ਜ਼ਮੀਨੀ ਘਪਲੇ 'ਚ ਵਾਡਰਾ ਤੋਂ ਅੱਜ ਫਿਰ ਹੋਵੇਗੀ ਪੁੱਛਗਿੱਛ (ਪੜ੍ਹੋ 13 ਫਰਵਰੀ ਦੀਆਂ ਖਾਸ ਖਬਰਾਂ)

Wednesday, Feb 13, 2019 - 02:28 AM (IST)

ਜ਼ਮੀਨੀ ਘਪਲੇ 'ਚ ਵਾਡਰਾ ਤੋਂ ਅੱਜ ਫਿਰ ਹੋਵੇਗੀ ਪੁੱਛਗਿੱਛ (ਪੜ੍ਹੋ 13 ਫਰਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਬੀਕਾਨੇਰ ਫਾਇਰਿੰਗ ਰੇਂਜ ਜ਼ਮੀਨ ਘਪਲੇ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਤੋਂ ਈ.ਡੀ. ਨੇ ਮੰਗਲਵਾਰ ਨੂੰ ਕਰੀਬ 9 ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖੁਦ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਰਾਬਰਟ ਵਾਡਰਾ ਨੂੰ ਪੁੱਛਗਿੱਛ ਲਈ ਅੱਜ ਫਿਰ ਬੁਲਾਇਆ ਗਿਆ ਹੈ।

ਅੱਜ ਦਿੱਲੀ 'ਚ ਵਿਰੋਧੀ ਦੀ ਰੈਲੀ 'ਚ ਸ਼ਾਮਲ ਹੋਣਗੀ ਮਮਤਾ
ਭਾਜਪਾ ਖਿਲਾਫ ਮੁਹਿੰਮ ਤੇਜ਼ ਕਰਦੇ ਹੋਏ ਭਾਜਪਾ ਵਿਰੋਧੀ ਪਾਰਟੀਆਂ ਅੱਜ ਦਿੱਲੀ 'ਚ ਇਕਜੁਟ ਹੋਵੇਗੀ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਕਿਹਾ, 'ਤਾਨਾਸ਼ਾਹੀ ਹਟਾਓ, ਦੇਸ਼ ਬਚਾਓ' ਰੈਲੀ ਅੱਜ ਜੰਤਰ-ਮੰਤਰ 'ਤੇ ਆਯੋਜਿਤ ਕੀਤੀ ਜਾਵੇਗੀ। ਮੋਦੀ ਸਰਕਾਰ ਖਿਲਾਫ ਸਾਰੇ ਵਿਰੋਦੀ ਨੇਤਾ ਇਸ ਰੈਲੀ 'ਚ ਸ਼ਾਮਲ ਹੋਣਗੇ।

ਅੱਜ ਫਿਰ ਰਾਜੀਵ ਕੁਮਾਰ ਨਾਲ ਹੋਵੇਗੀ ਪੁੱਛਗਿੱਛ
ਕੋਲਕਾਤਾ ਦੇ ਪੁਲਸ ਕਮੀਸ਼ਨਰ ਰਾਜੀਵ ਕੁਮਾਰ ਨੂੰ ਚਿੱਟ ਫੰਡ ਘਪਲੇ ਨਾਲ ਸਬੰਧਿਤ ਮਾਮਲਿਆਂ 'ਚ ਪੁੱਛਗਿੱਛ ਲਈ ਬੁੱਧਵਾਰ ਨੂੰ ਲਗਾਤਾਰ ਪੰਜਵੇਂ ਦਿਨ ਫਿਰ ਸੀ.ਬੀ.ਆਈ. ਦੇ ਸਵਾਲਾਂ ਦਾ ਸਾਹਮਣਾ ਕਰਨਾ ਹੋਵੇਗਾ। ਕੁਮਾਰ ਤੋਂ ਸ਼ਨੀਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮੰਗਲਵਾਰ ਨੂੰ ਕਰੀਬ 11 ਘੰਟੇ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਉਹ ਰਾਤ ਕਰੀਬ 10 ਵਦੇ ਸੀ.ਬੀ.ਆਈ. ਦਫਤਰ ਤੋਂ ਬਾਹਰ ਨਿਕਲੇ।

ਮੋਦੀ ਅੱਜ ਕ੍ਰੇਜਾਈ ਸਮਾਗਮ ਨੂੰ ਕਰਨਗੇ ਸੰਬੋਧਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱੱਜ ਰੀਅਲ ਅਸਟੇਟ 'ਤੇ ਆਯੋਜਿਤ ਸਮਾਗਮ ਨੂੰ ਸੰਬੋਧਿਤ ਕਰਨਗੇ। ਇਸ ਦਾ ਆਯੋਜਨ ਰੀਐਲਟੀ ਕੰਪਨੀਆਂ ਦਾ ਚੋਟੀ ਨਿਕਾਏ ਕ੍ਰੇਡਾਈ ਰਾਜਧਾਨੀ 'ਚ ਕਰ ਰਿਹਾ ਹੈ। ਇਕ ਅਧਿਕਾਰਕ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਆਯੋਜਿਤ ਕ੍ਰੇਡਾਈ 'ਯੂਥਕਾਨ-19' ਨੂੰ ਸੰਬੋਧਿਤ ਕਰਨਗੇ।

ਰਾਹੁਲ-ਸੋਨੀਆ ਕਰਨਗੇ ਸੰਸਦੀ ਦਲ ਦੀ ਬੈਠਕ
ਰਾਹੁਲ ਗਾਂਧੀ ਤੇ ਯੂ.ਪੀ.ਏ. ਚੇਅਰਪ੍ਰਸਨ ਸੋਨੀਆ ਗਾਂਧੀ ਅੱਜ ਕਾਂਗਰਸ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਅਗਾਊਂ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਬੈਠਕ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਈਰਾਨੀ ਕੱਪ ਕ੍ਰਿਕਟ ਟੂਰਨਾਮੈਂਟ-2019
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19
ਕ੍ਰਿਕਟ : ਵੈਸਟਇੰਡੀਜ਼ ਬਨਾਮ ਇੰਗਲੈਂਡ (ਤੀਜਾ ਟੈਸਟ, 5ਵਾਂ ਦਿਨ)


author

Inder Prajapati

Content Editor

Related News