ਚੰਦਰਯਾਨ-2 ਅੱਜ ਚੰਦਰਮਾ ''ਚ ਕਰੇਗਾ ਪ੍ਰਵੇਸ਼ (ਪੜ੍ਹੋ 14 ਅਗਸਤ ਦੀਆਂ ਖਾਸ ਖਬਰਾਂ)

08/14/2019 2:21:46 AM

ਨਵੀਂ ਦਿੱਲੀ— ਚੰਦਰਯਾਨ-2 ਬੁੱਧਵਾਰ ਨੂੰ ਧਰਤੀ ਨੂੰ ਛੱਡ ਦੇਵੇਗਾ ਤੇ ਫਿਰ ਇਹ ਚੰਦ 'ਤੇ ਪਹੁੰਚਣ ਲਈ 'ਚੰਦਰਪੱਥ' 'ਤੇ ਆਪਣੀ ਯਾਤਰਾ ਸ਼ੁਰੂ ਕਰ ਦੇਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀ ਇਸ ਨੂੰ ਚੰਦਰਪੱਥ 'ਤੇ ਲਿਆਉਣ ਲਈ ਅੱਜ ਸਵੇਰੇ ਇਕ ਅਹਿਮ ਪ੍ਰਕਿਰਿਆ ਨੂੰ ਅੰਜਾਮ ਦੇਣਗੇ।

ਅੱਜ ਬੀਕਾਨੇਰ ਜਾਣਗੀ ਵਸੁੰਧਰਾ ਰਾਜੇ
ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਅੱਜ ਸਵੇਰੇ ਬੀਕਾਨੇਰ ਆਉਣਗੀ। ਸੂਤਰਾਂ ਮੁਤਾਬਕ ਰਾਜੇ ਇਥੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਖੇਤਰੀ ਪ੍ਰਚਾਰਕ ਦੁਰਗਾ ਦਾਸ ਵਿਆਸ ਦੀ ਰਿਹਾਇਸ 'ਤੇ ਉਨ੍ਹਾਂ ਦੇ ਪਿਤਾ ਗਣੇਸ਼ਦਾਸ ਵਿਆਸ ਦੇ ਦਿਹਾਂਤ 'ਤੇ ਸ਼ਰਧਾਂਜਲੀ ਦੇਣਗੀ। ਇਥੋਂ ਰਵਾਨਾ ਹੋ ਕੇ ਉਹ ਸਰਕਿਟ ਹਾਊਸ 'ਚ ਵਰਕਰਾਂ ਨੂੰ ਵੀ ਮਿਲਣਗੀ। ਉਹ ਬਾਅਦ 'ਚ ਸੜਕ ਆਵਾਜਾਈ ਰਾਹੀਂ ਜੈਪੁਰ ਜਾਣਗੀ।

ਅਯੁੱਧਿਆ ਮਾਮਲੇ 'ਚ ਅੱਜ ਵੀ ਜਾਰੀ ਰਹੇਗੀ ਸੁਣਵਾਈ
ਅਯੁੱਧਿਆ 'ਚ ਵਿਵਾਦਿਤ ਰਾਮ ਜਨਮ ਭੂਮੀ-ਬਾਬਰੀ ਮਸਜਿਦ ਦੇ ਮਾਲਕਾਨਾਂ ਹੱਕ ਨੂੰ ਲੈ ਕੇ ਮੰਗਲਵਾਰ ਨੂੰ ਰਾਮ ਲੱਲਾ ਵਿਰਾਜਮਾਨ ਦੇ ਵਕੀਲ ਨੇ ਵੱਖ-ਵੱਖ ਦਸਤਾਵੇਜ ਸੁਪਰੀਮ ਕੋਰਟ ਦੀ ਪੰਜ ਮੈਂਬਰੀ ਬੈਂਚ ਨੂੰ ਸੌਂਪ ਦਿੱਤਾ। ਅੱਜ ਇਸ ਮਾਮਲੇ ਦੀ ਸੁਣਵਾਈ ਦਾ ਪੰਜਵਾਂ ਦਿਨ ਸੀ ਤੇ ਇਸ 'ਚ ਮੁਸਲਿਮ ਧਿਰ ਦੀ ਪੈਰਵੀ ਡਾ. ਰਾਜੀਵ ਧਵਨ ਨੇ ਕੀਤੀ।

ਪਹਿਲੂ ਖਾਨ ਮਾਮਲੇ 'ਚ ਅੱਜ ਆ ਸਕਦੈ ਫੈਸਲਾ
ਰਾਜਸਥਾਨ 'ਚ ਅਲਵਰ ਜ਼ਿਲੇ ਦੇ ਮਸ਼ਹੂਰ ਖਾਨ ਦੀ ਭੀੜ੍ਹ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਮੌਤ ਮਾਮਲੇ 'ਚ ਅੱਜ ਅਦਾਲਤ ਫੈਸਲਾ ਸੁਣਾ ਸਕਦਾ ਹੈ। ਸੁਪਰੀਮ ਕੋਰਟ ਦੇ ਆਦੇਸ਼ 'ਤੇ ਪਹਿਲੂ ਖਾਨ ਮਾਬ ਲਿੰਚਿੰਗ ਮਾਮਲੇ ਬਹਰੋਡ ਵਧੀਕ ਅਦਾਲਤ ਤੋਂ ਅਲਵਰ ਦੇ ਵਧੀਕ ਸੈਸ਼ਨ ਅਦਾਲਤ ਸੰਖਿਆ ਇਕ 'ਚ ਬਦਲ ਦਿੱਤਾ ਸੀ। ਉਦੋਂ ਤੋਂ ਇਸ ਮਾਮਲੇ ਦੀ ਸੁਣਵਾਈ ਲਗਾਤਾਰ ਇਸੇ ਅਦਾਲਤ 'ਚ ਚੱਲ ਰਹੀ ਹੈ।

ਅੱਜ ਪੀ.ਓ.ਕੇ. ਦਾ ਦੌਰਾ ਕਰਨਗੇ ਇਮਰਾਨ ਖਾਨ
ਪਾਕਿ ਅਧਿਕਾਰਤ ਕਸ਼ਮੀਰ (ਪੀ.ਓ.ਕੇ.) 'ਚ ਪਾਕਿਸਤਾਨ ਇਕ ਮੁੜ ਭੜਕਾਊ ਕਦਮ ਚੁੱਕਣ ਜਾ ਰਿਹਾ ਹੈ। ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿ ਅਧਿਕਾਰਤ ਕਸ਼ਮੀਰ ਦਾ ਦੌਰਾ ਕਰਨਗੇ। ਇਮਰਾਨ ਖਾਨ ਪੀ.ਓ.ਕੇ. ਦੀ ਰਾਜਧਾਨੀ ਮੁਜ਼ੱਫਰਾਬਾਦ 'ਚ ਉਥੇ ਦੀ ਵਿਧਾਨ ਸਭਾ ਨੂੰ ਸੰਬੋਧਿਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਸ਼੍ਰੀਲੰਕਾ ਬਨਾਮ ਨਿਊਜ਼ੀਲੈਂਡ (ਪਹਿਲਾ ਟੈਸਟ, ਪਹਿਲਾ ਦਿਨ)
ਕ੍ਰਿਕਟ : ਇੰਗਲੈਂਡ ਬਨਾਮ ਆਸਟਰੇਲੀਆ (ਦੂਜਾ ਟੈਸਟ, ਪਹਿਲਾ ਦਿਨ)
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਤੀਜਾ ਵਨ ਡੇ)


Inder Prajapati

Content Editor

Related News