਵਪੂਰਨ ਆਰਡੀਨੈਂਸ ਨੂੰ ਕਾਨੂੰਨ 'ਚ ਬਦਲਨਾ ਚਾਹੁੰਦੀ ਹੈ।

ਪੀ.ਐੱਮ. ਮੋਦੀ ਮਹਾਰਾਸ਼ਟਰ 'ਚ ਅੱਜ ਤਿੰਨ ਜਨ ਸਭਾਵਾਂ ਨੂੰ ਕਰਨਗੇ ਸੰਬੋਧਿਤ
ਪ੍ਰਧਾਨ ਮੰਤਰੀ ਮੋਦੀ ਅੱਜ ਮਹਾਰਾਸ਼ਟਰ 'ਚ ਤਿੰਨ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਮੋਦੀ ਦਾ ਦੂਜਾ ਪ੍ਰੋਗਰਾਮ ਦੁਪਹਿਰ 1 ਵਜੇ ਪਰਤੂਰ 'ਚ ਹੋਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਤੀਜੀ ਜਨ ਸਭਾ ਸ਼ਾਮ ਨੂੰ ਸਵਾ ਚਾਰ ਵਜੇ ਪਨਵੇਲ 'ਚ ਕਰਨਗੇ। ਦੱਸ ਦਈਏ ਕਿ ਅਗਲੇ ਹਫਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਅਮਿਤ ਸ਼ਾਹ ਝੱਜਰ ਤੇ ਗੁਰੂਗ੍ਰਾਮ 'ਚ ਕਰਨਗੇ ਜਨ ਸਭਾ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਹਰਿਆਣਾ ਦੇ ਝੱਜਰ ਅਤੇ ਗੁਰੂਗ੍ਰਾਮ 'ਚ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਸ਼ਾਹ ਲਗਾਤਾਰ ਆਪਣੀਆਂ ਜਨ ਸਭਾਵਾਂ ਨੂੰ ਕਾਂਗਰਸ 'ਤੇ ਰਾਸ਼ਟਰੀ ਮੁੱਦਿਆਂ ਨੂੰ ਲੈ ਕੇ ਨਿਸ਼ਾਨਾ ਵਿੰਨ੍ਹ ਰਹੇ ਹਨ। ਦੱਸ ਦਈਏ ਕਿ ਭਾਜਪਾ ਨੇ ਹਰਿਆਣਾ 'ਚ 'ਅਬਕੀ ਬਾਰ 75 ਪਾਰ' ਦਾ ਚੋਣਾਵੀ ਨਾਅਰਾ ਦਿੱਤਾ ਹੈ। ਹਰਿਆਣਾ 'ਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਅਰਵਿੰਦ ਕੇਜਰੀਵਾਲ 1 ਵਜੇ ਕਰਨਗੇ ਪ੍ਰੈਸ ਕਾਨਫਰੰਸ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 1 ਵਜੇ ਪ੍ਰੈਸ ਕਾਨਫਰੰਸ ਕਰਨਗੇ। ਇਸ ਦੌਰਾਨ ਉਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ 'ਚ ਜਲਾਈ ਜਾ ਰਹੀ ਪਰਾਲੀ 'ਤੇ ਆਪਣੀ ਗੱਲ ਰੱਖ ਸਕਦੇ ਹਨ। ਇਸ ਤੋਂ ਇਲਾਵਾ ਅਗਲੇ ਮਹੀਨੇ ਤੋਂ ਇਕ ਵਾਰ ਫਿਰ ਸ਼ੁਰੂ ਹੋ ਰਹੇ ਆਡ-ਈਵਨ 'ਤੇ ਵੀ ਚਰਚਾ ਕਰ ਸਕਦੇ ਹਨ। ਦੱਸ ਦਈਏ ਕਿ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਆਪਣੇ ਚੋਟੀ ਦੇ ਪੱਧਰ 'ਤੇ ਹੈ।


author

Inder Prajapati

Content Editor

Related News