ਅੱਜ ਮਨਾਇਆ ਜਾ ਰਿਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ (ਪੜ੍ਹੋ 12 ਨਵੰਬਰ ਦੀਆਂ ਖਾਸ ਖਬਰਾਂ)

11/12/2019 2:24:12 AM

ਜਲੰਧਰ/ਨਵੀਂ ਦਿੱਲੀ (ਵੈਬ ਡੈਸਕ) – ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ’ਚ ਮਨਾਇਆ ਜਾ ਰਿਹਾ ਹੈ। ਇਸ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ‘ਚ ਵੀ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆਂ ਭਰ ਤੋਂ ਸੰਗਤਾਂ ਸੁਲਤਾਨਪੁਰ ਲੋਧੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਪਹੁੰਚ ਰਹੀਆਂ ਹਨ।

ਬ੍ਰਿਕਸ ਸਮਿਟ ’ਚ ਹਿੱਸ ਲੈਣ ਅੱਜ ਬ੍ਰਾਜੀਲ ਰਵਾਨਾ ਹੋਣਗੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸਿਖਰ ਸਮਾਗਮ ’ਚ ਹਿੱਸਾ ਲੈਣ ਲਈ 13-14 ਨਵੰਬਰ ਨੂੰ ਬ੍ਰਾਜ਼ੀਲ ’ਚ ਹੋਣਗੇ। ਇਸ ਸਮਾਗਮ ਦਾ ਵਿਸ਼ਾ ‘ਅਭਿਨਵ ਭਵਿੱਖ ਲਈ ਆਰਥਿਕ ਵਾਧਾ’ ਹੈ। ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਮੋਦੀ ਛੇਵੀਂ ਵਾਰ ਬ੍ਰਿਕਸ ਸਿਖਰ ਸਮਾਗਮ ’ਚ ਸ਼ਿਰਕਤ ਕਰ ਰਹੇ ਹਨ। ਪਹਿਲੀ ਵਾਰ ਉਨ੍ਹਾਂ ਨੇ 2014 ’ਚ ਬ੍ਰਾਜ਼ੀਲ ਦੇ ਫੋਰਟਾਲੇਜਾ ’ਚ ਸਿਖਰ ਸਮਾਗਮ ’ਚ ਹਿੱਸਾ ਲਿਆ ਸੀ। ਸੂਤਰਾਂ ਨੇ ਕਿਹਾ ਕਿ ਉਹ ਅੱਜ ਭਾਵ ਮੰਗਲਵਾਰ ਨੂੰ ਦੁਪਹਿਰ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਸਾਲੀਆ ਲਈ ਰਵਾਨਾ ਹੋਣਗੇ।

ਅੱਜ ਕਾਂਗਰਸ ਤੇ ਸ਼ਿਵ ਸੇਨਾ ਨਾਲ ਚਰਚਾ ਕਰੇਗੀ ਐੱਨ.ਸੀ.ਪੀ.
ਐੱਨ.ਸੀ.ਪੀ. ਨੇਤਾ ਅਜੀਤ ਪਵਾਰ ਨੇ ਸਪੱਸ਼ਟ ਕੀਤਾ ਹੈ ਕਿ ਸ਼ਰਦ ਪਵਾਰ ਅਤੇ ਉਧਵ ਠਾਕਰੇ ਵਿਚਾਲੇ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਐੱਨ.ਸੀ.ਪੀ. ਨੇਤਾ ਅੱਜ ਭਾਵ ਮੰਗਲਵਾਰ ਨੂੰ ਪਹਿਲਾਂ ਕਾਂਗਰਸ ਨਾਲ ਚਰਚਾ ਕਰਨਗੇ ਉਸ ਤੋਂ ਬਾਅਦ ਸ਼ਿਵ ਸੇਨਾ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ’ਚ ਗਿਣਤੀ ਦੇ ਮੁਤਾਬਕ ਤਿੰਨੇ ਦਲ ਮਿਲ ਕੇ ਸਕਾਰ ਬਣਾ ਸਕਦੇ ਹਨ ਅਤੇ ਇਹ ਗੱਲ ਤੈਅ ਹੈ।

ਅੱਜ ਵੀ ਆਡ ਈਵਨ ਨਿਯਮ ਤੋਂ ਮਿਲੇਗੀ ਛੋਟ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਦਿੱਲੀ ਸਰਕਾਰ ਨੇ 11 ਅਤੇ 12 ਭਾਵ ਸੋਮਵਾਰ ਅਤੇ ਮੰਗਲਵਾਰ ਨੂੰ ਆਡ ਈਵਨ ਨਿਯਮਾਂ ’ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਦਿਨੀਂ ਦਿੱਲੀ ’ਚ ਉਤਸਵ ਵਰਗਾ ਮਾਹੌਲ ਰਹੇਗਾ। ਇਸ ’ਤੇ ਦਿੱਲੀ ਸਰਕਾਰ ਨੇ ਫੈਸਲਾ ਲਿਆ ਕਿ 11 ਤੇ 12 ਨਵੰਬਰ ਨੂੰ ਆਡ ਈਵਨ ਤੋਂ ਛੋਟ ਦਿੱਤੀ ਜਾਵੇਗੀ।

ਕਸ਼ਮੀਰ ’ਚ ਅੱਜ ਤੋਂ ਅੰਸ਼ਿਕ ਟਰੇਨ ਸੇਵਾਵਾਂ ਹੋਣਗੀਆਂ ਬਹਾਲ
ਕਸ਼ਮੀਰ ਵਾਦੀ ਵਿਚ ਮੰਗਲਵਾਰ ਤੋਂ ਅੰਸ਼ਿਕ ਟਰੇਨ ਸੇਵਾਵਾਂ ਬਹਾਲ ਹੋ ਜਾਣਗੀਆਂ। 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਰੇਲ ਗੱਡੀਆਂ ਦੀ ਆਵਾਜਾਈ ਬੰਦ ਪਈ ਸੀ। ਰੇਲਵੇ ਦੇ ਅਧਿਕਾਰੀਆਂ ਨੇ ਸੋਮਵਾਰ ਦੱਸਿਆ ਕਿ ਫਿਲਹਾਲ ਸ਼੍ਰੀਨਗਰ-ਬਾਰਾਮੂਲਾ ਸੈਕਸ਼ਨ ’ਤੇ ਟਰੇਨ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਸ਼੍ਰੀਨਗਰ-ਬਨਿਹਾਲ ਦਰਮਿਆਨ ਟਰੇਨ ਸੇਵਾਵਾਂ ਨੂੰ ਅਜੇ ਸ਼ੁਰੂ ਨਹੀਂ ਕੀਤਾ ਜਾਏਗਾ। ਇਸ ਸਬੰਧੀ ਸੁਰੱਖਿਆ ਜਾਂਚ ਕੀਤੀ ਜਾਏਗੀ ਅਤੇ ‘ਟਰਾਇਲ ਰਨ’ ਤੋਂ ਬਾਅਦ ਹੀ ਇਸ ਰੂਟ ’ਤੇ ਟਰੇਨਾਂ ਨੂੰ ਚਲਾਇਆ ਜਾਏਗਾ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2019
ਕ੍ਰਿਕਟ : ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ
ਟੈਨਿਸ : ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ-2019


Related News